*ਜਿਲ੍ਹਾ ਪੱਧਰੀ ਲੇਖ ਮੁਕਾਬਲੇ ਵਿੱਚ ਗਰਲਜ਼ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੇ ਪਹਿਲੇ ਚਾਰ ਸਥਾਨ*

0
33

ਮਾਨਸਾ, 18 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਵਾਮੀ ਵਿਵੇਕਾਨੰਦ ਵੈਲਫੇਅਰ ਸੁਸਾਇਟੀ ਮਾਨਸਾ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਕਰਵਾਏ ਗਏ ਜਿਲ੍ਹਾ ਪੱਧਰੀ ਲੇਖ ਮੁਕਾਬਲਿਆਂ ਵਿੱਚ ਸਰਕਾਰੀ ਗਰਲਜ਼ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਨੇ ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਦੀ ਅਗਵਾਈ ਹੇਠ ਭਾਗ ਲਿਆ। ਇਹ ਮੁਕਾਬਲੇ ਜੂਨੀਅਰ ਅਤੇ ਸੀਨੀਅਰ ਦੋ ਵਰਗਾਂ ਵਿੱਚ ਕਰਵਾਏ ਗਏ। ਜੂਨੀਅਰ ਗਰੁੱਪ ਵਿੱਚ ਛੇਵੀਂ ਤੋਂ ਅੱਠਵੀਂ ਤੱਕ ਅਤੇ ਸੀਨੀਅਰ ਗਰੁੱਪ ਵਿੱਚ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਲੇਖ ਮੁਕਾਬਲਿਆਂ ਵਿੱਚ ਤਿੰਨ ਵਿਸ਼ੇ ਜੂਨੀਅਰ ਗਰੁੱਪ ਲਈ ਅਤੇ ਤਿੰਨ ਵਿਸ਼ੇ ਸੀਨੀਅਰ ਗਰੁੱਪ ਲਈ ਰੱਖੇ ਗਏ। ਜੂਨੀਅਰ ਗਰੁੱਪ ਲਈ ਵਿਸ਼ੇ ਜੰਕ ਫੂਡ ਦੀ ਵਰਤੋਂ ਦਾ ਵਿਦਿਆਰਥੀਆਂ ਦੀ ਸਿਹਤ ਤੇ ਪ੍ਰਭਾਵ, ਮੋਬਾਇਲ ਦੇ ਲਾਭ ਅਤੇ ਹਾਨੀਆਂ ਅਤੇ ਸਫ਼ਾਈ ਦਾ ਮਹੱਤਵ ਸਨ ਜਦੋਂਕਿ ਸੀਨੀਅਰ ਗਰੁੱਪ ਲਈ ਵਿਸ਼ੇ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ, ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸ਼ਨ ਅਤੇ ਸਫਲਤਾ ਲਈ ਸਵੈ ਅਧਿਐਨ ਜਰੂਰੀ ਸਨ। ਗਾਇਡ ਅਧਿਆਪਕ ਡਾ. ਵਿਨੋਦ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਜਿਲ੍ਹਾ ਪੱਧਰੀ ਭਾਸ਼ਣ ਮੁਕਾਬਲਿਆਂ ਵਿੱਚ ਜੂਨੀਅਰ ਗਰੁੱਪ ਵਿੱਚ ਸ਼ਗਨਪ੍ਰੀਤ ਕੌਰ ਜਮਾਤ ਅੱਠਵੀਂ, ਪ੍ਰਭਜੋਤ ਕੌਰ ਜਮਾਤ ਅੱਠਵੀਂ  ਅਤੇ ਵੰਸ਼ਿਕਾਂ ਜਮਾਤ ਅੱਠਵੀਂ ਨੇ ਤਿੰਨੋਂ ਲੇਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੀਨੀਅਰ ਗਰੁੱਪ ਦੇ ਲੇਖ ਮੁਕਾਬਲਿਆਂ ਵਿੱਚ ਬੇਅੰਤ ਕੌਰ ਜਮਾਤ ਬਾਰਵੀਂ ਨੇ ਪਹਿਲਾ ਅਤੇ ਭਵਜੋਤ ਕੌਰ ਜਮਾਤ ਬਾਰਵੀਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਹਸ਼ਪ੍ਰੀਤ ਕੌਰ ਜਮਾਤ ਗਿਆਰਵੀਂ ਅਤੇ ਰੀਨਾ ਰਾਣੀ ਜਮਾਤ ਬਾਰਵੀਂ ਨੇ ਇਨ੍ਹਾਂ ਲੇਖ ਮੁਕਾਬਲਿਆਂ ਵਿੱਚ ਹੌਸਲਾ ਅਫ਼ਜਾਈ ਸਨਮਾਨ ਪ੍ਰਾਪਤ ਕੀਤੇ। ਜੇਤੂ ਵਿਦਿਆਰਥਣਾਂ ਨੂੰ ਇਨ੍ਹਾਂ ਮੁਕਾਬਲਿਆਂ ਦੇ ਆਯੋਜਕ ਡਾ. ਪਵਨ ਕੁਮਾਰ ਸੂਦ ਅਤੇ ਸਮੁੱਚੀ ਟੀਮ ਵੱਲੋਂ ਸਨਮਾਨ ਦਿੱਤਾ ਗਿਆ।  ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪਦਮਨੀ ਸਿੰਗਲਾ ਜੀ ਵੱਲੋਂ ਸਕੂਲ ਦੀ ਸਵੇਰ ਦੀ ਸਭਾ ਵਿੱਚ ਇਨ੍ਹਾਂ ਜੇਤੂ ਵਿਦਿਆਰਥਣਾਂ ਅਤੇ ਗਾਇਡ ਅਧਿਆਪਕ ਡਾ. ਵਿਨੋਦ ਮਿੱਤਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ- ਚੜ੍ ਕੇ ਭਾਗ ਲੈਣਾ ਚਾਹੀਦਾ ਹੈ।

NO COMMENTS