ਜਿਲ੍ਹਾ ਕੋਰਟ ਕੰਪਲੈਕਸ ਵਿੱਚ ਸੈਨੇਟਾਈਜ਼ਰ ਮਸ਼ੀਨ ਲਾਉਣ ਤੇ ਜਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਐਮ.ਐਲ.ਏ. ਭੂੰਦੜ ਦਾ ਧੰਨਵਾਦ ਕੀਤਾ

0
66

ਮਾਨਸਾ 21 ਮਈ (ਸਾਰਾ ਯਹਾ/ ਹੀਰਾ ਸਿੰਘ ਮਿੱਤਲ) : ਜਿਲ੍ਹਾ ਕੋਰਟ ਕੰਪਲੈਕਸ ਵਿੱਚ ਸੈਨੇਟਾਈਜ਼ਰ ਮਸ਼ੀਨ ਲਾਉਣ ਤੇ ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਐਮ.ਐਲ.ਏ. ਦਿਲਰਾਜ ਸਿੰਘ ਭੂੰਦੜ ਹਲਕਾ
ਸਰਦੂਲਗੜ੍ਹ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਸੈਨੇਟਾਈਜ਼ਰ ਮਸ਼ੀਨ ਐਮ.ਐਲ.ਏ. ਸ੍ਰ. ਦਿਲਰਾਜ ਸਿੰਘ ਭੂੰਦੜ ਦੀ ਹਾਜ਼ਰੀ ਵਿੱਚ ਚਾਲੂ ਕੀਤੀ ਗਈ.
ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਵੱਲੋਂ ਐਮ.ਐਲ.ਏ. ਸ੍ਰ. ਭੂੰਦੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਕੋਰਟ
ਕੰਪਲੈਕਸ ਵਿੱਚ ਲੋਕਾਂ ਦੀ ਆਵਾਜਾਈ ਜ਼ਿਆਦਾ ਹੋਣ ਕਰਕੇ ਇੱਥੇ ਸੈਨੇਟਾਈਜ਼ਰ ਮਸ਼ੀਨ ਦੀ ਬਹੁਤ ਜ਼ਿਆਦਾ ਲੋੜ ਸੀ. ਇਸ ਮੌਕੇ ਸ੍ਰੋਮਣੀ ਅਕਾਲੀ ਦਲ
ਲੀਗਲ ਸੈਲ ਦੇ ਜਿਲ੍ਹਾ ਪ੍ਰਧਾਨ ਗੁਰਇਕਬਾਲ ਸਿੰਘ ਮਾਨਸ਼ਾਹੀਆ ਐਡਵੋਕੇਟ ਨੇ ਵੀ ਸ੍ਰ. ਭੂੰਦੜ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਮਾਨਸਾ ਬਾਰ ਐਸੋਸੀਏਸ਼ਨ
ਦੇ ਜਨਰਲ ਸਕੱਤਰ ਗੁਰਦਾਸ ਸਿੰਘ ਮਾਨ, ਅੰਗਰੇਜ਼ ਸਿੰਘ ਕਲੇਰ, ਨਵਲ ਕੁਮਾਰ ਗੋਇਲ, ਅਮਨਦੀਪ ਸਿੰਘ ਮਾਨ, ਪਰਮਿੰਦਰ ਸਿੰਘ ਮਾਨ, ਜਗਮੋਹਨ ਸਿੰਘ,
ਦੀਪਇੰਦਰ ਸਿੰਘ ਆਹਲੂਵਾਲੀਆ, ਹਰਪ੍ਰੀਤ ਸਿੰਘ ਮਾਨ ਆਦਿ ਐਡਵੋਕੇਟਸ ਹਾਜ਼ਰ ਸਨ.

NO COMMENTS