*ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਸ਼ਾਨੋ ਸ਼ੋਕਤ ਨਾਲ ਸੰਪਨ*

0
12

ਮਾਨਸਾ, 25 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਸਿੱਖਿਆ ਅਫਸਰ (ਸੈੱ. ਸਿੱ.) ਸ਼੍ਰੀਮਤੀ ਭੁਪਿੰਦਰ ਕੌਰ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਚੱਲ ਰਹੀ ਅਥਲੈਟਿਕ ਮੀਟ ਦੇ ਤੀਜੇ ਅਤੇ ਆਖ਼ਰੀ ਦਿਨ ਕਰਾਸ ਕੰਟਰੀ ਦੌੜ ਕਰਵਾਈ ਗਈ। ਇਹ ਦੌੜ ਅੱਜ ਸਵੇਰੇ 06 ਵਜੇ ਨਹਿਰੂ ਮਮੋਰੀਅਲ ਕਾਲਜ ਦੇ ਬਹੁਮੰਤਵੀ ਸਟੇਡੀਅਮ ਦੇ ਗੇਟ ਤੋਂ ਸ਼ੁਰੂ ਹੋ ਕੇ ਮਾਨਸਾ ਕੈਂਚੀਆਂ ਤੋਂ ਵਾਪਸ ਹੁੰਦੇ ਹੋਏ ਦੁਬਾਰਾ ਬਹੁਮੰਤਵੀ ਖੇਡ ਸਟੇਡੀਅਮ ਦੇ ਗੇਟ ’ਤੇ ਆ ਕੇ ਖਤਮ ਕੀਤੀ ਗਈ। ਇਸ ਦੌੜ ਵਿੱਚ ਵੱਖ-ਵੱਖ ਬਲਾਕਾਂ ਤੋਂ ਬੱਚਿਆਂ ਦੁਆਰਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਗਿਆ।
ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਖੇਡ ਕਰਾਸ ਕੰਟਰੀ ਦੌੜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀਆਂ ਸੋਨੀ ਕੌਰ ਸਰਦੂਲਗੜ੍ਹ ਪਹਿਲੇ ਅਤੇ ਊਸ਼ਾ ਰਾਣੀ ਸਰਦੂਲਗੜ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਕਰਾਸ ਕੰਟਰੀ ਲੜਕਿਆਂ ਵਿੱਚੋਂ ਗੁਰਪਿਆਰ ਸਿੰਘ ਝਨੀਰ ਪਹਿਲੇ ਅਤੇ ਦੀਪ ਸਿੰਘ ਬਰੇਟਾ ਦੂਜੇ ਅਤੇ ਅਜੇ ਸਰਦੂਲਗੜ੍ਹ ਤੀਜੇ ਸਥਾਨ ’ਤੇ ਰਹੇ।
ਉਨ੍ਹਾਂ ਅੱਗੇ ਦੱਸਿਆ ਕਿ 100 ਮੀਟਰ ਦੌੜ ਅੰਡਰ-19 ਕੁੜੀਆਂ ਵਿੱਚ ਮਨਮੀਤ ਕੌਰ ਪਹਿਲੇ, ਖੁਸ਼ਪ੍ਰੀਤ ਕੌਰ ਦੂਜੇ ਅਤੇ ਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। 100 ਮੀਟਰ ਅੰਡਰ-17 ਕੁੜੀਆਂ ਵਿਚ ਗਗਨਦੀਪ ਕੌਰ ਪਹਿਲੇ, ਜਸ਼ਨਪ੍ਰੀਤ ਕੌਰ ਦੂਜੇ ਅਤੇ ਰੀਤੂ ਤੀਜੇ ਸਥਾਨ ’ਤੇ ਰਹੇ। 100 ਮੀਟਰ ਅੰਡਰ-14 ਕੁੜੀਆਂ ਵਿੱਚ ਸਾਈਨਾਂ ਪਹਿਲੇ, ਗੁਰਪ੍ਰੀਤ ਕੌਰ ਦੂਜੇ ਅਤੇ ਸੰਦੀਪ ਕੌਰ ਤੀਜੇ ਸਥਾਨ ’ਤੇ ਰਹੇ। 100 ਮੀਟਰ ਅੰਡਰ-17 ਮੁੰਡੇ ਵਿਚ ਮਨਪ੍ਰੀਤ ਸਿੰਘ ਨੇ ਪਹਿਲਾ, ਨਵਜੋਤ ਸਿੰਘ ਨੇ ਦੂਜਾ ਅਤੇ ਕਰਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਅੰਡਰ-14 ਮੁੰਡੇ ਵਿੱਚ ਰਾਹੁਲ ਕੁਮਾਰ ਪਹਿਲੇ, ਸਵਰਨਜੀਤ ਸਿੰਘ ਦੂਜੇ ਅਤੇ ਗੋਬਿੰਦ ਸਿੰਘ ਤੀਜੇ ਸਥਾਨ ’ਤੇ ਰਹੇ।
ਇਸੇ ਤਰ੍ਹਾਂ ਅੰਡਰ-19, 100 ਮੀਟਰ ਦੌੜ ਲੜਕੇ ਵਿੱਚ ਹਰਜੀਤ ਸਿੰਘ ਪਹਿਲੇ, ਲਵਪ੍ਰੀਤ ਸਿੰਘ ਦੂਜੇ ਅਤੇ ਮਨਜੋਤ ਸਿੰਘ ਤੀਜੇ ਸਥਾਨ ’ਤੇ ਰਹੇ। ਹੈਮਰ ਥਰੋਅ ਲੜਕੇ ਅੰਡਰ-17 ਵਿਚ ਅਰਮਾਨ ਜੋਤ ਸਿੰਘ ਪਹਿਲੇ, ਜਸ਼ਨਦੀਪ ਸਿੰਘ ਦੂਜੇ ਅਤੇ ਪਰਵਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਹੈਮਰ ਥਰੋਅ ਅੰਡਰ-19 ਮੁੰਡੇ ਵਿਚ ਸਿਮਰਨਜੀਤ ਸਿੰਘ ਪਹਿਲੇ, ਅਰਮਾਨਦੀਪ ਸਿੰਘ ਦੂਜੇ ਅਤੇ ਗੁਰਮੀਤ ਸਿੰਘ ਤੀਜੇ ਸਥਾਨ ’ਤੇ ਰਹੇ। ਹੈਮਰ ਥਰੋਅ ਲੜਕੀਆਂ ਅੰਡਰ-19 ਵਿਚ ਨਿਸ਼ਾ ਕੌਰ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਜਾ ਅਤੇ ਮਨਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਅੰਡਰ 17 ਕੁੜੀਆਂ ਹੈਮਰ ਥਰੋਅ ਵਿਚ ਖੁਸ਼ਦੀਪ ਕੌਰ ਨੇ ਪਹਿਲਾ, ਹਰਮਨਜੋਤ ਕੌਰ ਨੇ ਦੂਜਾ ਅਤੇ ਹਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਤੀਹਰੀ ਛਾਲ ਅੰਡਰ 17 ਮੁੰਡੇ ਵਿੱਚ ਸੌਰਵ ਰਾਮ ਪਹਿਲੇ, ਆਰੀਅਨ ਦੂਜੇ  ਅਤੇ ਰਮਨਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਤੀਹਰੀ ਛਾਲ ਅੰਡਰ-17 ਲੜਕੀਆਂ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ ਹਰਮਨਦੀਪ ਕੌਰ ਨੇ ਦੂਜਾ ਅਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ਅੰਡਰ-17 ਮੁੰਡੇ ਵਿਚ ਹਰਮਨਪ੍ਰੀਤ ਸਿੰਘ ਨੇ ਪਹਿਲਾ, ਮੋਹਿਤ ਨੇ ਦੂਜਾ ਅਤੇ ਗੈਵਨੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੰਬੀ ਛਾਲ ਲੜਕੀਆਂ ਅੰਡਰ-17 ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਸੋਨੀ ਕੌਰ ਨੇ ਦੂਜਾ, ਅੰਮ੍ਰਿਤ ਪ੍ਰਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਹਰਡਲ 100 ਮੀਟਰ ਅੰਡਰ-17 ਕੁੜੀਆਂ ਵਿਚ ਜਸ਼ਨਪ੍ਰੀਤ ਕੌਰ ਨੇ ਪਹਿਲਾ, ਕਮਲਦੀਪ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਹਰਡਲ ਅੰਡਰ-19 ਲੜਕੀਆਂ ਵਿੱਚ ਅਨੀਤਾ ਪਹਿਲੇ, ਅੱਕੀ ਕੌਰ ਦੂਜੇ ਸਥਾਨ ’ਤੇ ਰਹੇ। ਹਰਡਲ 110 ਮੀਟਰ ਵਿੱਚ ਮਨਪ੍ਰੀਤ ਸਿੰਘ ਪਹਿਲੇ, ਗੁਰਕੀਰਤ ਸਿੰਘ ਦੂਜੇ ਅਤੇ ਮਾਨਵ ਸ਼ਰਮਾ ਤੀਜੇ ਸਥਾਨ ’ਤੇ ਰਹੇ। 110 ਮੀਟਰ ਹਰਡਲ ਮੁੰਡੇ ਅੰਡਰ-19 ਵਿਚ ਜਗਦੀਪ ਸਿੰਘ ਪਹਿਲੇ, ਪ੍ਰਭਦੀਪ ਸਿੰਘ ਦੂਜੇ ਅਤੇ ਨਵਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। 400 ਮੀਟਰ ਦੌੜ ਅੰਡਰ-17 ਲੜਕੇ ਵਿਚ ਪ੍ਰਭਦੀਪ ਸਿੰਘ ਪਹਿਲੇ, ਹਸਨਪ੍ਰੀਤ ਸਿੰਘ ਦੂਜੇ ਅਤੇ ਅਨਮੋਲ ਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-19 ਲੜਕੇ ਵਿਚ ਕਮਲਦੀਪ ਸਿੰਘ ਪਹਿਲੇ, ਬਲਰਾਜ ਸਿੰਘ ਦੂਜੇ ਅਤੇ ਅਰਨ ਤੀਜੇ ਸਥਾਨ ’ਤੇ ਰਿਹਾ। 400 ਮੀਟਰ ਦੌੜ ਲੜਕੀਆਂ ਅੰਡਰ 17 ਵਿਚ ਜਗਪ੍ਰੀਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਜਸਕਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਜਗਤਾਰ ਸਿੰਘ, ਭੋਲਾ ਸਿੰਘ ਕਰੂਗਾਂਵਾਲੀ, ਨਿਰਮਲ ਸਿੰਘ, ਰਵਨੀਤ ਕੌਰ, ਬੇਅੰਤ ਕੌਰ, ਜੀਆ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

NO COMMENTS