ਬੁਢਲਾਡਾ 11 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ): ਸਮਾਜ ਸੇਵੀ ਸਵ. ਡਾ ਗਿਆਨ ਚੰਦ ਮਦਾਨ ਅਤੇ ਸਵ ਅਮਰੀਕ ਸਿੰਘ ਫੌਜੀ ਰਲੀ ਦੀ ਯਾਦ ਵਿਚ ਸਥਾਨਕ ਸ਼ਹਿਰ ਦੀ ਸਮਾਜਸੇਵੀ ਸੰਸਥਾ ਜ਼ਿੰਦਗੀ ਜ਼ਿੰਦਾਬਾਦ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਪ ਵਿੱਚ ਬਲੱਡ ਬੈਂਕ ਮਾਨਸਾ ਦੀ ਸੁਨੈਨਾ ਮੰਗਲਾ ਦੀ ਟੀਮ ਵੱਲੋਂ 57 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਵਿਚ ਵਿਸ਼ੇਸ਼ ਸਹਿਯੋਗ ਗਿਆਨੀ ਗੋਪਾਲ ਸਿੰਘ ਲੋਕ ਭਲਾਈ ਕਲੱਬ ਅਤੇ ਸੰਤ ਬਾਬਾ ਕਿਸ਼ਨ ਦਾਸ ਕਲੱਬ ਕਲੀਪੁਰ ਦਾ ਰਿਹਾ। ਇਸ ਮੌਕੇ ਫਾਊਡੇਸ਼ਨ ਦੇ ਮੈਬਰਾ ਨੇ ਕਿਹਾ ਕਿ ਉਪਰੋਕਤ ਦੋਨੋਂ ਵਿਅਕਤੀ ਜਿਨ੍ਹਾਂ ਦੀ ਯਾਦ ਵਿੱਚ ਇਹ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿੰਦੇ ਸਨ। ਜਿਨ੍ਹਾਂ ਨੂੰ ਲੋਕ ਹਮੇਸ਼ਾ ਯਾਦ ਕਰਦੇ ਰਹਿਣਗੇ। ਇਸ ਮੋਕੇ ਤੇ ਬਲੱਡ ਬੈਂਕ ਦੀ ਸੂਨੇਨਾ ਮੰਗਲਾ ਨੇ ਕਿਹਾ ਕਿ ਅਜਿਹੇ ਮੌਕਿਆਂ ਤੇ ਖੂਨਦਾਨ ਕੈਂਪ ਲਗਾ ਕੇ ਫਾਊਂਡੇਸ਼ਨ ਵੱਲੋਂ ਜੋ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਬਹੁਤ ਹੀ ਵਧੀਆ ਕਦਮ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਆਉਂਦੀ ਬਲਕਿ ਨਵਾਂ ਖੂਨ ਬਣ ਕੇ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੂਨ ਨਾਲੀਆ ਵਿੱਚ ਨਹੀਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕੀਤਾ ਗਿਆ ਇੱਕ ਯੂਨਿਟ ਖੂਨ ਹੀ ਕਿਸੇ ਦੀ ਜਾਨ ਬਚਾ ਸਕਦਾ ਹੈ। ਸਾਨੂੰ ਸਭ ਨੂੰ ਮਿਲ ਕੇ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹਿਦਾ ਹੈ। ਇਸ ਮੌਕੇ ਗੁਰਜੀਤ ਸਿੰਘ ਦਾਤੇਵਾਸ, ਜਸਪਾਲ ਬੱਤਰਾ, ਰਾਘਵ, ਦਵਿੰਦਰਪਾਲ ਸਿੰਘ, ਗੁਰਸੇਵਕ ਸਿੰਘ, ਟਹਿਲ ਸਿੰਘ, ਹਰਜੀਤ ਸਿੰਘ, ਸੋਰਵ ਕੁਮਾਰ ਕੁਲਵੀਰ ਰਲੀ, ਰਾਜੂ ਮਦਾਨ, ਵਿੱਕੀ ਬੇਦੀ, ਮੋਹਨ ਸਿੰਘ, ਗੁਰਮੀਤ ਸਿੰਘ, ਮਨਜਿੰਦਰ ਸਿੰਘ ਕਲੀਪੁਰ ਹਾਜ਼ਰ ਸਨ।