*ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੀਗਲ ਏਡ ਸਬੰਧੀ ਸੈਮੀਨਾਰ*

0
18

 ਫਗਵਾੜਾ 6 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਮੋਹਾਲੀ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਵਿਚ ਦਿੱਤੇ ਗਏ ਪ੍ਰੋਗਰਾਮਾਂ ਦੀ ਲੜੀ ਤਹਿਤ ਅਤੇ ਮਾਣਯੋਗ ਸ੍ਰੀ ਹਰਪਾਲ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਇੰਟਨੈਸ਼ਨਲ ਡੇਅ ਆਫ ਜ਼ੀਰੋ ਟਾਲਰੈਂਸ ਫਾਰ ਫਿਮੇਲ ਜੈਨੀਟਲ ਮੂਟੀਲੇਸ਼ਨ ਅਤੇ ਸੈਕਸ਼ੂਅਲ ਹਰਾਸਮੈਂਟ ਫਾਰ ਵੂਮੇਨ 2015 ਅਧੀਨ ਲੀਗਲ ਲਿਟਰੇਸੀ ਕੈਂਪ ਲਗਾਇਆ ਗਿਆ। ਲੀਗਲ ਲਿਟਰੇਸੀ ਕੈਂਪ ਦੀ ਸ਼ੁਰੂਆਤ ਵਿਚ ਲਵਲੀ ਸਕੂਲ ਆਫ ਲਾਅ ਦੇ ਐਚ.ਓ.ਡੀ ਪ੍ਰੋ. ਸੁਨੀਲ ਕੁਮਾਰ ਅਤੇ ਡਾ.ਨੀਰੂ ਮਿੱਤਲ ਵਲੋਂ ਜੀ ਆਇਆ ਨੂੰ ਕਿਹਾ ਗਿਆ ਲੀਗਲ ਲਿਟਰੇਸੀ ਕੈਂਪ ਦੌਰਾਨ ਸ੍ਰੀਮਤੀ ਰਾਜਵੰਤ ਕੌਰ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਲੀਗਲ ਲਿਟਰੇਸੀ ਦੇ ਸੈਮੀਨਾਰ ਦੌਰਾਨ ਹਾਜ਼ਰ ਵਿਦਿਆਰਥੀਆਂ ਦੇ ਇਕੱਠ ਨੂੰ ਨਾਲਸਾ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਵਿਕਟਿਮ ਕੰਪਨਸੈਸ਼ਨ ਸਕੀਮ ਅਤੇ ਸੈਕਸ਼ੂਅਲ ਹਰਾਸਮੈਂਟ ਫਾਰ ਵੂਮੇਨ ਐਟ ਵਰਕਪਲੇਸ ਐਕਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿਖੇ ਲੀਗਲ ਏਡ ਕਲੀਨਿਕ ਵੀ ਸਥਾਪਿਤ ਕੀਤਾ ਗਿਆ। ਜੇਕਰ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕ ਨੂੰ ਕਿਸੇ ਵੀ ਤਰਾਂ ਦੀ ਮੁਫ਼ਤ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹ ਲੀਗਲ ਏਡ ਕਲੀਨਿਕ ਵਿਖੇ ਆ ਕੇ ਸੰਪਰਕ ਕਰ ਸਕਦਾ ਹੈ ਜਾਂ ਫਿਰ ਨਾਲਸਾ ਦੇ ਟੋਲ ਫ੍ਰੀ ਨੰਬਰ 15100 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਤੋਂ ਇਲ਼ਾਵਾ ਉਨ੍ਹਾਂ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਸਟਾਫ਼ ਨੂੰ ਸੰਬੋਧਨ ਕਰਦਿਆ ਕਿਹਾ ਕਿ 8 ਮਾਰਚ 2025 ਨੂੰ ਜ਼ਿਲ੍ਹਾ ਕਪੂਰਥਲਾ ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁਲੱਥ ਦੀਆਂ ਅਦਾਲਤਾਂ ਵਿਚ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਸ ਮੌਕੇ ਮਿਸ ਸੋਨਾਲੀ ਸਿਵਲ ਜੱਜ (ਜੂ.ਡੀ) (ਅੰਡਰ ਟ੍ਰੇਨਿੰਗ) , ਸ੍ਰੀਮਤੀ ਵਿਭੂਤੀ ਸਹਾਇਕ ਲੀਗਲ ਏਡ ਡਿਫੈਂਸ ਕਾਊਂਸਲ ਤੋਂ ਇਲ਼ਾਵਾ ਵਿਦਿਆਰੀਥ ਤੇ ਅਧਿਆਪਕ ਹਾਜ਼ਰ ਸਨ।

NO COMMENTS