*ਜਿਲ੍ਹੇ ਦੀਆਂ 563 ਲੋੜਵੰਦ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਤਹਿਤ 2,87,13,000 ਰੁਪਏ ਦੀ ਸਹਾਇਤਾ ਰਾਸੀ ਮਹੁੱਈਆ ਕਰਵਾਈ-ਡਿਪਟੀ ਕਮਿਸ਼ਨਰ*

0
25

ਮਾਨਸਾ, 11 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਲੋੜਵੰਦ ਲਾਭਪਾਤਰੀਆਂ ਨੂੰ ਲਾਭ ਮਹੁੱਈਆ ਕਰਵਾਇਆ ਜਾ ਰਿਹਾ ਹੈ। ਰਾਜ ਸਰਕਾਰ ਵੱਲੌਂ  ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਵਿਧਵਾ ਔਰਤਾਂ ਨਾਲ ਸਬੰਧਤ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਤਹਿਤ ਪ੍ਰਤੀ ਲੜਕੀ ਦੇ ਵਿਆਹ ਉਪਰੰਤ 51,000 ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਸੰਬਰ 2021, ਜਨਵਰੀ 2022 ਅਤੇ ਫਰਵਰੀ 2022 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 288 ਲੜਕੀਆਂ ਨੂੰ 1,46,88,000 ਰੁਪਏ ਦੀ ਰਾਸ਼ੀ ਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ 275 ਲੜਕੀਆਂ ਨੂੰ 1,40,25,000 ਰੁਪਏ ਦੀ ਰਾਸ਼ੀ ਆਸ਼ੀਰਵਾਦ ਸਕੀਮ ਅਧੀਨ ਮੁਹੱਈਆ ਕਰਵਾਈ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰ. ਜਗਸੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਦਸੰਬਰ 2021 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 191 ਲੜਕੀਆਂ, ਜਨਵਰੀ 2022 ਦੌਰਾਨ 63 ਲੜਕੀਆਂ ਅਤੇ ਫਰਵਰੀ 2022 ਦੌਰਾਨ 34 ਲੜਕੀਆਂ ਨੂੰ ਪ੍ਰਤੀ ਕੇਸ 51-51 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਇਆ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਛੜ੍ਹੀਆਂ ਸ਼੍ਰੇਣੀਆਂ ਨਾਲ ਸਬੰਧਤ ਦਸੰਬਰ 2021 ਦੌਰਾਨ 180 ਲੜਕੀਆਂ, ਜਨਵਰੀ 2022 ਸਮੇਂ 60 ਲੜਕੀਆਂ ਅਤੇ ਫਰਵਰੀ 2022 ਮੌਕੇ 35 ਲੜਕੀਆਂ ਨੂੰ ਪ੍ਰਤੀ ਕੇਸ 51-51 ਹਜ਼ਾਰ ਰੁਪਏ ਦੀ ਰਾਸ਼ੀ ਆਸ਼ੀਰਵਾਦ ਸਕੀਮ ਅਧੀਨ ਮੁਹੱਇਆ ਕਰਵਾਈ ਗਈ।

NO COMMENTS