*ਜਾਅਲੀ ਟਿਕਟਾਂ ਦੇ ਮਾਮਲੇ ਚ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ*

0
204

ਬੁਢਲਾਡਾ 14 ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ)ਸਥਾਨਕ ਸਿਟੀ ਪੁਲਿਸ ਵੱਲੋਂ ਜਾਅਲੀ ਹਵਾਈ ਟਿਕਟਾਂ ਵਾ ਫਰਜੀ ਦੇਣ ਵਾਲੇ ਟਰੈਵਲ ਏਜੰਟ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਮੋਜੀਆਂ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਹੈ ਕਿ ਬੁਢਲਾਡਾ ਦੇ ਵਾਰਡ ਨੰ. 4 ਵਿੱਚ ਰਹਿਣ ਵਾਲਾ ਅਮਿਤ ਕੁਮਾਰ ਪੁੱਤਰ ਸੁਨੀਤ ਕੁਮਾਰ ਨੇ ਬਾਹਰਲੇ ਦੇਸ਼ ਵਿੱਚ ਭੇਜਣ ਵਾਲੀਆਂ ਜਾਅਲੀ ਟਿਕਟਾਂ ਦੇਣ ਦੇ ਸੰਬੰਧ ਵਿੱਚ 49 ਲੱਖ ਦੀ ਠੱਗੀ ਮਾਰ ਲਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੋਸਤਾਂ ਨੂੰ ਲੈ ਕੇ ਦਿੱਲੀ ਏਅਰਪੋਰਟ ਵਿਖੇ ਗਿਆ ਜਿੱਥੇ ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਇਹ ਟਿਕਟਾਂ ਜਾਅਲੀ ਵਾ ਫਰਜੀ ਹਨ। ਉਨ੍ਹਾਂ ਕਿਹਾ ਕਿ ਅਮਿਤ ਕੁਮਾਰ ਨੂੰ ਉਸਦੀ ਡਿਮਾਂਡ ਅਨੁਸਾਰ 49 ਲੱਖ ਰੁਪਏ ਵੱਖ ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ ਸਨ। ਪ੍ਰੰਤੂ ਹੁਣ ਪੈਸੇ ਵਾਪਿਸ ਕਰਨ ਤੋਂ ਆਣਾਕਾਣੀ ਕਰ ਰਿਹਾ ਹੈ। ਉਨ੍ਹਾਂ ਪੁਲਿਸ ਨੂੰ ਦਿੱਤੇ ਬਿਆਨ ਚ ਦੱਸਿਆ ਕਿ ਸਾਡੇ ਨਾਲ ਸਿੱਧੇ ਤੌਰ ਤੇ ਜਾਅਲੀ ਟਿਕਟਾਂ ਦੇ ਕੇ ਲੱਖਾਂ ਦੀ ਠੱਗੀ ਮਾਰ ਲਈ ਗਈ ਹੈ। ਡੀ.ਐਸ.ਪੀ. ਬੁਢਲਾਡਾ ਦੀ ਪੜ੍ਹਤਾਲ ਤੋਂ ਬਾਅਦ ਅਮਿਤ ਕੁਮਾਰ ਖਿਲਾਫ 420, 406 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ ਜੋ ਅਜੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ।

NO COMMENTS