ਜਿਲ੍ਹਾ ਅਤੇ ਸ਼ੈਸ਼ਨ ਜੱਜ ਨੇ ਕੌਮੀ ਲੋਕ ਅਦਾਲਤ ਦੀਆਂ ਤਿਆਰੀਆਂ ਦਾ ਲਿਆ ਜਾਇਜਾ

0
66

ਮਾਨਸਾ, 12 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) : 12 ਦਸੰਬਰ ਨੂੰ ਲੱਗ ਰਹੀ ਇਸ ਵਰੇ੍ਹ ਦੀ ਪਹਿਲੀ ਕੌਮੀ ਈ.ਲੋਕ ਅਦਾਲਤ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀਮਤੀ ਮਨਦੀਪ ਪੰਨੂ ਨੇ ਅੱਜ ਜੂਡੀਸ਼ੀਅਲ ਅਤੇ ਸਿਵਲ ਅਧਿਕਾਰੀਆਂ ਨਾਲ ਅਲੱਗ-ਅਲੱਗ ਤੌਰ ’ਤੇ ਦੋ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜੂਡੀਸ਼ੀਅਲ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਗਾਮੀ ਕੌਮੀ ਲੋਕ ਅਦਾਲਤ ਦੀ ਸਫਲਤਾ ਲਈ ਪ੍ਰੀ ਈ. ਲੋਕ ਅਦਾਲਤਾਂ ਲਗਾਈਆਂ ਜਾਣ, ਜਿਨ੍ਹਾਂ ਵਿੱਚ ਵਿਅਕਤੀਆਂ ਦੀ ਨਿੱਜੀ ਸ਼ਮੂਲੀਅਤ ਤੋ ਬਿਨਾਂ ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਵਾਨੀ ਅਤੇ ਮਾਮੂਲੀ ਫੌਜ਼ਦਾਰੀ ਮਾਮਲਿਆਂ ਵਿੱਚ ਸਮਝੌਤੇ ਦੀ ਮਾਮੂਲੀ ਸੰਭਾਵਨਾ ਵੀ ਨਜ਼ਰ ਆਵੇ, ਉਹਨਾਂ ਦੇ ਨਿਪਟਾਰੇ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਰਿੰਦਰ ਲਾਂਬਾ ਨਾਲ ਵੀ ਵਰਚੂਅਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਾਲੀਆ ਅਦਾਲਤਾਂ ਜਿਵੇਂ ਐਸ.ਡੀ.ਐਮ., ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਦਿ ਦੀਆਂ ਅਦਾਲਤਾਂ ਵਿੱਚ ਚਲਦੇ ਮਾਮਲਿਆਂ ਦੇ ਨਿਪਟਾਰੇ ਦੇ ਸਬੰਧੀ ਯਤਨ ਕਰਨ ਲਈ ਆਖਿਆ।  ਮੀਟਿੰਗ ਵਿੱਚ ਦਿਨੇਸ਼ ਕੁਮਾਰ, ਦਲਜੀਤ ਸਿੰਘ ਰਲਹਣ, ਰਾਜੀਵ ਕੁਮਾਰ ਬੇਰੀ (ਸਾਰੇ ਐਡੀਸਨਲ ਸੈਸ਼ਨ ਜੱਜ), ਗੁਰਪ੍ਰੀਤ ਕੌਰ ਸਿਵਲ ਜੱਜ, ਸ. ਅਮਨਦੀਪ ਸਿੰਘ ਅਤੇ ਮਨਪ੍ਰੀਤ ਕੌਰ (ਦੋਵੇ ਸੀ.ਜੇ.ਐਮ.), ਹਰਪ੍ਰੀਤ ਕੌਰ ਸਬ ਡਵੀਜਨਲ ਜੂਡੀਸ਼ੀਅਲ ਮੈਜਿਸਟੇ੍ਰਟ ਸਰਦੂਲਗੜ੍ਹ, ਅਜੇਪਾਲ ਸਬ ਡਵੀਜਨਲ ਜੂਡੀਸ਼ੀਅਲ ਮੈਜਿਸਟੇ੍ਰਟ ਬੁਢਲਾਡਾ, ਹਰੀਸ਼ ਕੁਮਾਰ, ਜਗਜੀਤ ਸਿੰਘ, ਦਿਲ਼ਸ਼ਾਦ ਕੌਰ ਅਤੇ ਰੀਤਵਰਿੰਦਰ ਸਿੰਘ (ਸਾਰੇ ਜੱਜ) ਸ਼ਾਮਲ ਸਨ। 

NO COMMENTS