*ਜਿਲ੍ਹਾ ਮਾਨਸਾ ਵਿਖੇ ਤਿਉਹਾਰਾਂ ਮੌਕੇ ਸਿਰਫ ਗਰੀਨ ਪਟਾਖੇ ਵੇਚਣ ਅਤੇ ਚਲਾਉਣ ਦੀ ਆਗਿਆ*

0
54

ਮਾਨਸਾ, 27 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) ਜਿ਼ਲ੍ਹਾ ਮੈਜਿਸਟਰੇਟ—ਕਮ—ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਮਾਨਸਾ ਵਿਚ ਸੀਰੀਜ਼ ਆਫ ਕਰੈਕਰਜ਼ ਜਾਂ ਪਟਾਖਿਆਂ ਦੀਆਂ ਲੜੀਆਂ *ਤੇ ਮੁਕੰਮਲ ਰੋਕ ਲਗਾਈ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਸਟਾਕਿਸਟ ਸੀਰੀਜ਼ ਆਫ ਕਰੈਕਰਜ਼ ਜਾਂ ਪਟਾਖਿਆਂ ਦੀਆਂ ਲੜੀਆਂ ਦਾ ਭੰਡਾਰ ਨਹੀਂ ਕਰੇਗਾ ਅਤੇ ਵੇਚਣ ਤੇ ਵੀ ਪੂਰਨ ਪਾਬੰਦੀ ਹੋਵੇਗੀ।
ਜਿ਼ਲ੍ਹਾ ਮੈਜਿਸਟੇਟ ਨੇ ਕਿਹਾ ਕਿ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਸਾਇੰਸ ਟੈਕਨਾਲੋਜੀ ਅਤੇ ਇਨਵਾਇਰਮੈਂਟ ਵਿਭਾਗ, ਚੰਡੀਗੜ੍ਹ ਦੇ ਪੱਤਰ ਰਾਹੀਂ ਜਾਰੀ ਹੋਈਆਂ ਹਦਾਇਤਾਂ ਦੇ ਸਨਮੁੱਖ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਸਿਰਫ ਗਰੀਨ ਪਟਾਖੇ ਹੀ ਵੇਚੇ ਅਤੇ ਚਲਾਏ ਜਾਣੇ ਹਨ।

LEAVE A REPLY

Please enter your comment!
Please enter your name here