*ਜ਼ਿਲ੍ਹਾ ਅਥਲੈਟਿਕਸ ਮੀਟ-2024 ਦੀ ਸ਼ੁਰੂਆਤ*

0
22

ਮਾਨਸਾ, 23 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਸਕੂਲੀ ਖੇਡਾਂ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਅਥਲੈਟਿਕਸ ਮੀਟ-2024 ਦੀ ਸ਼ੁਰੂਆਤ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਹੋਈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਅਥਲੈਟਿਕਸ ਮੀਟ-2024 ਵਿਚ ਵਿਦਿਆਰਥੀਆਂ ਦਾ ਵੱਡੀ ਗਿਣਤੀ ਵਿਚ ਭਾਗ ਲੈਣਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਨੂੰ ਵੀ ਇੰਨ੍ਹਾਂ ਤੋਂ ਪ੍ਰੇਰਿਤ ਹੋ ਕੇ ਖੇਡ ਮੈਦਾਨਾਂ ਵੱਲ ਆਉਣਾ ਚਾਹੀਦਾ ਹੈ।
ਇਸ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 19 ਸਾਲ ਉਮਰ ਵਰਗ ਵਿਚ ਲੜਕੇ 800 ਮੀਟਰ ਦੌੜ ਵਿੱਚ ਗੁਰਪਿਆਰ ਸਿੰਘ ਪਹਿਲੇ, ਭੁਪਿੰਦਰ ਸਿੰਘ ਦੂਜੇ ਅਤੇ ਕਮਲਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਵਿਚ ਗੁਰਨੂਰ ਸਿੰਘ ਪਹਿਲੇ, ਡੈਵੀ ਸ਼ਰਮਾ ਦੂਜੇ ਅਤੇ ਗਗਨਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 800 ਮੀਟਰ ਦੌੜ ਲੜਕੀਆਂ ਅੰਡਰ-19 ਵਿਚ ਰਮਨਦੀਪ ਕੌਰ ਪਹਿਲੇ, ਕਿਰਨਵੀਰ ਕੌਰ ਦੂਜੇ ਅਤੇ ਖੁਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। 800 ਮੀਟਰ ਅੰਡਰ-17 ਵਿਚ ਮਹਿਕਦੀਪ ਕੌਰ ਪਹਿਲੇ, ਜਸਪ੍ਰੀਤ ਕੌਰ ਦੂਜੇ ਅਤੇ ਨੀਤੂ ਤੀਜੇ ਸਥਾਨ ਤੇ ਰਹੀ।
ਇਸੇ ਤਰ੍ਹਾਂ 600 ਮੀਟਰ ਦੌੜ ਅੰਡਰ-14 ਲੜਕੀਆਂ ਵਿਚ ਸਿਮਰਨਜੀਤ ਕੌਰ ਪਹਿਲੇ, ਰਾਜਵੀਰ ਕੌਰ ਦੂਜੇ ਅਤੇ ਸਿਮਰਨ ਤੀਜੇ ਸਥਾਨ ’ਤੇ ਰਹੇ। 600 ਮੀਟਰ ਅੰਡਰ-14 ਲੜਕੇ ਵਿਚ ਆਰੀਆਨ ਪਹਿਲੇ, ਏਕਮਦੀਪ ਸਿੰਘ ਦੂਜੇ ਅਤੇ ਗੁਰਨੂਰ ਸਿੰਘ ਤੀਜੇ ਸਥਾਨ ’ਤੇ ਰਿਹਾ। ਸ਼ਾੱਟ ਪੁੱਟ ਅੰਡਰ-14 ਸਾਲ ਲੜਕੀਆਂ ਵਿਚ ਸੀਰਾ ਕੌਰ ਪਹਿਲੇ ਸਨੇਹ ਇੰਦਰਪ੍ਰੀਤ ਕੌਰ ਦੂਜੇ ਅਤੇ ਗੁਰਦੀਪ ਕੌਰ ਤੀਜੇ ਸਥਾਨ ’ਤੇ ਰਹੇ। ਅੰਡਰ 17 ਲੜਕੀਆਂ ਵਿਚ ਬੀਰਪ੍ਰੀਤ ਕੌਰ ਪਹਿਲੇ, ਖੁਸ਼ਦੀਪ ਕੌਰ ਦੂਜੇ ਅਤੇ ਹਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੇ।
ਅੰਡਰ 19 ਸਾਲ ਲੜਕੀਆਂ ਵਿੱਚ ਜੈਸਮੀਨ ਕੌਰ ਪਹਿਲੇ, ਕਮਲਦੀਪ ਕੌਰ ਦੂਜੇ ਅਤੇ ਪ੍ਰਭਜੋਤ ਕੌਰ ਤੀਜੇ ਸਥਾਨ ’ਤੇ ਰਹੇ। ਲੰਬੀ ਛਾਲ ਵਿੱਚ ਅੰਡਰ 19 ਸਾਲ ਲੜਕੀਆਂ ਵਿੱਚ ਪਰਨੀਤ ਕੌਰ ਪਹਿਲੇ, ਅਨੀਤਾ ਦੂਜੇ ਅਤੇ ਖੁਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਲੰਬੀ ਛਾਲ ਅੰਡਰ 19 ਲੜਕੇ ਵਿੱਚ ਜਗਸੀਰ ਸਿੰਘ ਪਹਿਲੇ, ਦਿਲਪ੍ਰੀਤ ਸਿੰਘ ਦੂਜੇ ਅਤੇ ਲਖਵਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ।
ਇਸ ਮੌਕੇ ਲੈਕਚਰਾਰ ਅਮਨਦੀਪ ਸਿੰਘ, ਜੀਆ, ਸਰਬਜੀਤ ਕੌਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ, ਪਾਲਾ ਸਿੰਘ, ਵਿਨੋਦ ਕੁਮਾਰ ਅਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ।

NO COMMENTS