*ਜਿਲ੍ਹਾ ਟੈਕਸ ਅਧਿਕਾਰੀ ਨੂੰ ਮਿਲਿਆ ਵਫਦ, ਬਾਰ ਰੂਮ ਅਲਾਟ*

0
41

ਬੁਢਲਾਡਾ 27 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਟੈਕਸ ਕਰਦਾਤਾ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਪਹਿਲ ਦੇ ਆਧਾਰ ਤੇ ਵਪਾਰ ਕਰਨ ਵਾਲੇ ਲੋਕ ਵਿਭਾਗ ਨੂੰ ਸਹਿਯੋਗ ਦੇਣ। ਇਹ ਸ਼ਬਦ ਅੱਜ ਇੱਥੇ ਮਾਨਸਾ ਜਿਲ੍ਹੇ ਦੇ ਏ ਐਸ ਟੀ ਸੀ ਅਜੈ ਕੁਮਾਰ ਨੇ ਕਹੇ। ਇਸ ਮੌਕੇ ਤੇ ਟੈਕਸ ਬਾਰ ਐਸੋਸੀਏਸ਼ਨ ਦਾ ਵਫਦ ਮਿਲਿਆ ਅਤੇ ਸਮਸਿਆਵਾਂ ਸੰਬੰਧੀ ਜਿੱਥੇ ਵਿਚਾਰ ਚਰਚਾ ਕੀਤੀ ਗਈ ਉਥੇ ਅਹੁੱਦਾ ਸੰਭਾਲਣ ਤੇ ਏ.ਐਸ.ਟੀ.ਸੀ. ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਚੰਦਨ ਗੁਪਤਾ ਨੇ ਦੱਸਿਆ ਕਿ ਐਸੋਸੀਏਸ਼ਨ ਨੂੰ ਨਵੇਂ ਆਏ ਏ.ਐਸ.ਟੀ.ਸੀ. ਵੱਲੋਂ ਦਫਤਰ ਅੰਦਰ 5 ਨੰਬਰ ਕਮਰੇ ਨੂੰ ਬਾਰ ਰੂਮ ਅਲਾਟ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਸੀਨੀਅਰ ਐਡਵੋਕੇਟ ਕ੍ਰਿਸ਼ਨ ਲਾਲ, ਸਤੀਸ਼ ਕੁਮਾਰ ਅਤੇ ਜੋਗੇਸ਼ ਗਰਗ, ਬਾਰ ਸੈਕਟਰੀ ਵੇਦ ਜੈਨ, ਕੈਸ਼ੀਅਰ ਜੋਇੰਟ ਸੈਕਟਰੀ  ਸੁਰਿੰਦਰ ਕੁਮਾਰ, ਬਾਰ ਮੈਂਬਰ ਹੁਕਮ ਚੰਦ ਆਦਿ ਮੌਜੂਦ ਸਨ।

NO COMMENTS