*ਜ਼ਿਲ੍ਹਾ ਮਾਨਸਾ ਵੱਲੋਂ ਸਬ-ਇੰਸਪੈਕਟਰ ਅਤੇ ਸਿਪਾਹੀ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ*

0
101

ਮਾਨਸਾ, 05 ਅਗਸਤ  (ਸਾਰਾ ਯਹਾਂ/ਮੁੱਖ ਸੰਪਾਦਕ ): ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵੱਲੋਂ ਮਾਨਸਾ ਅਤੇ ਬਰਨਾਲਾ ਜਿਲੇ ਦੇ ਪੰਜਾਬ ਪੁਲਿਸ ਵਿੱਚ ਸਬ-ਇੰਨਸਪੈਕਟਰ ਅਤੇ ਸਿਪਾਹੀ ਭਰਤੀ ਹੋਣ ਦੇ ਚਾਹਵਾਨ ਲੜਕੇ-ਲੜਕੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਸਿਖਲਾਈ ਵਾਸਤੇ ਕੈਂਪ ਵਿੱਚ ਸਕਰੀਨਿੰਗ ਟਰਾਇਲ ਲਏ ਜਾਣਗੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਸ਼੍ਰੀ ਜਸਵੰਤ ਸਿੰਘ ਨੇ ਦੱਸਿਆ ਕਿ 09 ਅਗਸਤ 2021 ਨੂੰ  ਪੰਜਾਬ ਪੁਲਿਸ ਵਿੱਚ ਸਬ-ਇੰਨਸਪੈਕਟਰ ਭਰਤੀ ਹੋਣ ਵਾਲੇ (ਲੜਕੇ ਅਤੇ ਲੜਕੀਆਂ) ਦੇ ਟਰਾਇਲ ਲਏ ਜਾਣਗੇ ਅਤੇ 10 ਅਤੇ 11 ਅਗਸਤ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਣ ਵਾਲੇ (ਸਿਰਫ ਲੜਕੇ) ਦੇ ਟਰਾਇਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ 12 ਅਤੇ 13 ਅਗਸਤ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਣ ਵਾਲੀਆਂ (ਸਿਰਫ ਲੜਕੀਆਂ) ਦੇ ਟਰਾਇਲ ਲਏ ਜਾਣਗੇ ਅਤੇ ਸਾਰੀਆਂ ਮਿਤੀਆਂ ਨੂੰ ਟਰਾਇਲ ਸੁਰੂ ਹੋਣ ਦਾ ਸਮਾਂ ਸਵੇਰੇ 09:00 ਵਜੇ ਦਾ ਹੈ ਇਸ ਤੋਂ ਬਾਅਦ ਪਹੁੰਚੇ ਲੜਕੇ ਅਤੇ ਲੜਕੀਆਂ ਦਾ ਟਰਾਇਲ ਨਹੀ ਲਿਆ ਜਾਵੇਗਾ। ਕੈਂਪ ਇੰਚਾਰਜ ਨੇ ਦੱਸਿਆ ਕਿ ਉਕਤ ਜ਼ਿਲਿ੍ਹਆਂ ਦੇ ਉੱਪਰ ਦਿੱਤੀਆਂ ਅਨੁਸ਼ਾਸ਼ਿਤ ਫੋਰਸਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਉੱਪਰ ਦਰਸਾਈਆਂ ਮਿਤੀਆਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਨਾਲ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ ,ਦਸਵੀਂ ਤੇ ਬਾਰਵੀਂ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, 02 ਪਾਸਪੋਰਟ ਸਾਈਜ਼ ਫੋਟੋਆਂ, ਪੀ.ਟੀ. ਬੂਟ ਨਾਲ ਲੈ ਕੇ ਸਮੇਂ ਸਿਰ ਆ ਕੇ ਸਕਰੀਨਿੰਗ ਟਰਾਇਲ ਵਿੱਚ ਭਾਗ ਲੈ ਸਕਦੇ ਹਨ। ਸਕਰੀਨਿੰਗ ਟੈਸਟ ਪਾਸ ਕਰਨ ਵਾਲੇ ਲੜਕਿਆਂ ਨੂੰ ਮੁਫਤ ਸਿਖਲਾਈ, ਖਾਣਾ ਅਤੇ ਰਿਹਾਇਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿੱਤੀ ਜਾਵੇਗੀ। ਜਦੋਂ ਕਿ ਜੋ ਲੜਕੀਆਂ ਸਕਰੀਨਿੰਗ ਟੈਸਟ ਪਾਸ ਕਰਨਗੀਆਂ ਉਨ੍ਹਾਂ ਨੂੰ ਕੈਂਪ ਵਿੱਚ ਮੁਫਤ ਸਿਖਲਾਈ ਲਈ ਰੋਜਾਨਾ ਆਉਣਾ-ਜਾਣਾ ਪਵੇਗਾ।  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਏ.ਆਰ.ਓ. ਪਟਿਆਲਾ ਦੀ ਸਾਲ 2021 ਵਿੱਚ ਹੋਣ ਵਾਲੀ ਆਰਮੀ ਦੀ ਭਰਤੀ ਲਈ ਵੀ ਕੈਂਪ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਨੰ: 78885-86296 ਅਤੇ 94632-89901 ’ਤੇ ਦਫਤਰੀ ਕੰਮ ਕਾਜ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। 

NO COMMENTS