*ਜ਼ੋਧਪੁਰ ਪਾਖਰ ਦੇ ਨੌਜਵਾਨਾਂ ਨੂੰ 14 ਸਾਲ ਬਾਅਦ ਹੋਇਆ ਮੰਜੂ ਬਾਂਸਲ ਦੇ ਯਤਨਾ ਸਦਕਾ ਖੇਡ ਗਰਾਉਡ ਨਸੀਬ..! ਨੌਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ*

0
3


ਮੋੜ 1 ਜੂਨ (ਸਾਰਾ ਯਹਾਂ/ਅਮਨ ਮਹਿਤਾ): ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਖੇਡ ਗਰਾਉਡ ਨਾਲ ਜ਼ੋੜਦਿਆਂ 14 ਸਾਲਾਂ ਬਾਅਦ ਜ਼ੋਧਪੁਰ ਪਾਖਰ ਦੇ ਨੌਜਵਾਨਾਂ ਨੂੰ ਗਰਾਉਡ ਨਸੀਬ ਹੋਇਆ ਹੈ। ਲੋਕਾਂ ਨੇ ਮਾਨ ਮਹਿਸੂਸ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕਪੂਰ ਸਿੰਘ ਨੇ ਦੱਸਿਆ ਕਿ ਜ਼ੋਧਪੁਰ ਪਾਖਰ ਦੇ ਡੇਰਾ ਬਾਬਾ ਸਰੂਪ ਦਾਸ ਕੋਲੋ ਖੇਡ ਗਰਾਉਡ ਬਣਾਉਣ ਲਈ ਤਿੰਨ ਏਕੜ ਜ਼ਮੀਨ ਦੀ ਮੰਗ ਕਰ ਰਹੇ ਸਨ ਜ਼ੋ ਪਿੰਡ ਤੋਂ ਦੂਰ ਸੀ। ਪਰੰਤੂ ਗ੍ਰਾਮ ਪੰਚਾਇਤ ਬਾਬਾ ਸਰੂਪ ਦਾਸ ਨੂੰ ਗਰਾਉਡ ਲਈ ਤਬਾਦਲਾ ਕਰਨ ਲਈ ਤਿਆਰ ਸੀ ਪਰ ਇਸ ਸੰਬੰਧੀ ਸਹਿਮਤੀ ਨਹੀਂ ਬਣੀ। ਕਾਂਗਰਸ ਦੀ ਹਲਕਾ ਇੰਚਾਰਜ ਡਾ ਮਨੋਜ਼ ਮੰਜੂ ਬਾਸਲ ਦੇ ਯਤਨਾ ਸਦਕਾ ਪਿੰਡ ਦੇ ਨੌਜਵਾਨਾਂ ਨੂੰ ਖੇਡ ਗਰਾਉਡ 14 ਸਾਲਾਂ ਬਾਅਦ ਨਸੀਬ ਹੋਇਆ। ਉਨ੍ਹਾਂ ਦੱਸਿਆ ਕਿ  ਪਿੰਡ ਦੇ ਨੌਜਵਾਨਾਂ ਅਤੇ ਡੇਰਾ ਬਾਬਾ ਸਰੂਪ ਦਾਸ ਦੇ ਸੰਤਾ ਦਾ ਆਪਸ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਨੌਜਵਾਨ ਖੇਡਣ ਲਈ ਖੇਡ ਗਰਾਊਂਡ ਵਾਸਤੇ 2007 ਤੋਂ ਸੰਤਾ ਕੋਲੋ ਜਮੀਨ ਦੀ ਮੰਗ ਕਰ ਰਹੇ ਸੀ ਪਰ ਸੰਤ ਜਮੀਨ ਦੇਣ ਲਈ ਸਹਿਮਤ ਨਹੀਂ ਸੀ। ਨੌਜਵਾਨਾਂ ਨੇ ਇਹ ਮਸਲਾ ਹਲਕਾ ਇੰਚਾਰਜ ਡਾ ਮੰਜੂ ਬਾਂਸਲ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਉਪਰਾਲਾਂ ਕਰਦਿਆਂ ਨੌਜਵਾਨਾਂ ਨੂੰ ਖੇਡ ਗਰਾਉਡ ਨਾਲ ਜ਼ੋੜਨ ਲਈ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਦੇ ਗੱਦੀ ਨਸ਼ੀਨ ਮਹੰਤ ਅਮ੍ਰਿਤ ਮੁਨੀ ਨਾਲ ਮਿਲ ਕੇ ਮਹੰਤ ਗੋਬਿੰਦਾ ਨੰਦ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਖੇਡਣ ਲਈ ਖੇਡ ਗਰਾਊਂਡ ਬਣਾਉਣ ਲਈ ਜਮੀਨ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤੀ ਜਮੀਨ ਪਿੰਡ ਤੋਂ ਦੂਰ ਸੀ ਤਾਂ ਸੰਤ ਜਮੀਨ ਦਾ ਤਬਾਦਲਾ ਕਰਨ ਲਈ ਸਹਿਮਤ ਹੋ ਗਏ।  ਹਲਕਾ ਇੰਚਾਰਜ ਡਾ ਮੰਜੂ ਬਾਂਸਲ ਵੱਲੋਂ ਮਹੰਤ ਗੋਬਿੰਦਾ ਨੰਦ, ਮਹੰਤ ਕੇਸੋ ਰਾਮ, ਬਾਬਾ ਸੁਰਜਨ ਦਾਸ ਅਤੇ ਮਹੰਤ ਅੰਮ੍ਰਿਤ ਮੁਨੀ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਐਸ ਐਚ ਓ, ਰਾਜਾ ਸਿੰਘ ਬੀ ਡੀ ਪੀ ਓ, ਸਮੂਹ ਗ੍ਰਾਮ ਪੰਚਾਇਤ, ਸੁਖਮੰਦਰ ਸਿੰਘ ਕੋਆਪ੍ਰੇਟਿਵ ਸੁਸਾਇਟੀ ਪ੍ਰਧਾਨ, ਬਲਾਕ ਪ੍ਰਧਾਨ ਰਾਜਿੰਦਰ ਸਿੰਘ, ਧੰਨਾ ਸਿੰਘ ਬਲਾਕ ਸੰਮਤੀ ਮੈਂਬਰ, ਜਸਕਰਨ ਸਿੰਘ ਜੱਸੀ ਕਾਂਗਰਸੀ ਆਗੂ, ਦਵਿੰਦਰ ਸਿੰਘ ਮਾਨ, ਦੀਪਕ ਮਿੱਤਲ ਮੀਤ ਪ੍ਰਧਾਨ ਨਗਰ ਕੌਂਸਲ, ਮੱਖਣ ਲਾਲ ਮੰਗਲਾ, ਲਖਵੀਰ ਸਿੰਘ ਨਾਜੀ, ਰਾਣਾ ਸਿੰਘ ਮਾਨ, ਹਰਬੰਸ ਸਿੰਘ ਚੁਕਾ, ਯਾਦਵਿੰਦਰ ਸਿੰਘ ਯਾਦੂ ਐਮ ਸੀ, ਪਾਲਾ ਸਿੰਘ ਐਮ ਸੀ , ਪ੍ਰਧਾਨ ਹਰਨਰਿਦਰ ਸਿੰਘ ਕਲੱਬ ਪ੍ਰਧਾਨ, ਸੰਜੀਵ ਮਹਿਰਾਜ ਅਤੇ ਹੋਰ ਪਿੰਡ ਮੋਹਤਬਰ ਪਤਵੰਤੇ ਮੌਜੂਦ ਸਨ।

NO COMMENTS