*ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੀ ਖਾਲੀ ਪਈ 45 ਸੁਕੇਅਰ ਮੀਟਰ ਜਗ੍ਹਾਂ ਵਿੱਚ ਪੁਲਿਸ ਮੁਖੀ ਵੱਲੋਂ ਬਾਗਬਾਨੀ ਵਿਭਾਗ ਦੀ ਸਹਾਇਤਾਂ ਨਾਲ ਛੋਟੀ ਮੀਆਂਵਾਕੀ ਬਗੀਚੀ ਲਗਾਈ ਗਈ*

0
68

ਮਾਨਸਾ, 26—05—2021  (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ
ਮਾਨਸਾ ਪੁਲਿਸ ਵੱਲੋਂ ਅਮਨ ਤੇ ਕਾਨ ੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੋਵਿਡ—19 ਮਹਾਂਮਾਰੀ ਤੋਂ
ਬਚਾਅ ਲਈ ਜਿੱਥੇ ਦਿਨ/ਰਾਤ ਸਖਤ ਡਿਊਟੀਆਂ ਨਿਭਾਈਆ ਜਾ ਰਹੀਆ ਹਨ, ਉਥੇ ਹੀ ਸਮਾਜਿਕ ਗਤੀਵਿਧੀਆਂ
ਵਿੱਚ ਵੀ ਅਹਿਮ ਯੋਗਦਾਨ ਪਾਉਦੇ ਹੋੲ ੇ ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚੁੱਕਿਆ ਗਿਆ ਹੈ। ਅੱਜ ਮਾਨਸਾ ਪੁਲਿਸ
ਵੱਲੋਂ ਬਾਗਬਾਨੀ ਵਿਭਾਗ ਦੀ ਸਹਾਇਤਾਂ ਨਾਲ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੀ ਖਾਲੀ ਪਈ ਜਗ੍ਹਾਂ ਦੇ 45
ਸੁਕ ੇਅਰ ਮੀਟਰ ਵਿੱਚ ਇੱਕ ਮੀਆਂਵਾਕੀ ਬਗੀਚੀ ਲਗਾਈ ਗਈ। ਇਸ ਬਗੀਚੀ (ਗਾਰਡਨ) ਵਿੱਚ 53 ਕਿਸਮਾਂ ਦੇ
ਪੰਜਾਬ ਦੇ ਵਿਰਾਸਤੀ ਛਾਂਦਾਰ, ਫਲਦਾਰ, ਫੁੱਲਦਾਰ ਅਤੇ ਹਰਬਲ (ਮੈਡੀਸ਼ਨ ਪਲਾਂਟਸ) ਦੇ 160 ਬੂਟੇ ਲਗਵਾਏ ਗਏ
ਹਨ। ਜਿਹਨਾਂ ਵਿੱਚ ਛਾਂਦਾਰ ਬੂਟੇ (ਬੋਹੜ, ਨਿੰਮ, ਟਾਹਲੀ, ਪਿਲਖਨ, ਗੁੱਲਰ ਆਦਿ), ਫਲਦਾਰ ਬੁਟੇ (ਅੰਬ, ਨਿ ੰਬੂ,
ਅਮਰੂਦ, ਨਾਸ਼ਪਤੀ, ਅੰਗੂਰ, ਅਨਾਰ, ਪਪੀਤਾ, ਕੇਲਾ, ਗਲਗਲ, ਕਟਹਲ ਆਦਿ), ਫੁੱਲਦਾਰ ਬੂਟੇ (ਕਿਚਨਾਰ,
ਅਮਲਤਾਸ, ਤੋਤਾ ਫੁ ੑੱਲ, ਸਿੰਬਲ ਆਦਿ) ਅਤ ੇ ਜੜੀ—ਬੂਟੀਆਂ ਵਾਲੇ ਹਰਬਲ ਬੂਟੇ (ਇਲਾਚੀ, ਹੀਂਗ, ਕੜੀਪੱਤਾ,
ਸੁਹੰਜਨ, ਬਹੇੜਾ, ਹਾਰ—ਸਿੰਗਾਂਰ, ਤੇਜ ਪੱਤਾ, ਅਰਜਨ, ਆਂਵਲਾ, ਹਰਡ ਆਦਿ) ਤਰਤੀਬਵਾਰ ਲਗਾੲ ੇ ਗਏ ਹਨ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸਤ ੋਂ ਪਹਿਲਾਂ ਵੀ ਬਾਗਬਾਨੀ ਵਿਭਾਗ ਦੀ
ਸਹਾਇਤਾ ਨਾਲ ਥਾਣਿਆਂ, ਪੁਲਿਸ ਚੌਕੀਆ, ਦਫਤਰਾਂ ਅਤ ੇ ਪੁਲਿਸ ਲਾਈਨ ਮਾਨਸਾ ਵਿਖੇ ਵੱਖ ਵੱਖ ਤਰਾ ਦੇ 4500
ਤੋਂ ਵੱਧ ਬੂਟੇ ਲਗਾੲ ੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਲਾਈਨ ਮਾਨਸਾ, ਡੀ.ਐਸ.ਪੀ. ਦਫਤਰ ਸਰਦੂਲਗੜ ਅਤੇ
ਥਾਣਾ ਜੌੜਕੀਆਂ ਵਿਖੇ ਤਿੰਨ ਥਾਵਾਂ ਤੇ ਛੋਟੀਆਂ ਮੀਆਂਵਾਕੀ ਬਗੀਚੀਆਂ ਤੋਂ ਇਲਾਵਾ ਪੁਲਿਸ ਲਾਈਨ ਮਾਨਸਾ ਵਿਖੇ 4
ਏਕੜ ਜਗ੍ਹਾਂ ਵਿੱਚ ਇੱਕ ਮਿਕਸ ਬਾਗ ਵੀ ਲਗਵਾਇਆ ਗਿਆ ਹੈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਹ
ਛੋਟਾ ਮੀਆਂਵਾਕੀ ਗਾਰਡਨ ਤਿਆਰ ਹੋ ਕੇ ਕੁਝ ਹੀ ਸਮੇਂ ਵਿੱਚ ਕੁਦਰਤੀ ਜੰਗਲ ਬਣ ਜਾਵੇਗਾ। ਇਹ ਮਿਆਂਵਾਕੀ
ਬਗੀਚੀ ਅਲੋਪ ਹੋ ਰਹੇ ਪੰਛੀਆਂ ਦੀ ਮੁੜ ਸਿਰਜਣਾ ਕਰਨ, ਆਕਸੀਜ਼ਨ ਦਾ ਪੱਧਰ ਉਚਾ ਕਰਨ, ਕੀੜੇ, ਮਕੌੜੇ,
ਤਿੱਤਲੀਆਂ, ਮਧੂ—ਮੱਖੀਆਂ ਨੂੰ ਭੋਜਨ ਮੁਹੱਈਆ ਕਰਾਉਣ ਦੇ ਨਾਲ ਨਾਲ ਪੰਛੀਆਂ ਲਈ ਰੈਣ—ਬਸੇ਼ਰਾ ਵੀ ਬਣ
ਜਾਵੇਗਾ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਅਗਲੇ ਮਹੀਨੇ ਮਿਤੀ
05—06—2021 ਨੂੰ ਜਿਲਾ ਪੱਧਰ ਤੇ ਵਾਤਾਵਰਣ ਦਿਵਸ ਮਨਾਇਆ ਜਾਵੇਗਾ। ਜਿਸ ਦੌਰਾਨ ਜਿਲਾ ਦੇ ਸਾਰੇ
ਥਾਣਿਆਂ/ਚੌਕੀਆਂ/ਦਫਤਰਾਂ ਅਤ ੇ ਪੁਲਿਸ ਲਾਈਨ ਮਾਨਸਾ ਵਿਖੇ ਵੱਧ ਤੋਂ ਵੱਧ ਫਲਦਾਰ ਅਤ ੇ ਵਿਰਾਸਤੀ ਬੂਟੇ ਲਗਵਾਏ
ਜਾ ਰਹੇ ਹਨ ਤਾਂ ਜੋ ਅਸੀ ਅਲੋਪ ਹੋ ਰਹੇ ਰੁੱਖਾਂ ਅਤ ੇ ਅਲੋਪ ਹੋ ਰਹੇ ਜੀਵ—ਜੰਤੂਆਂ ਤੇ ਪੰਛੀਆਂ ਨੂੰ ਬਚਾਅ ਸਕੀਏ ਅਤੇ
ਸੁੱਧ ਤੇ ਸਾਫ—ਸੁਥਰਾ ਵਾਤਾਵਰਣ ਬਣਾ ਕੇ ਪਹਿਲਾਂ ਵਾਲੇ ਪੰਜਾਬ ਦੀ ਸਿਰਜਣਾ ਕਰ ਸਕੀਏ। ਵਾਤਾਵਰਣ ਦੀ ਸੁਧਤਾ ਦੇ
ਮੱਦੇ—ਨਜ਼ਰ ਸਾਡੇ ਸਾਰਿਆਂ ਵੱਲੋਂ ਕੀਤਾ ਗਿਆ ਇਹ ਕਾਰਜ ਸਾਨੂੰ ਖੁਦ ਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ

ਨੂੰ ਕੋਰੋਨਾ ਮਹਾਂਮਾਰੀ ਜਿਹੀਆ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਕਾਰਗਰ ਸਿੱਧ ਹੋਵੇਗਾ। ਇਸ ਲਈ ਸਾਨੂੰ
ਸਾਰਿਆਂ ਨੂੰ ਵਾਤਾਵਰਣ ਦੀ ਸੁੱਧਤਾ ਲਈ ਮੁਹਿੰਮਾਂ ਚਲਾ ਕੇ ਵੱਧ ਵੱਧ ਰੁੱਖ ਲਗਾਉਣ ਲਈ ਅੱਗੇ ਆਉਣਾ ਚਾਹੀਦਾ
ਹੈ। ਇਸ ਮੋੌਕ ੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਪੀ.ਬੀ.ਆਈ.) ਮਾਨਸਾ, ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ.
ਮਾਨਸਾ, ਸ੍ਰੀ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. (ਔਰਤਾਂ ਤੇ ਬੱਚਿਆ ਵਿਰੁੱਧ ਅਪਰਾਧ) ਮਾਨਸਾ ਅਤੇ ਸ੍ਰੀ ਵਿਪੇਸ਼
ਗਰਗ ਬਾਗਬਾਨੀ ਵਿਕਾਸ ਅਫਸਰ ਮਾਨਸਾ, ਥਾਣੇ: ਬਲਵੰਤ ਸਿੰਘ ਰੀਡਰ, ਵਾਤਾਵਰਣ ਪ੍ਰੇਮੀ ਥਾਣੇ: ਗੁਰਲਾਲ ਸਿੰਘ,
ਸ:ਥ: ਅਮਰਦੀਪ ਸਿੰਘ ਰੀਡਰ ਅਤ ੇ ਸ:ਥ: ਹਰਦੀਪ ਸਿੰਘ ਐਮ.ਐਸ.ਕ ੇ. ਪੁਲਿਸ ਲਾਈਨ ਆਦਿ ਹਾਜ਼ਰ ਸਨ।


NO COMMENTS