ਜਿਲ੍ਹੇ ਦਾ ਸਭ ਤੋਂ ਲੰਮਾ 17 ਦਿਨਾਂ 6ਵਾਂ ਤੀਆਂ ਦਾ ਮੇਲਾ ਖੁਸੀਆ ਵੰਡਦਾ ਹੋਇਆ ਸਮਾਪਤ**ਹਰ ਉਮਰ ਦੀਆਂ ਔਰਤਾਂ ਨੇ ਖੂਬ ਮਾਣਿਆ ਆਨੰਦ*

0
84

ਬੁਢਲਾਡਾ 20 ਅਗਸਤ(ਸਾਰਾ ਯਹਾਂ/ਅਮਨ ਮਹਿਤਾ): ਸਾਉਣ ਦੇ ਮਹੀਨੇ ਦਾ ਤੀਜ ਦਾ ਤਿਉਹਾਰ ਦਾ ਮੇਲਾ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਨੂੰ ਸਪਰਪਿਤ ਸਥਾਨਕ ਮਾਤਾ ਕੱਲਰ ਵਾਲੀ ਧਰਮਸਾਲਾਂ ਵਿਖੇ ਧੂੰਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਡਾ ਜਗਨਨਾਥ ਅਤੇ ਰਾਜਿੰਦਰ ਵਰਮਾ ਨੇ ਦੱਸਿਆ ਕਿ ਇਹ 6ਵਾਂ ਤੀਆਂ ਦਾ ਮੇਲਾ ਜਿਲ੍ਹੇ ਦਾ ਸਭ ਤੋਂ ਲੰਮਾਂ ਚੱਲਣ ਵਾਲਾ ਮੇਲਾ ਸੀ ਕਿਉਕਿ ਇਹ ਮੇਲਾ ਲਗਾਤਾਰ 17 ਦਿਨ ਤੱਕ ਲਗਾਇਆ ਗਿਆ ਸੀ ਜਿਸ ਵਿੱਚ ਸਹਿਰ ਦੀਆਂ ਬਹਬ ਗਿਣਤੀ ਸੁਆਣੀਆਂ, ਲੜਕੀਆਂ ਅਤੇ ਬੱਚੀਆਂ ਨੇ ਬਹੁਤ ਖੂਬ ਅਨੰਦ ਮਾਣਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸਰਬਜੀਤ ਕੋਰ, ਰਜਨੀ ਕੌਰ, ਪਰਮਜੀਤ ਕੌਰ, ਅਮ੍ਰਿਤਪਾਲ ਕੌਰ, ਕਪਲੇਸ ਰਾਣੀ, ਸੁਖਵੀਰ ਕੌਰ ਸਨ। ਇਸ ਮੇਲੇ ਦਾ ਮੁੱਖ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਪੁਰਾਤਨ ਵਿਰਸੇ ਅਤੇ ਸਭਿਆਚਾਰ ਬਾਰੇ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਸਾਡਾ ਸਭਿਆਚਾਰ ਭਾਈਚਾਰਾ ਕੁੱਝ ਹੱਦ ਤੱਕ ਸਭਿਆਚਾਰ, ਤਿਉਹਾਰਾ ਨਾਲ ਜੁੜੇ ਹੋਣ ਕਰਕੇ ਸਾਨੂੰ ਅਪਣੇ ਸਭਿਆਚਾਰ ਦੇ ਮਾਣ ਹੈ। ਉਨ੍ਹਾਂ ਕਿਹਾ ਕਿ ਸਿੱਖ ਧਮ ਅਨੁਸਾਰ ਸਾਉਣ ਦਾ ਮਹੀਨਾ ਦੇਸੀ ਮਹੀਨਾ ਹੈ। ਉਨ੍ਹਾਂ ਕਿਹ ਕਿ ਤੀਆਂ ਦਾ ਤਿਉਹਾਰ ਕੁੜੀਆਂ ਨੂੰ ਆਪਸ ਵਿੱਚ ਮਿਲਾਉਣ ਲਈ ਅਹਿਮ ਯੋਗਦਾਨ ਰੱਖਦਾ ਹੈ।  ਇਸ ਮੇਲੇ ਦੌਰਾਨ ਬਲਵਿੰਦਰ ਕੋਰ ਬਾਵਾ, ਸੁਨੀਤਾ ਰਾਣੀ ਵਰਮਾ, ਕਿਰਨ ਗਰਗ, ਸੁਖਦੇਵ ਸਿੰਘ ਪੱਪੂ, ਮਨੋਜ ਕੁਮਾਰ, ਠੇਕੇਦਾਰ ਰਾਜਿੰਦਰ ਗਰਗ, ਪਵਨ ਕੁਮਾਰ, ਉਮ ਪ੍ਰਕਾਸ, ਰਾਜੂ ਵਰਮਾ ਆਦਿ ਹਾਜਰ ਸਨ।

NO COMMENTS