ਮਾਨਸਾ 11 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) :ਜਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਮਾਨਸਾ ਦੇ ਸਾਰੇ ਮੈਂਬਰਾਂ ਵੱਲੋਂ ਜੋ ਸਾਡੀ ਬਾਰ ਦੇ ਸੀਨੀਅਰ ਐਡਵੋਕੇਟ ਸ਼੍ਰੀ ਅਸ਼ੋਕ ਗੁਪਤਾ ਅਤੇ ਉਹਨਾਂ ਦੇ ਦੋ ਪੁੱਤਰ ਐਡਵੋਕੇਟ ਚੰਦਨ ਗੁਪਤਾ ਅਤੇ ਐਡਵੋਕੇਟ ਰਮਨ ਗੁਪਤਾ ਦੇ ਖਿਲਾਫ ਮੌਜੂਦਾ ਕਾਰਜ ਸਾਧਕ ਅਫਸਰ ਬੁਢਲਾਡਾ ਵੱਲੋਂ ਇਹਨਾਂ ਤਿੰਨਾਂ ਖਿਲਾਫ ਮਿਤੀ 09.04.2021 ਨੂੰ ਇੱਕ ਝੂਠਾ ਮੁਕੱਦਮਾ ਧਾਰਾ 353 ਦੇ ਤਹਿਤ ਅਦਾਲਤ ਨੂੰ ਗੁੰਮਰਾਹ ਕਰਕੇ ਪਰਚਾ ਦਰਜ ਕਰਵਾਇਆ ਗਿਆ ਜੋ ਕਿ ਸਰਾਸਰ ਗਲਤ ਹੈ। ਇਹਨਾਂ ਦਾ ਕਸੂਰ ਸਿਰਫ ਏਨਾ ਸੀ ਕਿ ਇਹਨਾਂ ਨੇ ਪਬਲਿਕ ਦੀ ਸਹਾਇਤਾ ਲਈ ਬੁਢਲਾਡਾ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਸੁਚਾਰੂੰ ਢੰਗ ਨਾਲ ਚਲਾਉਣ ਲਈ ਅਵਾਜ ਉਠਾਈ ਜਿਸ ਤੋਂ ਖਫਾ ਹੋਏ ਈ.ਓ. ਵਿਜੈ ਕੁਮਾਰ ਜਿੰਦਲ ਵੱਲੋਂ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। ਜਿਸਦੀ ਜਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਸਖਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਪ੍ਰਸ਼ਾਸ਼ਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਇਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਹ ਝੂਠਾ ਮੁਕੱਦਮਾ ਰੱਦ ਕੀਤਾ ਜਾਵੇ।