*ਜਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਨੇ ਯੂਪੀ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿੱਚ ਮੰਤਰੀ ਦੇ ਮੁੰਡੇ ਵੱਲੋਂ ਗੱਡੀਆਂ ਚਾੜ੍ਹ ਕੇ ਕਿਸਾਨਾਂ ਦੀ ਜਾਨ ਲੈਣ ਦੀ ਅਤਿ ਵਹਿਸ਼ੀ ਕਰਤੂਤ ਦੀ ਸਖ਼ਤ ਨਿੰਦਾ ਕੀਤੀ ਹੈ*

0
78

ਮਾਨਸਾ 3ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ )ਜਿਲਾ ਪ੍ਰੀਸ਼ਦ ਮਾਨਸਾ ਧੇ ਚੇਅਰਮੈਨ ਨੇ ਯੂਪੀ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿੱਚ ਅੱਜ ਯੂ ਪੀ ਦੇ ਇਕ ਮੰਤਰੀ ਦੇ ਮੁੰਡੇ ਅਤੇ ਉਸ ਦੇ ਸਾਥੀ ਗੁੰਡਿਆਂ ਵੱਲੋਂ ਫਾਇਰਿੰਗ ਕਰਕੇ ਅਤੇ ਗੱਡੀਆਂ ਚਾੜ੍ਹ ਕੇ ਕਈ ਅੰਦੋਲਨਕਾਰੀ ਕਿਸਾਨਾਂ ਦੀ ਜਾਨ ਲੈਣ ਦੀ ਅਤਿ ਵਹਿਸ਼ੀ ਕਰਤੂਤ ਦੀ ਸਖ਼ਤ ਨਿੰਦਾ ਕੀਤੀ ਹੈ।
ਜਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫ਼ਰ ਨੇ ਕਿਹਾ ਹੈ ਕਿ ਸਾਡੇ ਅੰਦੋਲਨਕਾਰੀ ਕਿਸਾਨਾਂ ਦੇ ਇਹ ਵਹਿਸੀਆਨਾ ਕਤਲ ਮੋਦੀ ਯੋਗੀ ਸਰਕਾਰ ਦੇ ਕਫ਼ਨ ਵਿਚ ਅੰਤਮ ਕਿੱਲ ਸਾਬਤ ਹੋਣਗੇ । ਉਨਾਂ ਨੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਕਿਇਸ ਤੇ ਸਖਤ ਕਾਰਵਾਈਕੀਤੀਜਾਵੇਭ। ਬੀਜੇਪੀ ਦੀ ਇਹ ਬੁਖਲਾਹਟ ਸ਼ਾਂਤਮਈ ਕਿਸਾਨ ਅੰਦੋਲਨ ਸਾਹਮਣੇ ਉਸ ਦੀ ਨੈਤਿਕ ਤੇ ਸਿਆਸੀ ਹਾਰ ਹੈ।

NO COMMENTS