ਜਿਲਾ ਸਪੈਸ਼ਲ ਐਜੂਕੇਟਰ ਦੀਆਂ ਵਧੀਕੀਆਂ ਤੋ ਪ੍ਰੇਸ਼ਾਨ ਆਈ ਟੀ ਵਲੰਟੀਅਰਜ਼

0
14

ਬੁਢਲਾਡਾ 17 ਜੁਲਾਈ (ਸਾਰਾ ਯਹਾ/ਅਮਨ ਮਹਿਤਾ ) :  ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡੀ.ਐਸ.ਈ ਰਾਕੇਸ਼ ਕੁਮਾਰ ਵੱਲੋ ਜਿਲ੍ਹੇ ਦੇ ਆਈ.ਈ.ਵਲੰਟੀਅਰਜ਼ ਨੂੰ ਬੇ-ਵਜਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਟੀ ਵਲੰਟੀਅਰਜ਼ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਪੰਨੂੰ ਨੇ ਕਿਹਾ ਕਿ ਡੀ.ਐਸ.ਈ ਵੱਲੋ ਯੁਮ ਅੇਪ ਤੇ ਮੀਟਿੰਗਾਂ ਦੋਰਾਨ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ, ਤਨਖਾਹ ਕੱਟਣ ਦੀਆਂ ਧਮਕੀਆਂ ਦੇਣ, ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਅਤੇ ਕੋਰੋਨਾ ਮਹਾਂਮਾਰੀ ਦੋਰਾਨ ਵਲੰਟੀਅਰਜ਼ ਨੂੰ ਡਾਕ ਲੈਣ ਦਾ ਬਹਾਨਾ ਬਣਾ ਕੇ ਪਿੰਡ ਪਿੰਡ ਪੱਧਰ ਤੇ ਘਰਾਂ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਾਰੇ ਜਿਲ੍ਹੇ ਦੇ ਵਲੰਟੀਅਰਜ਼ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀ.ਐਸ.ਈ ਦੀ ਸ਼ਿਕਾਇਤ ਕਰਨ ਤੇ ਉਹਨਾਂ ਵੱਲੋ ਵਲੰਟੀਅਰਜ਼ ਤੇ ਕੰਮ ਨਾ ਕਰਨ ਦੇ ਝੂਠੇ ਦੋਸ਼ ਲਗਾਏ ਗਏ ਹਨ। ਜਿਸ ਤੇ ਸਮੂਹ ਜਿਲ੍ਹੇ ਦੇ ਵਲੰਟੀਅਰਜ਼ ਨੇ ਵਿਭਾਗ ਤੋ ਮੰਗ ਕੀਤੀ ਹੈ ਕਿ ਡੀ.ਐਸ.ਈ ਰਾਕੇਸ਼ ਕੁਮਾਰ ਖਿਲਾਫ ਤੁਰੰਤ ਵਿਭਾਗੀ ਕਾਰਵਾਈ ਕੀਤੀ ਜਾਵੇ। ਜੇਕਰ ਰਾਕੇਸ਼ ਕੁਮਾਰ ਇਸੇ ਤਰ੍ਹਾ ਵਲੰਟੀਅਰਜ਼ ਨੂੰ ਮਾਨਸਿਕ ਤੋਰ ਤੇ ਤੰਗ ਪ੍ਰੇਸ਼ਾਨ ਕਰਦਾ ਰਿਹਾ ਤਾਂ ਇਹ ਮਸਲਾ ਭਰਾਤਰੀ ਜਥੇਬੰਦੀਆ, ਅੇਲੀਮੈਂਟਰੀ ਟੀਚਰ ਯੁਨੀਅਨ, ਡੈਮੂਕ੍ਰੇਟਿਕ ਟੀਚਰ ਯੁਨੀਅਨ, ਮਜਦੂਰ ਮੁਕਤੀ ਮੋਰਚਾ ਜਥੇਬੰਦੀਆ ਦੇ ਸਹਿਯੋਗ ਨਾਲ ਪੰਜਾਬ ਪੱਧਰ ਤੇ ਸੰਘਰਸ਼ ਦਾ ਰੂਪ ਧਾਰਨ ਕਰ ਲਵੇਗਾ।

NO COMMENTS