ਜਿਲਾ ਮਾਨਸਾ ਦਾ ਨਾਮ ਰੌਸ਼ਨ ਕਰਨ ਵਾਲੀ ਕੌਮੀ ਖਿਡਾਰਨ ਦਾ ਐਸ.ਐਸ.ਪੀ. ਮਾਨਸਾ ਵੱਲੋਂ ਨਿੱਘਾ ਮਾਨ—ਸਨਮਾਨ

0
123

ਮਾਨਸਾ, 08—02—2021 (ਸਾਰਾ ਯਹਾਂ /ਮੁੱਖ ਸੰਪਾਦਕ): ਕੌਮੀ ਖਿਡਾਰਨ ਅਮਨਦੀਪ ਕੌਰ ਪੁੱਤਰੀ ਸ੍ਰੀ ਬਲੌਰ ਸਿੰਘ ਏ.ਐਸ.ਆਈ. ਮਹਿਕਮਾ ਪੰਜਾਬ
ਪੁਲਿਸ ਜਿ਼ਲ੍ਹਾ ਮਾਨਸਾ, ਜਿਸਦੀ ਉਮਰ 19 ਸਾਲ ਤੋਂ ਘੱਟ ਹੈ ਅਤ ੇ ਇਹ ਖਿਡਾਰਨ 10O2 ਵਿੱਚ ਪੜ੍ਹਦੀ ਹੈ ਅਤੇ
ਰਾਸ਼ਟਰੀ ਪੱਧਰ ਦੀ ਖਿਡਾਰਨ ਹੈ। ਜਿਸਨੇ 18ਵੇਂ ਨੈਸ਼ਨਲ ਫੈਡਰੇਸ਼ਨ ਕੱਪ (ਜੂਨੀਅਰ ਅੰਡਰ—20) ਅੇੈਥਲੇਟਿਕਸ
ਚੈਂਪੀਅਨਸਿ਼ੱਪ—2021 ਜੋ ਮਿਤੀ 25—27 ਜਨਵਰੀ—2021 ਨੂੰ ਭੋਪਾਲ (ਮੱਧ ਪ੍ਰਦੇਸ਼) ਵਿਖੇ ਹੋਇਆ, ਵਿੱਚ ਭਾਗ
ਲੈ ਕੇ ਇੰਡੀਆ ਪੱਧਰ ਤੇ ਤੀਸਰਾ ਸਥਾਨ (ਬਰਾਉਨਜ ਮੈਂਡਲ) ਪ੍ਰਾਪਤ ਕੀਤਾ। ਜਿਸਦੀ ਇਸ ਮਾਣਮੱਤੀ ਪ੍ਰਾਪਤੀ
ਬਦਲੇ ਅਤ ੇ ਜਿ਼ਲ੍ਹਾ ਮਾਨਸਾ ਦਾ ਨਾਮ ਰੌਸ਼ਨ ਕਰਨ *ਤੇ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ
ਪੁਲਿਸ ਮਾਨਸਾ ਵੱਲੋਂ ਇਸ ਖਿਡਾਰਨ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾ ਕੇ ਅਤ ੇ ਯਾਦਗਾਰੀ ਮਮੈਂਟੋ ਦੇ ਕੇ ਇਸ
ਖਿਡਾਰਨ ਦਾ ਨਿੱਘਾ ਮਾਨ—ਸਨਮਾਨ ਕਰਦਿਆਂ ਇਸਦਾ ਹੌਸਲਾਂ ਵਧਾਇਆ ਗਿਆ।

ਇਥੇ ਇਹ ਵੀ ਵਰਨਣਯੌੋਗ ਹੈ ਕਿ ਛੋਟੀ ਉਮਰੇ ਵੱਡੀਆ ਮੱਲਾਂ ਮਾਰਨ ਵਾਲੀ ਇਸ ਖਿਡਾਰਨ ਨੇ
ਅੰਡਰ—14, ਅੰਡਰ—16 ਅਤੇ ਅੰਡਰ—17 ਹੈਮਰ ਥਰੋਅ ਗੇਮ ਵਿੱਚ ਹਿੱਸਾ ਲੈ ਕੇ ਆਲ ਇੰਡੀਆ ਰਿਕਾਰਡ
ਸਥਾਪਤ ਕੀਤੇ ਹਨ, ਜਿਸ ਦੀ ਇਸ ਉਪਲਬੱਧੀ *ਤੇ ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ ਨੇ ਖਿਡਾਰਨ ਦੇ ਪਰਿਵਾਰਕ
ਮੈਂਬਰਾਂ ਅਤ ੇ ਜਿ਼ਲ੍ਹਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਹੁਨਰਮੰਦ ਬੱਚੇ ਜਿੱਥੇ ਦੇਸ਼ ਦਾ ਨਾਮ ਰੌਸ਼ਨ
ਕਰਦੇ ਹਨ ਉੱਥੇ ਹੀ ਦੂਜਿਆਂ ਲਈ ਵੀ ਪ੍ਰੇਰਨਾਸ੍ਰੋਤ ਬਣਦੇ ਹਨ। ਉਨ੍ਹਾਂ ਮਹਿਕਮਾ ਪੁਲਿਸ ਵੱਲੋਂ ਲੜਕੀ ਦੀ ਹਰ
ਸੰਭਵ ਮੱਦਦ ਕਰਨ ਦਾ ਭਰੋਸਾ ਦਿਵਾਇਆ ਅਤ ੇ ਖਿਡਾਰਨ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਦਿਨ ਦੁੱਗਣੀ
ਤੇ ਰਾਤ ਚੌਗੁਣੀ ਤਰੱਕੀ ਕਰਨ ਲਈ ਉਸਦੀ ਹੌਂਸਲਾ ਅਫਜ਼ਾਈ ਕੀਤੀ ਗਈ ਤਾਂ ਜੋ ਉਹ ਇਸੇ ਤਰ੍ਹਾਂ ਹੋਰ ਸਖਤ
ਮਿਹਨਤ ਕਰਕੇ ਆਪਣੇ ਜਿ਼ਲ੍ਹੇ ਦਾ, ਪੰਜਾਬ ਰਾਜ ਅਤ ੇ ਪੂਰੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਤ ੇ ਰੌਸ਼ਨ ਕਰੇ।
ਇਸ ਮੌਕ ੇ ਸ੍ਰੀ ਸੰਜੀਵ ਗੋਇਲ ਡੀ.ਐਸ.ਪੀ. (ਸਥਾਨਕ) ਮਾਨਸਾ, ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ
(ਸ:ਡ:) ਮਾਨਸਾ, ਸ੍ਰੀ ਸਰਬਜੀਤ ਸਿੰਘ ਡੀ.ਐਸ.ਪੀ.(ਪੀ.ਬੀ.ਆਈ) ਮਾਨਸਾ ਤੋਂ ਇਲਾਵਾ ਇਸ ਹੋਣਹਾਰ
ਖਿਡਾਰਨ ਦੇ ਪਿਤਾ ਏ.ਐਸ.ਆਈ. ਬਲੌਰ ਸਿੰਘ ਅਤੇ ਏ.ਐਸ.ਆਈ. ਬਲਵੰਤ ਭੀਖੀ ਹਾਜ਼ਰ ਸਨ, ਜਿਹਨਾਂ ਵੱਲੋਂ
ਖਿਡਾਰਨ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਸਦੀ ਹੌਸਲਾਂ ਅਫਜਾਈ ਕੀਤੀ ਗਈ।

NO COMMENTS