*ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਦੁਆਰਾ ਸੰਪਾਦਤ ਬਾਲ ਕਿਤਾਬ “ਨਵੀਆਂ ਕਲਮਾਂ ਨਵੀਂ ਉਡਾਣ” ਲੋਕ ਅਰਪਣ*

0
17

ਬਠਿੰਡਾ 2 ਫਰਵਰੀ   (ਸਾਰਾ ਯਹਾਂ/ਮੁੱਖ ਸੰਪਾਦਕ)            

     ਬਠਿੰੰਡਾ ਜਿਲ੍ਹੇ ਦੇ ਪਿੰਡ ਆਕਲੀਆ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਭਵਨ ਸਰੀ ਕਨੇਡਾ ਦੀ ਬਠਿੰੰਡਾ ਟੀਮ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਅਤੇ ਪ੍ਰਿੰਸੀਪਲ ਹਰਕੰਵਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਕਿ ਬਠਿੰੰਡਾ ਦੇ ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਸਰਾਂ ਦੀ ਕਿਤਾਬ “ਨਵੀਆਂ ਕਲਮਾਂ ਨਵੀਂ ਉਡਾਣ’ ਭਾਗ ਇਕਤਾਲੀ ਨੂੰ ਲੋਕ ਅਰਪਣ ਕੀਤਾ ਗਿਆ।ਜਿਸ ਵਿੱਚ ਕਿ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਪ੍ਰੋਗਰਾਮ ਵਿੱਚ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿਕੰਦਰ ਸਿੰਘ ਬਰਾੜ , ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਸੀਨੀਅਰ ਸਹਿ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਇਹ ਵਿਸ਼ੇਸ਼ ਸੀ ਕਿ ਕੈਪਟਨ ਗੁਰਸੇਵਕ ਸਿੰਘ ਅਤੇ ਉਹਨਾਂ ਦੇ ਨਾਲ ਸਮੁੱਚੇ ਸਾਬਕਾ ਫੌਜੀ ਅਤੇ ਫੌਜੀਆਂ ਨੇ ਵਿਸ਼ੇਸ਼ ਤੌਰ ਤੇ ਸੁੱਖੀ ਬਾਠ ਜੀ ਦਾ ਨਿਵੇਕਲੇ ਢੰਗ ਨਾਲ ਸਵਾਗਤ ਕੀਤਾ। “ਨਵੀਆਂ ਕਲਮਾਂ ਨਵੀਂ ਉਡਾਣ” ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਪੰਜਾਬ ਭਵਨ ਸਰੀ ਦੇ ਸਾਹਿਤਿਕ ਉਪਰਾਲਿਆਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਪਟਿਆਲਾ ਤੋਂ ਸ਼ੁਰੂ ਹੋ ਕੇ ਅੱਜ ਭਾਗ 41ਵਾਂ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜਨ ਸਬੰਧੀ ਕੀ-ਕੀ ਉਪਰਾਲੇ ਕੀਤੇ ਜਾ ਰਹੇ ਹਨ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬਾਲ ਕਾਨਫਰੰਸਾਂ ਕਰਾਈਆਂ ਜਾ ਰਹੀਆਂ ਹਨ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਉਪ-ਜਿਲ੍ਹਾ ਸਿੱਖਿਆ ਅਫ਼ਸਰ ਪ੍ਰੋਜੈਕਟ ਇੰਚਾਰਜ  ਸੀਨੀਅਰ ਪ੍ਰੋਜੈਕਟ ਇੰਚਾਰਜ ਪ੍ਰਿੰਸੀਪਲ ਮੁੱਖ ਸੰਪਾਦਕ ਬਲਰਾਜ ਸਿੰਘ ਸਮੇਤ ਸਮੁੱਚੇ ਸਟਾਫ ਤੇ ਸਾਰੇ ਭਾਗ ਲੈਣ ਵਾਲੇ ਬੱਚਿਆਂ ਦੀ ਹਾਜ਼ਰੀ ਵਿੱਚ ਕਿਤਾਬ ਦਾ 41ਵਾਂ ਭਾਗ ਰਿਲੀਜ਼ ਕੀਤਾ ਗਿਆ। ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ, ਸਰਪੰਚ ਕਾਲਾ ਸਿੰਘ ਫੌਜੀ, ਕੈਪਟਨ ਗੁਰਸੇਵਕ ਸਿੰਘ ਨੇ ਵੀ ਸੁੱਖੀ ਬਾਠ ਜੀ ਦੁਆਰਾ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਤੇ ਨਸ਼ਿਆਂ ਤੇ ਹੋਰ ਸਮਾਜਿਕ ਅਲਾਮਤਾਂ ਤੋਂ ਦੂਰ ਕਰਕੇ ਨਰੋਏ ਸਮਾਜ ਦੀ ਸਥਾਪਨਾ ਲਈ ਕੀਤੇ ਜਾ ਰਹੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ । ਇਸ ਸਮੇਂ ਸੁੱਖੀ ਬਾਠ ਜੀ ਦੁਆਰਾ ਕਿਤਾਬ ਦੀ ਘੁੰਡ ਚੁਕਾਈ ਸਮੇਂ ਮਾਣ ਮਹਿਸੂਸ ਕਰਦੇ ਦੱਸਿਆ ਕਿ ‘ਨਵੀਆਂ ਕਲਮਾਂ ਨਵੀਂ ਉਡਾਣ’ ਕਿਤਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ ਬਾਰਵੀਂ ਜਮਾਤ ਦੇ ਪੜ੍ਹਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਦੀਆਂ ਕਿਤਾਬਾਂ ਨੂੰ ਨਿਰੰਤਰ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਮੁਫ਼ਤ ਵਿੱਚ ਛਾਪਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਹੋਰ ਲਿਖਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਹੀ ਨਹੀਂ ਬਲਕਿ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਸਕੂਲੀ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨਵੀਆਂ ਕਲਮਾਂ ਨਵੀਂ ਉਡਾਣ ਦੀ ਸਮੁੱਚੀ ਟੀਮ ਨੂੰ ਕਿਹਾ ਕਿ ਪੈਸੇ ਦੀ ਕੋਈ ਵੀ ਘੱਟ ਨਹੀਂ ਆਉਣ ਦਿੱਤੀ ਜਾਏਗੀ ਤੁਸੀਂ ਜਿੰਨੀਆਂ ਵੀ ਕਿਤਾਬਾਂ ਛਾਪਣੀਆਂ ਚਾਹੁੰਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਉਹਨਾਂ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਮਾਂ ਬੋਲੀ ਪੰਜਾਬੀ ਨੂੰ ਖਤਰਾ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ, ਅਸੀਂ ਕਨੇਡਾ ਦੀ ਧਰਤੀ ਉੱਪਰ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਲਈ ਪ੍ਰੇਰਿਤ ਕਰ ਰਹੇ ਹਾਂ, ਤੁਸੀਂ ਪੰਜਾਬ ਵਿੱਚ ਰਹਿ ਕੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲੋਂ ਕਿਉਂ ਤੋੜ ਰਹੇ ਹੋ? ਕਿਉਂਕਿ ਪੰਜਾਬ ਦੀ ਧਰਤੀ ਦਸ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਬਠਿੰੰਡਾ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਸੀ ਫਿਰ ਪੰਜਾਬ ਦੀ ਧਰਤੀ ਉੱਪਰ ਮਾਂ ਬੋਲੀ ਪੰਜਾਬੀ ਨੂੰ ਖਤਰਾ ਕਿਵੇਂ ਹੋ ਸਕਦਾ ਹੈ । ਉਹਨਾਂ ਕਿਹਾ  ਭਾਸ਼ਾਵਾਂ ਕਿੰਨੀਆਂ ਵੀ ਸਿੱਖੋ , ਪਰ ਆਪਣੀ ਮਾਂ ਬੋਲੀ ਆਪਣੀਆਂ ਜੜ੍ਹਾਂ ਨਾਲੋਂ ਸਾਨੂੰ ਬਿਲਕੁਲ ਨਹੀਂ ਟੁੱਟਣਾ ਚਾਹੀਦਾ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਨੇ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਕਾਫੀ ਔਂਕੜਾਂ ਦਾ ਸਾਹਮਣਾ ਕੀਤਾ ਤੇ ਅੱਜ ਕਨੇਡਾ ਦੀ ਧਰਤੀ ਉੱਪਰ ਇੱਕ ਸਫਲ ਕਾਰੋਬਾਰੀ ਹਨ। ਉਹ ਚਾਹੁੰਦੇ ਹਨ ਕਿ ਕੋਈ ਬੱਚਾ ਆਰਥਿਕ ਪੱਖੋਂ ਪੜ੍ਹਾਈ ਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਉਨਾਂ ਨੇ ਵਿਸ਼ੇਸ਼ ਤੌਰ ਤੇ ਸਕੂਲ ਪ੍ਰਿੰਸੀਪਲ ਹਰਕੰਵਰਪ੍ਰੀਤ ਕੌਰ, ਸਰਪੰਚ ਕਾਲਾ ਸਿੰਘ ਫੌਜੀ ,ਕੈਪਟਨ ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ ਸਮੇਤ ਸਾਰੇ ਪਿੰਡ ਵਾਸੀਆਂ, ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਅਤੇ ਸਮੁੱਚੀ ਬਠਿੰੰਡਾ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਨੇ ਕਿ ਇੱਕ ਵਧੀਆ ਸਮਾਗਮ ਕਰਵਾ ਕੇ ਨਵੀਆਂ ਕਲਮਾਂ ਨਵੇਂ ਉਡਾਣ ਕਿਤਾਬ ਨੂੰ ਲੋਕ ਅਰਪਣ ਕਰਨ ਸਮੇਂ ਸਹਿਯੋਗ ਦਿੱਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਜੀ ਨੇ ਵਿਸ਼ੇਸ਼ ਤੌਰ ਤੇ ਬਾਲ ਸਹਿਤ  ਸਬੰਧੀ ਚਾਨਣਾ ਪਾਇਆ ਤੇ ਉਹਨਾਂ ਨੇ ਦੱਸਿਆ ਵੀ ਕਿ ਕਿਵੇਂ ਇੱਕ

 ਪ੍ਰੇਰਨਾ ਇੱਕ  ਬੱਚੇ ਨੂੰ ਸਹੀ ਸੇਧ ਦੇ ਸਕਦੀ ਹੈ ਤੇ ਬੱਚਾ ਸਾਹਿਤ ਨਾਲ ਜੁੜ ਕੇ ਉੱਚੇ ਮੁਕਾਮ ਹਾਸਲ ਕਰ ਸਕਦਾ ਹੈ। ਉਪ-ਜਿਲ੍ਹਾ ਸਿੱਖਿਆ ਅਫ਼ਸਰ ਸਿਕੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ਤੇ ਸੁੱਖੀ ਬਾਠ ਜੀ ਦੇ ਇਹਨਾਂ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮੁੱਚੇ ਸਮਾਜ ਵਿਸ਼ੇਸ਼ ਕਰਕੇ ਸਕੂਲੀ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਇਹੋ ਜਿਹੇ ਪ੍ਰੋਜੈਕਟ ਨਾਲ ਜੁੜ ਕੇ ਉਹਨਾਂ ਦੀਆਂ ਆਪਣੀਆਂ ਕਲਾਤਮਕ ਰਚਨਾਵਾਂ ਨੂੰ ਹੋਰ ਨਿਖੇਰਨਾ ਚਾਹੀਦਾ ਹੈ ਤੇ ਇਹੋ ਜਿਹੇ ਉਪਰਾਲਿਆਂ ਨਾਲ ਜਿੱਥੇ ਬੱਚੇ ਪੰਜਾਬੀ ਮਾਂ ਬੋਲੀ ਨਾਲ ਜੁੜਦੇ ਹਨ ਉੱਥੇ ਇੱਕ ਨਰੋਏ ਸਮਾਜ ਦੀ ਸਥਾਪਨਾ ਵੱਲ ਵੀ ਸੇਧ ਮਿਲਦੀ ਹੈ। ਡਾਇਟ ਦਿਉਣ ਬਠਿੰੰਡਾ ਦੇ ਲੈਕਚਰਾਰ ਡਾ਼ ਕ੍ਰਿਸ਼ਨ ਗੋਪਾਲ ਦੱਸਿਆ ਕਿ ਕਿਵੇਂ ਇਸ ਕਿਤਾਬ ਵਿੱਚ 42 ਸਕੂਲਾਂ ਦੇ 90 ਬੱਚਿਆਂ ਦੀਆਂ ਰਚਨਾਵਾਂ ਜਿਨਾਂ ਵਿੱਚ ਕਿ ਕਵਿਤਾਵਾਂ ਕਹਾਣੀਆਂ,ਗੀਤ, ਸਫ਼ਰਨਾਮਾ, ਪੇਂਟਿੰਗ ,ਲੇਖ ਆਦਿ ਸਾਹਿਤਕ ਵਿਧਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਇਸ ਲਈ ਸਮੁੱਚੀ ਬਠਿੰੰਡਾ ਟੀਮ ਮੁੱਖ ਸੰਪਾਦਕ ਬਲਰਾਜ ਸਿੰਘ , ਰਾਜਿੰਦਰ ਸਿੰਘ ਮਰਾਹੜ ਜ਼ਿਲ੍ਹਾ ਮੀਡੀਆ ਇੰਚਾਰਜ,ਉੱਪ ਸੰਪਾਦਕ ਨਿਸ਼ਾ ਰਾਣੀ ਅਤੇ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਜ਼ਿਲ੍ਹਾ ਮੀਡੀਆ ਇੰਚਾਰਜ ਰਾਜਿੰਦਰ ਸਿੰਘ ਮਰਾਹੜ੍ਹ, ਪਿੰਦਰ ਪਾਲ ਸਿੰਘ ਸਰਾਂ, ਸਟੇਟ ਅਵਾਰਡੀ ਅਧਿਆਪਕ ਸੁਖਪਾਲ ਸਿੰਘ ਸਿੱਧੂ ਅਤੇ ਜਤਿੰਦਰ ਸ਼ਰਮਾਂ, ਸਕੂਲ ਚੇਅਰਮੈਨ ਨਿਰਮਲ ਸਿੰਘ ,ਸਮਾਜ ਸੇਵੀ ਸੁਖਜਿੰਦਰ ਸਿੰਘ ਜੈਲਦਾਰ, ਸਿਕੰਦਰ ਸਿੰਘ ਬਰਾੜ ,ਦਰਸ਼ਨ ਸਿੰਘ ਪਟਵਾਰੀ ਜਸਪ੍ਰੀਤ ਸਿੰਘ ,ਨਗੌਰ ਸਿੰਘ ਹੌਲਦਾਰ, ਅੰਗਰੇਜ਼ ਸਿੰਘ, ਮੁੱਖ ਅਧਿਆਪਕ ਪਰਮਜੀਤ ਸਿੰਘ, ਮਾਸਟਰ ਗੁਰਮੇਲ ਸਿੰਘ ,ਦਿੱਲੀ ਪਬਲਿਕ ਸਕੂਲ ਤੋਂ ਕੋਆਰਡੀਨੇਟਰ ਵੱਖ-ਵੱਖ ਸਕੂਲਾਂ ਤੋਂ  ਬਾਲ ਲੇਖਕਾਂ ਅਤੇ ਗਾਇਡ ਅਧਿਆਪਕ ਪੂਰੇ ਉਤਸਾਹ ਨਾਲ ਸ਼ਾਮਿਲ ਹੋਏ ਅਤੇ ਉਹਨਾਂ ਨੇ ਅੱਗੇ ਤੋਂ ਬਾਲ ਸਹਿਤ ਨਾਲ ਜੁੜੇ ਰਹਿਣ ਦਾ ਵਾਅਦਾ ਕੀਤਾ।

NO COMMENTS