ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਈ ਲੋਹੜੀ ਧੀਆਂ ਦੀਅੱਜ ਦੇ ਯੁੱਗ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਨਹੀ ਹਨ ਘੱਟ : ਡਿਪਟੀ ਕਮਿਸ਼ਨਰ

0
17

ਮਾਨਸਾ, 14, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਅੱਜ ਦੇ ਯੁੱਗ ਵਿੱਚ ਕੁੜੀਆਂ ਕਿਸੇ ਵੀ ਪਾਸੋਂ ਮੰੁਡਿਆਂ ਨਾਲੋਂ ਘੱਟ ਨਹੀ ਹਨ ਅਤੇ ਹਰ ਖੇਤਰ ’ਚ ਚਾਹੇ ਉਹ ਖੇਡਾਂ, ਪੜਾਈ, ਵਿਗਿਆਨ ਜਾਂ ਸਮਾਜ ਨੂੰ ਉੱਚਾ ਚੁੱਕਣ ਨਾਲ ਸਬੰਧਤ ਹੋਵੇ, ਆਪਣਾ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਜਿਲ੍ਹਾ ਪ੍ਰਸ਼ਾਸਨ ਵੱਲੋ ਆਯੋਜਿਤ ਪ੍ਰੋਗਰਾਮ ਲੋਹੜੀ ਧੀਆਂ ਦੀ ਮੌਕੇ ਕੀਤਾ।  ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵੱਲੋ 100 ਨਵ-ਜੰਮੀਆਂ ਧੀਆਂ ਨੂੰ ਵਧਾਈ ਸਰਟੀਫਿਕੇਟ, ਮੁੰਗਫਲੀ, ਰੇਵੜੀ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਹੜੀ ਖੁਸ਼ੀਆਂ ਅਤੇ ਖੇੜਿਆਂ ਦਾ ਤਿਓਹਾਰ ਹੈ, ਜਿਸ ਨੂੰ ਸਮਾਜ ਦਾ ਹਰੇਕ ਵਰਗ ਮਿਲ-ਜੁਲ ਕੇ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਦੀ ਸੋਚ ਕਾਫੀ ਬਦਲ ਗਈ ਹੈ, ਹੁਣ ਲੋਕ ਮੁੰਡਿਆਂ ਨਾਲੋਂ ਵੱਧ ਕੁੜੀਆਂ ਦੇ ਤਿਓਹਾਰ ਮਨਾਉਂਦੇ ਹਨ ਅਤੇ ਧੀ ਜੰਮਣ ’ਤੇ ਖੁਸ਼ੀ ਦੇ ਲੱਡੂ ਵੰਡਦੇ ਹਨ। 

ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਜਿਸ ਪਰਿਵਾਰ ਵਿੱਚ ਔਰਤ ਦਾ ਸਨਮਾਨ ਨਹੀ ਹੁੰਦਾ, ਉਥੋਂ ਖੁਸ਼ਹਾਲੀ ਕੋਹਾਂ ਦੂਰ ਭੱਜਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਬਗੈਰ ਸਮਾਜ ਦੀ ਹੋਂਦ ਵੀ ਸੰਭਵ ਨਹੀ ਹੈ। ਉਨ੍ਹ੍ਹਾਂ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਕੁੜੀਆਂ ਨੂੰ ਉੱਚ ਵਿੱਦਿਆ, ਗੁਣ ਅਤੇ ਸੰਸਕਾਰਾਂ ਨਾਲ ਸਜਾਉਣ, ਤਾਂ ਜੋ ਉਹ ਆਪਣੇ ਪਰਿਵਾਰ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਚਮਕਾਉਣ।  ਇਸ ਮੌਕੇ ਉਥੇ ਮੌਜੂਦ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਵੱਲੋ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਪ੍ਰਗਟਾਈ ਗਈ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਨਦੀਪ ਕੌਰ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਪਰਦੀਪ ਸਿੰਘ ਗਿੱਲ, ਬਾਲ ਵਿਕਾਸ ਪ੍ਰੋਜੈਕਟ ਅਫਸਰ ਨੇਹਾ ਸਿੰਘ ਤੋਂ ਇਲਾਵਾ ਬਲਾਕ ਮਾਨਸਾ ਦੀਆ ਸੁਪਰਵਾਈਜ਼ਰਾਂ ਅਤੇ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਾ ਸਟਾਫ ਮੌਜੂਦ ਰਿਹਾ।

NO COMMENTS