*ਜਿਊਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਤ ਅੱਖਾਂ ਦਾ 90 ਵਾਂ ਕੈਂਪ ਵਿੱਚ 465 ਮਰੀਜਾਂ ਦਾ ਚੇਕ ਅਪ ਕੀਤਾ*

0
29

ਮਾਨਸਾ/ਬਰੇਟਾ (ਸਾਰਾ ਯਹਾਂ/ਬਿਊਰੋ ਨਿਊਜ਼ ) : ਜਿਊਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਤ ਅੱਖਾਂ ਦਾ 90 ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨਈਆ ਜੀ ਵਿਖੇ ਆਸਰਾ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਡਾਕਟਰ ਸੁਖਵੀਰ ਸਿੰਘ, ਬਲਵਿੰਦਰ ਸਿੰਘ,ਲਖਵੀਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ।   ਜਿਸ ਵਿੱਚ 465 ਮਰੀਜ ਵਿਚੋਂ  47 ਮਰੀਜ ਫਰੀ ਲੈਂਜ ਪਾਉਣ ਲਈ ਸਿਲੈਕਟ ਕੀਤੇ ਗਏ। ਜਿਨ੍ਹਾਂ ਨੂੰ ਸਿਫਟਾਂ ਵਿਚ ਲਾਇਨਜ  ਆਈ ਕੇਅਰ ਹਸਪਤਾਲ ਜੈਤੋਂ ਵਿਖੇ ਲਜਾ ਕੇ ਫਰੀ ਲੈਂਜ ਪਾਏ ਜਾਣਗੇ। ਇਸ ਕੈਂਪ ਵਿਚ ਸਾਰੀਆਂ ਦਵਾਈਆਂ ਦੀ ਸੇਵਾ ਸਾਵਣ ਐਜੂਕੇਸ਼ਨਲ ਟਰੱਸਟ ਦੇ ਸੰਸਥਾਪਕ ਮਹਿੰਦਰ ਸਿੰਘ ਕਟੋਦੀਆ   ਚੰਡੀਗੜ ਵੱਲੋਂ ਹਰ ਮਹੀਨੇ ਕੀਤੀ ਜਾਂਦੀ ਹੈ। ਇਸ ਕੈਂਪ ਵਿੱਚ ਬਰੇਟਾ ਮੰਡੀ ਦੀ ਐਜੂਕੇਸ਼ਨ ਨਾਲ ਸਬੰਧਤ ਕੰਪਨੀ ਵੱਲੋਂ (ਦਸ ਹਜ਼ਾਰ) 10000 ਰੁਪਏ ਦੇ ਕੇ ਲੋੜਵੰਦਾਂ ਦੀ ਮਦਦ ਕੀਤੀ ਗਈ ਇਸ ਸਮੇਂ ਡਾਕਟਰ ਨਰਾਇਣ ਸਿੰਘ ਬਰ੍ਹੇ ਸਰਕਲ ਇੰਚਾਰਜ ਬੁਢਲਾਡਾ ਅਤੇ ਮਹਿੰਦਰ ਸਿੰਘ ਇੰਸਪੈਕਟਰ ਬਰੇਟਾ ਵੱਲੋਂ ਅੱਖਾਂ ਦੀ ਸੰਭਾਲ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ ।ਅਗਲਾ ਕੈਂਪ 26 ਮਾਰਚ ਨੂੰ ਇਸੇ ਥਾਂ ਦੇ ਉੱਤੇ ਲੱਗੇਗਾ, ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਭਾਈ ਘਨਈਆ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਇਸ ਕੈਂਪ ਵਿਚ ਇਲਾਕੇ ਦੇ ਮੋਹਤਬਰਾਂ ਤੋਂ ਇਲਾਵਾ ਜ਼ਿਲ੍ਹਾ ਰੂਰਲ ਯੂਥ ਕਲੱਬ ਐਸੋਸ਼ੀਏਸ਼ਨ ਮਾਨਸਾ, ਐਟੀ ਕਰੱਪਸਨ ਐਸੋਸੀਏਸ਼ਨ ਮਾਨਸਾ,ਸੰਜੀਵਨੀ ਵੈੱਲਫੇਅਰ ਸੋਸਾਇਟੀ ਬੁਢਲਾਡਾ,ਮਾਤਾ ਗੁਜਰੀ ਜੀ ਭਲਾਈ  ਕੇਦਰ ਬੁਢਲਾਡਾ, ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗ਼ੜ, ਜਿਮਟ ਕਾਲਜ  ਬੁਢਲਾਡਾ, ਸਤਿਕਾਰ ਕਮੇਟੀ ਬਰੇ ਸਾਹਿਬ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ,ਅਰਹਿੰਤ ਕਾਲਜ ਆਫ ਐਜੂਕੇਸ਼ਨ ਬਰੇਟਾ, ਮਹਾਰਾਜਾ ਰਣਜੀਤ ਸਿੰਘ ਸਪੋਰਟਸ ਅਕੈਡਮੀ ਬਰੇਟਾ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।

NO COMMENTS