*ਜਾਖੜ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ #PunjabDaMood ਕਰ ਰਿਹਾ ਟ੍ਰੈਂਡ*

0
11

ਚੰਡੀਗੜ੍ਹ 03 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਖੁਲਾਸਾ ਕੀਤਾ ਹੈ। ਜਨ ਸਭਾ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਲਈ ਕਾਂਗਰਸ ‘ਚ ਵੋਟਿੰਗ ਹੋਈ ਸੀ । 79 ਵਿਧਾਇਕਾਂ ਵਿੱਚੋਂ 42 ਨੇ ਮੇਰੇ ਹੱਕ ਵਿੱਚ ਵੋਟ ਪਾਈ। ਜਦੋਂ ਕਿ ਚਰਨਜੀਤ ਸਿੰਘ ਚੰਨੀ ਕੋਲ ਸਿਰਫ਼ ਦੋ ਵਿਧਾਇਕ ਸਨ ਤੇ ਇਸ ਦੇ ਬਾਵਜੂਦ ਉਹ ਸੀ.ਐਮ.ਬਣ ਗਿਆ।

ਜਾਖੜ ਨੇ ਕਿਹਾ ਕਿ ਮੇਰੇ ਤੋਂ ਬਾਅਦ ਸਭ ਤੋਂ ਵੱਧ 16 ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, 12 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਨਾਂ ਲਿਆ ਸੀ। ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ 6 ਵਿਧਾਇਕਾਂ ਨੇ ਵੋਟ ਪਾਈ ਸੀ। ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ‘ਚ ਹਲਚਲ ਮਚ ਗਈ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ਼ ਆਮ ਆਦਮੀ ਪਾਰਟੀ ਨੇ ਹੀ ਇਸ ਦਾ ਐਲਾਨ ਕੀਤਾ ਹੈ। ‘ਆਪ’ ਵੱਲੋਂ ਜਿੱਥੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ, ਉੱਥੇ ਹੀ ਕਾਂਗਰਸ ਵੱਲੋਂ ਵੀ ਜਲਦੀ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾ ਸਕਦਾ ਹੈ। ਬਾਕੀ ਪਾਰਟੀਆਂ ਨੇ ਅਜੇ ਤੱਕ ਆਪੋ-ਆਪਣੇ ਪਾਰਟੀਆਂ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ। ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ‘ਤੇ ਪੰਜਾਬ ਦੀਆਂ ਚੋਣਾਂ ਦਾ ਮੂਡ ਅਤੇ ਰੁਝਾਨ ਦਿਖਾਇਆ ਹੈ। ਸੋਸ਼ਲ ਮੀਡੀਆ ਐਪ ਕੂ ‘ਤੇ ਪੰਜਾਬੀ ਵਰਲਡ ਨਾਂ ਦੇ ਯੂਜ਼ਰ ਨੇ ਤਾਅਨਾ ਮਾਰਦੇ ਹੋਏ ਲਿਖਿਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਦਾ ਬੈਲੇਂਸ ਜ਼ੀਰੋ ਹੈ ਤਾਂ ਗਰੀਬ ਕੌਣ ਹੈ।

ਅਕਾਸ਼ਦੀਪ ਸਿੰਘ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ‘ਤੇ ਲਿਖਿਆ ਕਿ ਇਕ ਵਾਰ ਉਹ ਫੀਸ ਭਰ ਕੇ ਮੰਤਰੀ ਬਣ ਗਿਆ ਸੀ।

ਸੁਖਵਿੰਦਰ ਕੌਰ ਨੇ ਸੋਸ਼ਲ ਮੀਡੀਆ ‘ਤੇ ਇੱਥੋਂ ਤੱਕ ਪੋਸਟ ਕੀਤਾ ਕਿ ਅੱਜ ਕੈਪਟਨ ਸੁਨੀਲ ਜਾਖੜ ਨੂੰ ਜ਼ਰੂਰ ਬੋਲ ਰਹੇ ਹੋਣਗੇ ਕਿ ਜੇਕਰ ਤੁਸੀਂ ਕਾਂਗਰਸ ਦੀ ਗੱਲ ਸਮਝ ਗਏ ਹੋ ਤਾਂ ਲੋਕ ਕਾਂਗਰਸ ‘ਚ ਸ਼ਾਮਲ ਹੋ ਜਾਓ।

NO COMMENTS