*ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ `ਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਮਿਲਿਆ ਕੌਂਸਲਰ, ਸਰਪੰਚ-ਪੰਚਾਂ ਦਾ ਵਫਦ*

0
189

ਮਾਨਸਾ, 18 ਅਕਤੂਬਰ ( ਸਾਰਾ ਯਹਾਂ/ਗੋਪਾਲ ਅਕਲੀਆ)-ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਲਾਕ ਮਾਨਸਾ ਅਤੇ ਭੀਖੀ ਦੇ ਪੰਚਾਂ ਸਰਪੰਚਾਂ, ਕੌਂਸਲਰਾਂ ਦਾ ਇੱਕ ਵਫਦ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਵਿੱਚ ਮਿਲਿਆ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਯੂਨੀਅਨ ਦੇ ਕੁਲਦੀਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਟਰਾਂਰਪੋਰਟ ਮੰਤਰੀ ਰਾਜਾ ਵੜਿੰਗ ਅੱਗੇ ਕੌਂਸਲਰਾਂ, ਪੰਚਾਂ, ਸਰਪੰਚਾਂ ਦੀਆਂ ਮੁਸ਼ਕਿਲਾਂ ਰੱਖੀਆਂ ਅਤੇ ਇਸ ਬਾਰੇ ਚਰਚਾ ਕੀਤੀ। ਚਹਿਲ ਨੇ ਕਿਹਾ ਕਿ ਪੰਚਾਂ, ਸਰਪੰਚਾਂ ਤੇ ਕੌਸਲਰਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਹਨ। ਜਿੰਨਾਂ ਦਾ ਨਿਪਟਾਰਾ ਕਰਨਾ ਸਮੇਂ ਦੀ ਵੱਡੀ ਮੰਗ ਹੈ। ਮੰਤਰੀ ਵੜਿੰਗ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਉਂਦੇ ਕੁੱਝ ਦਿਨਾਂ ਵਿੱਚ ਹੀ ਮਾਨਸਾ ਵਿਖੇ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਕੋਈ ਵੀ ਮੁਸ਼ਕਿਲ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਚਹਿਲ ਨੇ ਕਿਹਾ ਕਿ ਮੰਤਰੀ ਵੜਿੰਗ ਵੱਲੋਂ ਮੰਤਰੀ ਬਣਦਿਆਂ ਹੀ ਸੂਬੇ ਅੰਦਰ ਨਵੇਂ ਕੰਮ ਕੀਤੇ ਜਾ ਰਹੇ ਹਨ, ਜਿਸ ਤਹਿਤ ਸਰਕਾਰ ਵੱਲੋਂ ਮਾਨਸਾ, ਭੀਖੀ ਦੇ ਬੱਸ ਅੱਡਿਆਂ ਨੂੰ ਵੀ ਵਿਸ਼ੇਸ਼ ਗ੍ਰਾਂਟਾ ਦਿੱਤੀਆਂ ਗਈਆਂ ਹਨ ਅਤੇ ਅੱਡਿਆਂ ਦੀ ਸਾਫ ਸਫਾਈ ਤੋਂ ਇਲਾਵਾ ਯਾਤਰੀਆਂ ਨੂੰ ਸਫਰ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਮੰਤਰੀ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਅਤੇ ਮਾਨਸਾ ਵਿਖੇ ਛੇਤੀ ਮੀਟਿੰਗ ਰੱਖ ਕੇ ਰੱਖੀਆਂ ਗਈਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਕੌਸ਼ਲਰ, ਸਰਪੰਚ-ਪੰਚ ਤੇ ਯੂਥ ਵਰਕਰ ਹਾਜ਼ਰ ਸਨ।

NO COMMENTS