ਮਾਨਸਾ ਪੁਲਿਸ ਦੁਆਰਾ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 2 ਮੁਲਜਿਮ ਕਾਬੂ..!!

0
188

ਮਾਨਸਾ, 06—02—2021  (ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕਾਊਟਰ ਇੰਟੈਲੀਜੈਂਸ ਬਠਿੰਡਾ ਨਾਲ ਸਾਂਝੀ ਕਾਰਵਾਈ ਕਰਦੇ
ਹੋੲ ੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 2 ਮੁਲਜਿਮਾਂ ਪ੍ਰਗਟ ਸਿੰਘ ਉਰਫ ਜੀਤੀ ਪੁੱਤਰ ਮਿੱਠੂ ਸਿੰਘ ਵਾਸੀ ਬੀਰ
ਕਲਾਂ (ਸੰਗਰੂਰ) ਅਤ ੇ ਰਾਜ ਰਾਣੀ ਪਤਨੀ ਕਰਮਜੀਤ ਸਿੰਘ ਵਾਸੀ ਮਾਨਸਾ ਨੂੰ ਕਾਬ ੂ ਕਰਨ ਵਿੱਚ ਵੱਡੀ ਸਫਲਤਾਂ
ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਪਾਸੋਂ 4 ਲੱਖ 75 ਹਜ਼ਾਰ ਰੁਪੲ ੇ ਦੀ ਜਾਅਲੀ ਕਰੰਸੀ ਬਰਾਮਦ ਕੀਤੀ
ਗਈ ਹੈ। ਮਾਨਸਾ ਪੁਲਿਸ ਵੱਲੋਂ ਨੇੜੇ ਆ ਰਹੀਆ ਐਮ.ਸੀ. ਚੋਣਾਂ ਅਤ ੇ ਜਿਲ੍ਹਾਂ ਅੰਦਰ ਅਮਨ ਤੇ ਕਾਨ ੂੰਨ ਵਿਵਸਥਾਂ
ਨੂੰ ਧਿਆਨ ਵਿੱਚ ਰੱਖਦੇ ਹੋਏ ਚੱਪੇ ਚੱਪੇ ਤੇ ਕੀਤੇ ਗਏ ਸਖਤ ਪ੍ਰਬੰਧਾਂ ਦੇ ਮੱਦੇਨਜਰ ਮਾਨਸਾ ਪੁਲਿਸ ਨੂੰ ਇਹ
ਸਫਲਤਾਂ ਹਾਸਲ ਹੋਈ ਹੈ, ਜਿਸ ਕਰਕੇ ਗਸ਼ਤਾ ਤੇ ਨਾਕਾਬੰਦੀਆਂ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਅਸਰਦਾਰ ਢੰਗ
ਨਾਲ ਜਾਰੀ ਰੱਖਿਆ ਜਾ ਰਿਹਾ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ
ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਡੀ.ਸੀ. ਤਿੰਕੋਨੀ ਮਾਨਸਾ ਮੌਜੂਦ ਸੀ ਤਾਂ ਕਾਂਊਟਰ ਇੰਟੈਲੀਜੈਸ
ਬਠਿੰਡਾ ਦੀ ਪੁਲਿਸ ਪਾਰਟੀ ਨੇ ਮਲਾਕੀ ਹੋ ਕੇ ਇਤਲਾਹ ਦਿੱਤੀ ਕਿ ਪ੍ਰਗਟ ਸਿੰਘ ਉਰਫ ਜੀਤੀ ਪੁੱਤਰ ਮਿੱਠੂ ਸਿੰਘ
ਵਾਸੀ ਬੀਰ ਕਲਾਂ (ਸੰਗਰੂਰ) ਅਤ ੇ ਰਾਜ ਰਾਣੀ ਪਤਨੀ ਕਰਮਜੀਤ ਸਿੰਘ ਵਾਸੀ ਮਾਨਸਾ ਜਾਅਲੀ ਕਰੰਸੀ ਦਾ ਧੰਦਾ
ਕਰਦੇ ਹਨ ਅਤ ੇ ਅੱਜ ਵੀ ਜਾਅਲੀ ਕਰੰਸੀ ਲੈ ਕੇ ਆ ਰਹੇ ਹਨ। ਦੋਨਾਂ ਮੁਲਜਿਮਾਂ ਦੇ ਵਿਰੁੱਧ ਮੁਕੱਦਮਾ ਨੰਬਰ 21
ਮਿਤੀ 05—02—2021 ਅ/ਧ 489, 489—ਏ. ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਅਤ ੇ ਸ:ਥ: ਸਮਸ਼ੇਰ ਸਿੰਘ
ਸਮੇਤ ਪੁਲਿਸ ਪਾਰਟੀ ਵੱਲੋਂ ਕਾਊਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨਾਲ ਤੁਰੰਤ ਸਾਂਝੀ ਕਾਰਵਾਈ ਕਰਦੇ ਹੋਏ
ਠੂਠਿਆਵਾਲੀ ਰੋਡ ਨੇੜੇ ਰਾਜਸਥਾਨੀ ਝੁੱਗੀਆਂ ਦੇ ਨਾਕਾਬ ੰਦੀ ਕਰਕੇ ਸ਼ੱਕੀ ਵਿਆਕਤੀਆਂ ਦੀ ਚੈਕਿੰਗ ਸੁਰੂ ਕੀਤੀ ਤਾਂ
ਪਿੰਡ ਠੂਠਿਆਵਾਲੀ ਵੱਲੋਂ ਆਉਦੇ ਦੋਨਾਂ ਮੁਲਜਿਮਾਂ ਨੂੰ ਲੇਡੀ ਫੋਰਸ ਦੀ ਮੱਦਦ ਨਾਲ ਕਾਬ ੂ ਕੀਤਾ ਗਿਆ। ਜਿਹਨਾਂ
ਦੀ ਕਾਇਦੇ ਅਨੁਸਾਰ ਤਲਾਸ਼ੀ ਕਰਨ ਤੇ ਉਹਨਾਂ ਪਾਸੋਂ 4 ਲੱਖ 75 ਹਜ਼ਾਰ ਰੁਪੲ ੇ ਦੀ ਜਾਅਲੀ ਕਰੰਸੀ ਬਰਾਮਦ
ਕਰਕੇ ਕਬਜਾ ਪੁਲਿਸ ਵਿੱਚ ਲਈ ਗਈ ਹੈ।

ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ
ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਜਾਅਲੀ ਕਰੰਸੀ ਕਿੱਥੋ ਲਿਆਂਦੀ
ਸੀ, ਅੱਗੇ ਕਿੱਥੇ ਸਪਲਾਈ ਕਰਨੀ ਸੀ, ਉਹਨਾਂ ਦੇ ਇਹ ਧੰਦਾ ਕਦੋਂ ਤੋਂ ਚਲਾਇਆ ਹੋਇਆ ਸੀ ਅਤ ੇ ਹੋਰ ਕਿਹੜੇ
ਵਿਅਕਤੀਆਂ ਦੀ ਇਸ ਧੰਦੇ ਵਿੱਚ ਸਮੂਲੀਅਤ ਹੈ। ਜਿਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਾ ਵਿੱਚ
ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।

NO COMMENTS