ਮਾਨਸਾ, 24 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾ ਦੀ ਅਗਵਾਈ ਵਿੱਚ ਤਿਆਰ ਕੀਤੀ ਕਬੱਡੀ ਟੀਮ ਨੇ ਕਰਵਾਈ ਬੱਲੇ-ਬੱਲੇਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਮਾਨਸਾ ਜਿਲ੍ਹੇ ਦੀ ਕਬੱਡੀ ਸਰਕਲ ਦੀ ਟੀਮ ਜਿਸਦੀ ਤਿਆਰੀ ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾ ਵਿਖੇ ਜਗਜੀਵਨ ਸਿੰਘ ਹੈੱਡ ਟੀਚਰ, ਗੁਰਸੇਵ ਸਿੰਘ ਹੈੱਡ ਟੀਚਰ, ਲਾਭ ਸਿੰਘ ਈ.ਟੀ.ਟੀ. ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਕਰਦੇ ਹੋਏ ਗੁਰਪ੍ਰੀਤ ਭਾਊਂ ਅਤੇ ਸ਼ਿਵ ਕੁਮਾਰ ਕੋਚ ਵੱਲੋਂ ਕਰਵਾਈ ਗਈ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਤੇਈਂ ਜਿਲ੍ਹਿਆਂ ਦੇ ਹੋਏ ਮੁਕਾਬਲਿਆਂ ਵਿੱਚੋਂ ਪਹਿਲੇ ਤਿੰਨ ਜਿਲ੍ਹਿਆਂ ਵਿੱਚ ਆ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਨਸਾ ਜਿਲ੍ਹੇ ਦੀ ਟੀਮ ਨੇ ਜਿਲ੍ਹਾ ਬਠਿੰਡਾ ਦੀ ਟੀਮ ਨੂੰ ਹਰਾ ਕੇ ਉਸ ਤੋਂ ਬਾਅਦ ਬਹੁਤ ਹੀ ਫਸਵੇ ਮੁਕਾਬਲੇ ਵਿੱਚ ਜਿਲ੍ਹਾ ਲੁਧਿਆਣਾ ਅਤੇ ਜਿਲ੍ਹਾ ਤਰਨਤਾਰਨ ਦੀ ਟੀਮ ਨੂੰ ਹਰਾਇਆ। ਬੈਡਮਿੰਟਨ ਮੁੰਡੇ ਖੇਡ ਵਿੱਚ ਜਿਲ੍ਹਾ ਮਾਨਸਾ ਨੇ ਰਾਜ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸਦੀ ਤਿਆਰੀ ਵਿੱਚ ਜਸਵਿੰਦਰ ਸਿੰਘ ਕੋਚ, ਨਵਨੀਤ ਕੁਮਾਰ ਐੱਮ.ਆਈ.ਐੱਸ. ਦਾ ਵਿਸ਼ੇਸ਼ ਯੋਗਦਾਨ ਰਿਹਾ। ਮਾਨਸਾ ਪਰਤਣ ਤੇ ਸਮੁੱਚੇ ਖਿਡਾਰੀਆਂ ਨੂੰ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਰੂਬੀ ਬਾਂਸਲ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ, ਬੀ.ਪੀ.ਈ.ਓ. ਅਮਨਦੀਪ ਸਿੰਘ, ਜਿਲ੍ਹਾ ਸਪੋਰਟਸ ਕੋਆਡੀਨੇਟਰ ਅੰਮ੍ਰਿਤਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ।