*ਜ਼ੋਨਲ ਟੂਰਨਾਮੈਂਟ ਕਮੇਟੀ ਮੋੜ ਦੇ ਪ੍ਰਿੰਸੀਪਲ ਜਸਬੀਰ ਕੌਰ ਪ੍ਰਧਾਨ ਅਤੇ ਲੈਕਚਰਾਰ ਹਰਜਿੰਦਰ ਸਿੰਘ ਬਣੇ ਸਕੱਤਰ*

0
33

ਬਠਿੰਡਾ 8 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ੋਨਲ ਟੂਰਨਾਮੈਂਟ ਕਮੇਟੀ ਮੋੜ ਦੀ ਦੋ ਸਾਲਾਂ ਲਈ ਚੋਣ ਹੋਈ। ਅੱਜ ਦੀ ਮੀਟਿੰਗ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਜਸਬੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਦੀ ਅਗਵਾਈ ਵਿੱਚ ਜ਼ੋਨਲ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਟੂਰਨਾਮੈਂਟ ਕਰਵਾਉਣ ਲਈ ਕਮੇਟੀ ਦੀ ਚੋਣ ਕੀਤੀ ਗਈ।ਚੁਣੀ ਗਈ ਕਮੇਟੀ  ਲੈਕਚਰਾਰ  ਹਰਜਿੰਦਰ ਸਿੰਘ ਜਨਰਲ ਸਕੱਤਰ, ਗੁਰਸ਼ਰਨ ਸਿੰਘ ਪੀ.ਟੀ.ਆਈ ਵਿੱਤ ਸਕੱਤਰ, ਗੁਰਮੀਤ ਸਿੰਘ ਪੀ.ਟੀ.ਆਈ ਰਾਮਗੜ ਭੂੰਦੜ, ਅਵਤਾਰ ਸਿੰਘ ਮਾਨ ਡੀ.ਪੀ.ਈ, ਰੁਪਿੰਦਰ ਕੌਰ ਡੀ.ਪੀ.ਈ, ਕੁਲਵਿੰਦਰ ਕੌਰ ਪੀ.ਟੀ.ਆਈ, (ਸਾਰੇ ਮੈਬਰ)ਹਰਪਾਲ ਸਿੰਘ ਨੱਤ ਡੀ.ਪੀ.ਈ,ਗੁਰਪਿੰਦਰ ਸਿੰਘ ਡੀ.ਪੀ.ਈ, ਰਾਜਿੰਦਰ ਸਿੰਘ ਡੀ.ਪੀ.ਈ, ਅਮਨਦੀਪ ਸਿੰਘ ਡੀ.ਪੀ.ਈ( ਟੈਕਨੀਕਲ ਮੈਂਬਰ), ਹਰਪ੍ਰੀਤ ਸਿੰਘ ਡੀ.ਪੀ.ਈ, ਅਮਨਦੀਪ ਸਿੰਘ ਡੀ.ਪੀ.ਈ , ਗੁਰਸ਼ਰਨ ਸਿੰਘ (ਖਰੀਦ ਕਮੇਟੀ) ਭੁਪਿੰਦਰ ਸਿੰਘ ਤੱਗੜ, ਗੁਰਮੀਤ ਸਿੰਘ ਸਿੱਧੂ ਕਨਵੀਨਰ ਪ੍ਰੈਸ ਕਮੇਟੀ ਸਰਬਸੰਮਤੀ ਨਾਲ ਚੁਣੇ ਗਏ।
      ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਮੂਸਾ, ਵਰਿੰਦਰ ਸਿੰਘ ਡੀ.ਪੀ.ਈ, ਨਵਦੀਪ ਕੌਰ ਡੀ.ਪੀ.ਈ, ਰਣਜੀਤ ਸਿੰਘ ਪੀ.ਟੀ.ਆਈ, ਕਸ਼ਮੀਰ ਸਿੰਘ ਪੀ.ਟੀ.ਆਈ, ਕੁਲਦੀਪ ਸਿੰਘ ਸ਼ਰਮਾ ਪੀ.ਟੀ.ਆਈ, ਅਮਨਦੀਪ ਸਿੰਘ ਹਾਜ਼ਰ ਸਨ।

NO COMMENTS