ਜਿਲ੍ਹਾ ਯੂਥ ਪਾਰਲੀਮੈਂਟ ਮਿੱਤੀ 26 ਅਤੇ 27 ਦਸੰਬਰ ਨੂੰ ਮਾਨਸਾ ਵਿਖੇ ਆਨਲਾਈਨ ਕਰਵਾਈ ਜਾਵੇਗੀ

0
15

ਮਾਨਸਾ  24 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਜਿਲ੍ਹਾ ਯੂਥ ਪਾਰਲੀਮੈਂਟ  ਮਿੱਤੀ 26 ਅਤੇ 27 ਦਸੰਬਰ ਨੂੰ ਮਾਨਸਾ ਵਿਖੇ ਆਨਲਾਈਨ ਕਰਵਾਈ ਜਾਵੇਗੀ
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਨੋਜਵਾਨਾਂ ਨੂੰ ਆਮ ਚਲੰਤ ਵਿਸ਼ਿਆਂ ਵਿੱਚ ਭਾਗੀਦਾਰ ਬਣਾਉਣ,ਉਹਨਾਂ ਦੇ ਸਵੈ-ਵਿਸ਼ਵਾਸ਼ ਵਿੱਚ ਵਾਧਾ ਕਰਨ ਅਤੇ ੳੇੁਹਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਹਿੱਤ ਜਿਲ੍ਹਾ/ਰਾਜ ਅਤੇ ਰਾਸ਼ਟਰ ਪੱਧਰ ਤੇ ਯੁਵਾ ਸੰਸਦ ਕਰਵਾਈਆਂ ਜਾ ਰਹੀਆਂ ਹਨ।ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਆਫੀਸਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਮਾਂਰੀ ਕਾਰਨ ਜਿਲ੍ਹਾ ਅਤੇ ਰਾਜ ਪੱਧਰ ਦੀਆਂ ਯੁਵਾ ਸੰਸਦ ਆਨ ਲਾਈਨ (ਵਰਚੂਲ)ਰਾਂਹੀ ਕਰਵਾਈਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਇਸ ਵਾਰ ਮਾਨਸਾ ਜਿਲ੍ਹੇ ਨੂੰ ਨੋਡਲ ਜਿਲ੍ਹਾ ਬਣਾਇਆ ਗਿਆ ਹੈ ਅਤੇ ਇਸ ਵਿੱਚ ਮਾਨਸਾ ਤੋ ਇਲਾਵਾ ਬਰਨਾਲਾ,ਬਠਿੰਡਾਂ,ਸ਼੍ਰੀ ਮੁਕਤਸਰ ਸਾਹਿਬ,ਮੋਗਾ,ਫਿਰੋਜਪੁਰ,ਫਰੀਦਕੋਟ ਅਤੇ ਫਾਜਿਲਕਾ ਜਿਲਿ੍ਹਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਲ੍ਹਾ ਯੁਵਾ ਸੰਸਦ ਵਿੱਚ ਵਿਚਾਰੇ ਜਾਣ ਵਾਲੇ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਹਿਰੂ ਯੁਵਾ ਕੇਂਦਰ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦiੱਸਆ ਕਿ ਮਿੱਤੀ 26 ਅਤੇ 27 ਦਸੰਬਰ ਨੂੰ ਹੋ ਰਹੀ ਜਿਲ੍ਹਾ ਪੱਧਰ ਦੀ ਪਾਰਲੀਮੈਂਟ ਵਿੱਚ ਮੁੱਖ ਤੋਰ ਤੇ ਚਾਰ ਵਿਸ਼ੇ ਜਿਵੇਂ ਰਾਸ਼ਟਰੀ ਸਿਖਿਆ ਨੀਤੀ 2020 ਭਾਰਤ ਦੀ ਸਿੱਖਿਆ ਨੀਤੀ ਨੂੰ ਤਬਦੀਲ ਕਰ ਦੇਵੇਗੀ। ਕੀ ਉੱਨਤ ਭਾਰਤ ਅਭਿਆਨ-ਸਮੁਦਾਇਆਂ ਦਾ ਸ਼ਸ਼ਕਤੀਕਰਣ ਅਤੇ ਨਵੀਆਂ ਤਕਨੀਕਾਂ ਦੁਆਰਾ ਉਹਨਾਂ ਦਾ ਉਥਾਨ ਹੋ ਸਕਦਾ ਹੈ। ਇਸ ਤੋ ਇਲਾਵਾ  ਪੇਂਡੂ ਆਰਥਿਕਤਾ ਉਜਾਗਰ ਕਰਕੇ ਨਵਾਂ ਸਧਾਰਨ ਮਾਨ ਸ਼ਥਾਪਿਤ ਕਰਨਾ ਅਤੇ ਜੀਰੋ ਲਾਗਤ ਵਾਲੀ ਕੁਦਰਤੀ ਖੇਤੀ ਕਿਸਾਨਾਂ ਲਈ ਵਰਦਾਨ ਹੈ ਨੂੰ ਸ਼ਾਮਲ ਕੀਤਾ ਗਿਆ ਹੈ।ਜਿਸ ਲਈ ਉਮਰ ਦੀ ਸੀਮਾਂ 18 ਤੋਂ 25 ਸਾਲ ਰੱਖੀ ਗਈ ਹੈ।ਸ਼੍ਰੀ ਘੰਡ ਨੇ ਕਿਹਾ ਕਿ ਹਰ ਭਾਗੀਦਾਰ  ਨੂੰ ਆਪਣਾ ਵਿਸ਼ਾ ਰੱਖਣ ਲਈ 4 ਮਿੰਟ ਦਾ ਸਮਾਂ ਮਿਲੇਗਾ ਅਤੇ ਇਸ ਲਈ ਹਿੰਦੀ ਅੰਗਰੇਜੀ ਭਾਸ਼ਾ ਤੋ ਇਲਾਵਾ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਸ਼੍ਰੀ ਘੰਡ ਨੇ ਕਿਹਾ ਕਿ ਜਿਲ੍ਹਾ ਅਤੇ ਰਾਜ ਪੱਧਰ ਦੇ ਜੇਤੂ ਨੂੰ ਸਾਰਟੀਫਿਕੇਟ ਦਿੱਤਾ ਜਾਵੇਗਾ।ਜਦੋ ਕਿ ਰਾਸ਼ਟਰ ਪੱਧਰ ਦੇ ਪਹਿਲੇ ਸਥਾਨ ਲਈ (2,00,000/- ਦੋ ਲੱਖ ਰੁਪਏ)( ਦੂਸਰੇ ਇਨਾਮ ਲਈ 1,50,000/-(ਡੇਢ ਲੱਖ ਰੁਪਏ) ਤੀਸਰੇ ਇਨਾਮ ਲਈ 1,00,000/-ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਹਰਦੀਪ ਸਿਧੂ ਜਿਲ੍ਹਾ ਪ੍ਰਧਾਨ,ਮਨੋਜ ਕੁਮਾਰ ਅਤੇ ਸਮੂਹ ਵਲੰਟੀਅਰਜ ਨੇ ਸ਼ਮੂਲੀਅਤ ਕੀਤੀ।

NO COMMENTS