*ਜ਼ਿਲ੍ਹਾ ਸਿੱਖਿਆ ਅਫ਼ਸਰ, ਬਠਿੰਡਾ ਨੇ ਕੀਤੀ ਸਕੂਲ ਮੁਖੀਆਂ ਨਾਲ਼ ਮੀਟਿੰਗ*

0
121

ਬਠਿੰਡਾ  22  ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)

ਅੱਜ ਸਥਾਨਕ ਟੀਚਰਜ਼ ਹੋਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐੱ.ਸਿੱ./ਸੈੱ.ਸਿੱ.) ਸ਼੍ਰੀ ਸਤੀਸ਼ ਕੁਮਾਰ ਨੇ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨਾਲ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਭਾਗ ਵੱਲੋਂ ਚੱਲ ਰਹੀਆਂ ਸਾਰੀਆਂ ਸਕੀਮਾਂ ਬਾਰੇ ਸਕੂਲ ਮੁਖੀਆਂ ਨਾਲ਼ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਵਿੱਚ ਮਿਸ਼ਨ ਸਮਰੱਥ, ਸਮਾਰਟ ਸਕੂਲ ਪੈਰਾਮੀਟਰ, ਜਲ ਸ਼ਕਤੀ ਪ੍ਰੋਗਰਾਮ, ਸਿੱਖਿਆ ਸਪਤਾਹ ਤਨਦੇਹੀ ਨਾਲ਼ ਮਨਾਉਣ ਲਈ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਤ ਕੀਤਾ।ਮੀਟਿੰਗ ਵਿੱਚ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ. ਜਸਪਾਲ ਰੋਮਾਣਾ, ਸਮਾਰਟ ਸਕੂਲ ਮੈਨਟਰ ਸ. ਕੁਲਵਿੰਦਰ ਸਿੰਘ ਦੇ ਨਾਲ਼ ਨਾਲ਼ ਸਮੂਹ ਬਲਾਕਾਂ ਦੇ ਬਲਾਕ ਨੋਡਲ ਅਫ਼ਸਰ ਸਾਹਿਬਾਨ ਨੇ ਵੀ ਆਪਣੇ ਆਪਣੇ ਬਲਾਕ ਦੇ ਸਕੂਲਾਂ ਵਿੱਚ ਚੱਲ ਰਹੇ ਪ੍ਰੋਗਰਾਮਾਂ ਬਾਰੇ ਗੱਲਬਾਤ ਕੀਤੀ, ਮੀਟਿੰਗ ਵਿੱਚ ਬਠਿੰਡਾ ਬਲਾਕ ਦੇ ਬੀ ਐੱਨ ਓ ਗੁਰਮੇਲ ਸਿੰਘ, ਤਲਵੰਡੀ ਬਲਾਕ ਦੇ ਬੀ ਐੱਨ ਓ ਦਵਿੰਦਰ ਕੁਮਾਰ ਗੋਇਲ, ਗੋਨਿਆਣਾ ਬਲਾਕ ਦੇ ਬੀ ਐੱਨ ਓ ਮਨਜੀਤ ਸਿੰਘ ਸਿੱਧੂ, ਮੌੜ ਬਲਾਕ ਦੇ ਬੀ ਐੱਨ ਓ ਮਨਿੰਦਰ ਕੌਰ, ਰਾਮਪੁਰਾ ਬਲਾਕ ਦੇ ਬੀ ਐੱਨ ਓ ਚਮਕੌਰ ਸਿੰਘ, ਭਗਤਾ ਬਲਾਕ ਦੇ ਬੀ ਐੱਨ ਓ ਰਾਕੇਸ਼ ਕੁਮਾਰ ਨੇ ਆਪਣੇ ਆਪਣੇ ਬਲਾਕ ਦੇ ਸਕੂਲ ਮੁਖੀਆਂ ਵੱਲੋਂ ਵਿਭਾਗ ਦੀਆਂ ਚੱਲ ਰਹੀਆਂ ਵੱਖ ਵੱਖ ਸਕੀਮਾਂ ਦਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਦਿਵਾਉਣ, ਸਕੂਲਾਂ ਨੂੰ ਹਰਿਆ ਭਰਿਆ ਬਣਾਉਣ ਲਈ ਨਵੇਂ ਪੌਦੇ ਲਗਾਉਣ ਅਤੇ ਸਮੇਂ ਸਮੇਂ ‘ਤੇ ਮੰਗੀ ਜਾਣ ਵਾਲੀ ਡਾਕ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਦੇ ਅੰਤ ਵਿੱਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਡਾ. ਜਸਪਾਲ ਸਿੰਘ ਰੋਮਾਣਾ ਨੇ ਸਮੂਹ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਤੋਂ ਬਾਲ ਕ੍ਰਿਸ਼ਨ ਅਗਰਵਾਲ, ਰਮਿੰਦਰ ਸਿੰਘ, ਪੰਕਜ ਪਠੇਜਾ ਹਾਜ਼ਰ ਸਨ।

NO COMMENTS