*ਜਿਲ੍ਹਾ ਪੰਚਾਇਤ ਯੂਨੀਅਨ ਮਾਨਸਾ ਦੀ ਸਰਬ-ਸੰਮਤੀ ਨਾਲ ਹੋਈ ਚੋਣ*

0
92

ਮਾਨਸਾ 11 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ ) ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦੀ ਚੋਣ ਸਰਬ-ਸੰਮਤੀ ਨਾਲ ਅੱਜ ਇੱਕ ਹੋਟਲ ਵਿਖੇ ਮੀਟਿੰਗ ਦੌਰਾਨ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਰਪੰਚਾਂ ਅਤੇ ਪੰਚਾਂ ਨੇ ਭਾਗ ਲਿਆ। ਇਸ ਮੌਕੇ ਸਰਬ-ਸੰਮਤੀ ਨਾਲ ਪਿੰਡ ਬੁਰਜ ਢਿੱਲਵਾਂ ਦੇ ਸਰਪੰਚ ਜਗਦੀਪ ਸਿੰਘ ਨੂੰ ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦਾ ਸਰਪ੍ਰਸਤ ਪ੍ਰਧਾਨ, ਪਿੰਡ ਗੋਰਖਨਾਥ ਦੇ ਸਰਪੰਚ ਚਰਨਜੀਤ ਸਿੰਘ ਨੂੰ ਜਿਲ੍ਹਾ ਪੰਚਾਇਤ ਯੂਨੀਅਨ ਮਾਨਸਾ ਦਾ ਪ੍ਰਧਾਨ, ਪਿੰਡ ਰਾਏਪੁਰ ਦੇ ਸਰਪੰਚ ਗੁਰਵਿੰਦਰ ਸਿੰਘ ਪੰਮੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਆਗੂਆਂ ਨੇ ਕਿਹਾ ਕਿ ਜੋ ਸਰਪੰਚਾਂ ਅਤੇ ਪੰਚਾਂ ਦੀਆਂ ਸਮੱਸਿਆਵਾਂ ਹੋਣਗੀਆਂ, ਉਸ ਨੂੰ ਪਹਿਲ ਦੇ ਅਧਾਰ ਤੇ ਪ੍ਰਸ਼ਾਸ਼ਨ ਤੋਂ ਹੱਲ ਕਰਵਾਇਆ ਜਾਵੇਗਾ। ਸਰਪੰਚ ਦੀ ਕਿਸੇ ਵੀ ਮੁਸ਼ਕਿਲ ਸਮੇਂ ਜਿਲ੍ਹਾ ਪੰਚਾਇਤ ਯੂਨੀਅਨ ਸਾਥ ਦੇਵੇਗੀ। ਇਸ ਮੌਕੇ ਪਿੰਡ ਆਹਲੂਪੁਰ ਦੇ ਸਰਪੰਚ ਅਜੀਤ ਸਿੰਘ, ਸਰਪੰਚ ਅਮਨ ਗੁਰਵੀਰ ਸਿੰਘ, ਮੈਂਬਰ ਜਿਲ੍ਹਾ ਪ੍ਰੀਸ਼ਦ ਅਮਰੀਕ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਪਰਗਟ ਸਿੰਘ, ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਦੇ ਪ੍ਰਧਾਨ ਸਰਪੰਚ ਜਸਵੀਰ ਸਿੰਘ, ਸਰਪੰਚ ਦਰਸ਼ਨ ਸਿੰਘ ਧਰਮਪੁਰਾ, ਸਰਪੰਚ ਘੋਨਾ ਸਿੰਘ ਰਾਏਪੁਰ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਸਰਪੰਚ ਅਮਨ ਗੁਰਵੀਰ ਸਿੰਘ ਝੁਨੀਰ, ਸਰਪੰਚ ਮਦਨ ਲਾਲ ਦੁੱਲੋਵਾਲ, ਸਰਪੰਚ ਸੁਖਦੇਵ ਸਿੰਘ ਰਿਓਂਦ, ਸਰਪੰਚ ਕੁਲਦੀਪ ਸਿੰਘ ਖਾਰਾ, ਜਗਸੀਰ ਸਿੰਘ ਬਰਨਾਲਾ, ਨਾਜਮ ਸਿੰਘ ਬਹਿਣੀਵਾਲ, ਗਾਗੜ ਸਿੰਘ ਲੱਲੂਆਣਾ, ਸਰਪੰਚ ਰਾਜਵੀਰ ਸਿੰਘ ਕੁਲਰੀਆਂ, ਸਰਪੰਚ ਗੁਰਜੀਤ ਸਿੰਘ ਰਾਮਦਿੱਤੇਵਾਲਾ, ਸਰਪੰਚ ਜੱਗਾ ਸਿੰਘ ਸਹਾਰਨਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS