*ਜਿਲ੍ਹਾ ਮਾਨਸਾ ਅੰਦਰ ਸਪੈਸ਼ਲ Night Dommination Plan  ਤਹਿਤ ਨਾਕਾ ਬੰਦੀ ਕਰਕੇ ਵਹੀਕਲਾ ਤੇ ਸ਼ੱਕੀ ਵਿਆਕਤੀਆ ਦੀ ਕੀਤੀ ਗਈ ਚੈਕਿੰਗ*

0
53

ਮਾਨਸਾ, 18 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ੍ਹ ਜੀ ਦੇ ਹੁਕਮਾਂ ਦੀ ਪਾਲਣਾ ਵਿੱਚ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਜਿਲ੍ਹਾ ਮਾਨਸਾ ਅੰਦਰ ਅੱਜ ਰਾਤ 09.30 ਤੋ ਰਾਤ 12.00 ਵਜੇ ਤੱਕ ਸਪੈਸ਼ਲ Night Dommination Plan ਤਹਿਤ ਨਾਕਾਬੰਦੀਆਂ ਕਰਕੇ ਹਰ ਤਰ੍ਹਾ ਦੇ ਵਹੀਕਲਾ ਤੇ ਸ਼ੱਕੀ ਵਿਆਕਤੀਆ ਦੀ ਚੈਕਿੰਗ ਕੀਤੀ ਗਈ। ਇਸ ਸਪੈਸ਼ਲ Night Dommination Plan ਤਹਿਤ ਜਿਲ੍ਹਾ ਅੰਦਰ 29 ਵੱਖ-ਵੱਖ ਜਗਾਵਾਂ ਪਰ ਨਾਕਾਬੰਦੀ ਕੀਤੀ ਗਈ ਜਿਸ ਵਿੱਚ 03 ਐਸ.ਪੀ, 06 ਡੀ.ਐਸ.ਪੀ, 12 ਮੁੱਖ ਅਫਸਰ ਥਾਣਾ ਸਮੇਤ ਕੁੱਲ 417 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। 

ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਇਸ ਸਪੈਸ਼ਲ ਂਗਿਹਟ ਧੋਮਮਨਿੳਟੋਿਨ ਫਲੳਨ ਤਹਿਤ ਜਿਲਾ ਮਾਨਸਾ ਅੰਦਰ ਵੱਖ-ਵੱਖ ਜਗਾਵਾਂ ਪਰ ਨਾਕਾਬੰਦੀਆਂ ਕਰਕੇ ਵੱਖ-ਵੱਖ ਤਰ੍ਹਾ ਦੇ ਵਹੀਕਲਾਂ ਦੀ ਚੈਕਿੰਗ ਅਤੇ 327 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ।ਨਾਕਾਬੰਦੀਆਂ ਦੋਰਾਨ ਟ੍ਰੈਫਿਕ ਦੇ ਰੂਲਾਂ ਨੂੰ ਭੰਗ ਕਰਨ ਵਾਲੇ 77 ਵਹੀਕਲਾਂ ਦੇ ਟ੍ਰੈਫਿਕ ਚਲਾਨ ਕੱਟੇ ਗਏ, 04 ਵਹੀਕਲਾਂ ਨੂੰ ਮਿਪੋੁਨਦ ਕੀਤਾ ਗਿਆ ਅਤੇ 01 ਡਰਿੰਕ ਐਂਡ ਡਰਾਇਵ ਤਹਿਤ ਚਲਾਨ ਕੱਟਿਆ ਗਿਆ।ਇਸ ਤੋ ਇਲਾਵਾ ਇਸ ਸਪੈਸ਼ਲ ਂਗਿਹਟ ਧੋਮਮਨਿੳਟੋਿਨ ਫਲੳਨ ਤਹਿਤ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਵੱਲੋ ਜਿਲ੍ਹਾ ਦੇ ਥਾਣਾ ਸਿਟੀ 1 ਮਾਨਸਾ, ਸੀ.ਆਈ.ਏ ਸਟਾਫ ਮਾਨਸਾ, ਚੌਕੀ ਕੋਟ ਧਰਮੂ ਅਤੇ ਚੌਕੀ ਬਹਿਣੀਵਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਅਖੀਰ ਵਿੱਚ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬਠਿੰਡਾ ਰੇਂਜ ਅੰਦਰ ਇਸੇ ਤਰ੍ਹਾ ਨਾਕਾਬੰਦੀਆਂ ਕਰਕੇ ਵੱਖ-ਵੱਖ ਤਰ੍ਹਾ ਦੇ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇਗੀ, ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ।ਇਸ ਮੁਹਿੰਮ ਤਹਿਤ ਪੁਲਿਸ ਪ੍ਰਸਾਸਨ ਵੱਲੋ ਆਮ ਪਬਲਿਕ ਵਿੱਚ ਸਹਿਯੋਗ ਦੀ ਭਾਵਨਾ ਤੇ ਹੋਰ ਵਿਸਵਾਸ ਬਣਾਉਣ ਦੀ ਪਹਿਲ ਕੀਤੀ ਗਈ ਹੈ।ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS