*ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਸਕੂਲ ਆਫ ਐਮੀਨੈਸ ਮੰਡੀ ਫੂਲ ਦੇ ਮੁੰਡਿਆਂ ਨੇ ਲੁੱਟਿਆ ਮੇਲਾ*

0
33

ਬਠਿੰਡਾ 24 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੇ ਦੂਜੇ ਦਿਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਕਲਾ ਵੰਨਗੀਆਂ ਦਾ ਅਨੰਦ ਮਾਣਿਆ।

     ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਮੁੱਖ ਅਧਿਆਪਕ ਕੁਲਵਿੰਦਰ ਕਟਾਰੀਆ ਅਤੇ ਨੋਡਲ ਅਫ਼ਸਰ ਲੈਕਚਰਾਰ ਦਰਸ਼ਨ ਕੌਰ ਬਰਾੜ ਨੇ ਦੱਸਿਆ ਕਿ ਰਿਵਾਇਤੀ ਲੋਕ ਨਾਚ (ਗਰੁੱਪ) ਵਿੱਚ ਸਕੂਲ ਆਫ ਐਮੀਨੈਂਸ ਮੰਡੀ ਫੂਲ ਨੇ ਪਹਿਲਾ ਸਥਾਨ, ਸਸਸਸ(ਕੰ) ਰਾਮਪੁਰਾ ਮੰਡੀ ਨੇ ਦੂਜਾ ਸਥਾਨ , ਸਹਸ(ਕੰ) ਭੁੱਚੋ ਮੰਡੀ ਤੀਜਾ ਨੇ ਸਥਾਨ ਅਤੇ ਸਸਸਸ(ਕੰ) ਮਾਲ ਰੋਡ, ਬਠਿੰਡਾ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰਿਵਾਇਤੀ ਸਾਜ਼ ਵਾਦਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ ਪਹਿਲਾਂ,ਸਸਸਸ ਮਹਿਮਾ ਸਰਜਾ ਨੇ ਦੂਜਾ, ਸਹਸ ਚੰਦਸਰ ਬਸਤੀ ਨੇ ਤੀਜਾ ਸਥਾਨ ਹਾਸਲ ਕਰਦਿਆਂ ਆਪਣੀ ਕਲਾ ਦਾ ਲੋਹਾ ਮੰਨਵਾਇਆ। ਵਿਜੂਅਲ ਆਰਟ ਪੇਂਟਿੰਗ ਮੁਕਾਬਲਿਆਂ ਵਿੱਚ ਰਾਜਵੀਰ ਕੌਰ ਸਹਸ ਡਿੱਖ ਨੇ ਪਹਿਲਾਂ, ਹਰਮਨਜੀਤ ਸਿੰਘ ਦੇਸਰਜ ਸਸਸਸ ਨੇ ਦੂਜਾ, ਗੁਰਪਿਆਰ ਸਿੰਘ ਸਹਸ ਚੱਕ ਰਾਮ ਸਿੰਘ ਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

  ਅੱਜ ਦੇ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਪਰਮਪਾਲ ਸਿੰਘ, ਰਜਨੀਸ਼ ਬਾਂਸਲ, ਰੂਪ ਚੰਦ, ਰਵਿੰਦਰ ਸ਼ਰਮਾ, ਗੁਲਾਬ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਡਾਕਟਰ ਰਮਨਦੀਪ ਕੌਰ ਅਤੇ ਪਵਨਜੀਤ ਕੌਰ ਵੱਲੋਂ ਨਿਭਾਈ ਗਈ।

       ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਬੰਧਕੀ ਟੀਮ ਇੰਚਾਰਜ ਡਾ. ਨੀਤੂ ਅਤੇ ਗਗਨਦੀਪ ਕੌਰ, ਪ੍ਰਬੰਧਕੀ ਟੀਮ ਮੈਂਬਰ ਰਜਨੀ ਅਰੋੜਾ, ਕਰੁਣਾ ਗਰਗ, ਸੰਦੀਪ ਕੌਰ, ਪਰਵਿੰਦਰ ਸਿੰਘ, ਅਮਨ ਪਾਬਲਾ, ਸਪਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਅਤੇ ਬਲਕਰਨ ਬੱਲ ਹਾਜ਼ਰ ਸਨ।

NO COMMENTS