*ਜਿਲ੍ਹਾ ਟੈਕਸ ਬਾਰ ਐਸੀਏਸ਼ਨ ਨੇ ਦਿੱਤਾ ਮੈਮੋਰੰਡਮ*

0
78

ਬੁਢਲਾਡਾ 28 ਮਈ (ਸਾਰਾ ਯਹਾਂ/ਮਹਿਤਾ ਅਮਨ) ਜਿਲ੍ਹੇ ਅੰਦਰ ਟੈਕਸ ਕਰ ਦਾਤਾ ਦੀਆਂ ਮੁਸ਼ਕਿਲਾਂ ਸੰਬੰਧੀ ਜਿਲ੍ਹਾ ਟੈਕਸ ਬਾਰ ਐਸੋੋਸੀਏਸ਼ਨ ਵੱਲੋਂ ਜਿਲ੍ਹੇ ਚ ਆਏ ਨਵੇਂ ਕਮਿਸ਼ਨਰ ਕਰ ਅਤੇ ਆਬਕਾਰੀ ਵਿਭਾਗ ਮੈਡਮ ਅਮਨਦੀਪ ਕੌਰ ਦੇ ਚਾਰਜ ਸੰਭਾਲਣ ਮੌਕੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਐਡਵੋਕੇਟ ਚੰਦਨ ਗੁਪਤਾ ਨੇ ਦੱਸਿਆ ਕਿ ਜਿੱਥੇ ਟੈਕਸ ਬਾਰ ਐਸੋਸੀਏਸ਼ਨ ਵੱਲੋਂ ਨਵੇਂ ਸਟੇਟ ਟੈਕਸ ਕਮਿਸ਼ਨਰ ਮੈਡਮ ਅਮਨਦੀਪ ਕੌਰ ਦਾ ਸਵਾਗਤ ਕੀਤਾ ਗਿਆ ਉਥੇ ਐਸੋਸੀਏਸ਼ਨ ਦੇ ਇੱਕ ਵਫਦ ਵੱਲੋਂ ਮੈਮੋਰੰਡਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਕਮਿਸ਼ਨਰ ਮੈਡਮ ਨੇ ਭਰੋਸਾ ਦਿੱਤਾ ਕਿ ਜਿਲ੍ਹੇ ਅੰਦਰ ਟੈਕਸ ਨਾਲ ਸੰਬੰਧਤ ਸਮੱਸਿਆਵਾਂ ਅਤੇ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਟੈਕਸ ਸੰਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਉਸਨੂੰ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਕਸ ਵਿਭਾਗ ਨੂੰ ਸਹਿਯੋਗ ਦੇਣ। ਇਸ ਮੌਕੇ ਤੇ ਸਟੇਟ ਟੈਕਸ ਅਫਸਰ ਚਿਮਨ ਲਾਲ ਅਤੇ ਅੰਗਰੇਜ ਸਿੰਘ ਤੋਂ ਇਲਾਵਾ ਐਸੋਸੀਏਸ਼ਨ ਦੇ ਸਕੱਤਰ ਯੋਗੇਸ਼ ਗਰਗ, ਵਨੀਤ ਕੁਮਾਰ ਮੌਜੂਦ ਸਨ।

NO COMMENTS