*ਜਾਗਰਣ ਮੰਚ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਪੋਸਟਰ ਕੀਤਾ ਜਾਰੀ*

0
47

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ):: ਸ਼੍ਰੀ ਸਨਾਤਨ ਧਰਮ ਜਾਗਰਣ ਮੰਚ ਮਾਨਸਾ ਦੀ ਇੱਕ ਜ਼ਰੂਰੀ ਮੀਟਿੰਗ ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਮਾਨਸਾ ਵਿਖੇ ਸੰਪੰਨ ਹੋਈ।  ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਵਿਨੋਦ ਭੰਮਾ ਅਤੇ ਜਨਰਲ ਸਕੱਤਰ ਸੁਰਿੰਦਰ ਲਾਲੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਮਾਨਸਾ ਸ਼ਹਿਰ ਦੀਆਂ ਸਾਰੀਆਂ  ਜਾਗਰਣ ਮੰਡਲੀਆਂ ਸ਼ਾਮਲ ਹੋਈਆਂ।   ਉਨ੍ਹਾਂ ਅੱਗੇ ਦੱਸਿਆਂ ਕਿ ਇਸ ਮੀਟਿੰਗ ਵਿੱਚ ਸਾਰੇ ਸ਼੍ਰੀ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲੇ ਵਿਅਕਤੀਆਂ ਨੂੰ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ ਗਈਆਂ ਕਿ ਸ਼੍ਰੀ ਸਨਾਤਨ ਧਰਮ ਬਹੁਤ ਹੀ ਵਿਸ਼ਾਲ ਅਤੇ ਪੁਰਾਤਨ ਧਰਮ ਹੈ। ਇਸ ਧਰਮ ਦੀ ਮਰਿਆਦਾ ਉੱਚੀ ਅਤੇ ਸੁੱਚੀ ਹੈ।ਸਮੇਂ ਦੇ ਨਾਲ ਨਾਲ ਇਸ ਧਰਮ ਵਿੱਚ ਪਿਛਲੇ ਸਮੇਂ ਤੋਂ ਕੁਝ ਕੁ ਕੁਰੀਤੀਆਂ ਪਨਪਣ ਰਹੀਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਸਮੇਂ ਦੀ ਅਤੇ ਸਮਾਜ ਦੀ ਮੁੱਖ ਮੰਗ ਹੈ। ਇਸ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਨੇ ਬਾਰੇ ਵਿਸਥਾਰ ਪੂਰਵਕ ਚਰਚਾ ਕਰਨ ਤੋਂ ਬਾਅਦ ਸਾਰੇ ਸਮਾਜ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਜਾਗਰਣ, ਵਿਆਹ ਸ਼ਾਦੀਆਂ ਜਨਮਦਿਨ ਜਾਂ ਹੋਰ ਖੁਸ਼ੀ ਦੇ ਸੱਦਾ ਪੱਤਰ ਵਾਲੇ ਕਾਰਡਾਂ ਤੇ ਕਿਸੇ ਵੀ ਦੇਵੀ ਦੇਵਤਿਆਂ ਦੀ ਫੋਟੋ ਨਾ ਲਗਾਈ ਜਾਵੇ।ਘਰਾਂ ਵਿੱਚ ਬਿਰਾਜਮਾਨ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਫ਼ੋਟੋਆਂ, ਕੈਲੰਡਰ ਅਤੇ ਪੂਜਨ ਵਾਲੀ ਸਮੱਗਰੀ ਆਦਿ ਨੂੰ ਚਲਦੇ ਪਾਣੀ ਵਿੱਚ ਨਾ ਪ੍ਰਵਾਹ ਕੀਤਾ ਜਾਵੇ ਇਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ ਇਸ ਲਈ ਇਹ ਸਮੱਗਰੀ ਗਊਸ਼ਾਲਾ ਵਾਟਰ ਵਰਕਸ ਰੋਡ ਜਾਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿੱਚ  ਰੱਖੇ ਡਰੱਮ ਵਿੱਚ ਪਾਈ ਜਾਵੇ। ਇਸ ਸਮੱਗਰੀ ਦਾ ਮੰਚ ਵੱਲੋਂ ਵਿਧੀ ਪੂਰਵਕ ਹਵਨ ਕੀਤਾ ਜਾਵੇਗਾ।  ਜਾਗਰਣ,ਚੌਂਕੀ, ਭਜਨ ਸਮਾਗਮਾਂ ਅਤੇ ਕਥਾ ਪਾਠ ਵਿੱਚ ਕਿਸੇ ਵੀ ਦੇਵੀ ਦੇਵਤਿਆਂ ਦੀ ਝਾਂਕੀਆਂ ਨਾ ਪੇਸ਼ ਕੀਤੀ ਜਾਵੇ।    ਸਨਮਾਨ ਪੱਤਰ ਜਾਂ ਚਿੰਨ੍ਹ ਉੱਤੇ ਵੀ ਕਿਸੇ ਦੇਵੀ ਦੇਵਤੇ ਦੀ ਫ਼ੋਟੋ ਮੂਰਤੀ ਨਾ ਲਗਾਈ ਜਾਵੇ ਅਤੇ ਨਾ ਹੀ ਕੋਈ ਫ਼ੋਟੋ ਮੂਰਤੀ ਆਦਿ ਸਨਮਾਨ ਰੂਪ ਵਿੱਚ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੁੱਚੇ ਸਮਾਜ ਨੂੰ ਬੇਨਤੀ ਕੀਤੀ ਕਿ ਸੰਸਕਾਰ ਤੋਂ ਬਾਅਦ ਸਿਵਿਆਂ ਦੀ ਰਾਖ ਨੂੰ ਵੀ ਚਲਦੇ ਪਾਣੀ ਵਿੱਚ ਨਾ ਵਹਾਇਆ ਜਾਵੇ ਸਗੋਂ ਉਸ ਰਾਖ ਨੂੰ ਧਰਤੀ ਵਿੱਚ ਦੱਬਕੇ ਵਿਛੜਿਆ ਦੀ ਯਾਦ ਵਿੱਚ ਕੋਈ ਰੁੱਖ ਲਗਾਉਣਾ ਚਾਹੀਦਾ ਹੈ।

NO COMMENTS