*ਜ਼ਹਿਰੀਲੀ ਨਕਲੀ ਸ਼ਰਾਬ ਨਾਲ ਹਰ ਸਾਲ ਮੌਤਾਂ ਨਾਲ ਗਰੀਬ ਵਰਗ ਦੇ ਪਰਿਵਾਰਾਂ ਦੀ ਖੌਫਨਾਕ ਤਬਾਹੀ ਲਗਾਤਾਰ ਸਿਆਸਤ ਦੀ ਸਰਪ੍ਰਸਤ ਹੋਣ ਕਾਰਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਬੇਬੱਸ ਤੇ ਲਾਚਾਰ ਹੈ:ਕੈਂਥ*

0
22

ਸੰਗਰੂਰ/ ਚੰਡੀਗੜ੍ਹ, 21 ਮਾਰਚ(ਸਾਰਾ ਯਹਾਂ/ਬਿਊਰੋ ਨਿਊਜ਼)ਪੰਜਾਬ ‘ਚ ਜ਼ਹਿਰੀਲੀ ਨਕਲੀ ਸ਼ਰਾਬ ਨਾਲ ਹਰ ਸਾਲ ਮੌਤਾਂ ਨਾਲ ਗਰੀਬ ਵਰਗ ਦੇ ਪਰਿਵਾਰਾਂ ਦੀ ਖੌਫਨਾਕ ਤਬਾਹੀ ਲਗਾਤਾਰ ਸਿਆਸਤ ਦੀ ਸਰਪ੍ਰਸਤ ਹੋਣ ਕਾਰਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਬੇਬੱਸ ਤੇ ਲਾਚਾਰ ਨਜ਼ਰੀਏ ਦਾ ਸ਼ਿਕਾਰ ਬਣਾਇਆ ਹੋਇਆ ਹੈ। ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਸ੍ਰ.ਪਰਮਜੀਤ ਸਿੰਘ ਕੈਂਥ ਨੇ ਗੁੱਜਰਾਂ ਅਤੇ ਢੰਡੋਲੀ ਖੁਰਦ ਵਿੱਚ ਵਾਪਰੇ ਦਰਦਨਾਕ ਦੁਖਾਂਤ ਵਿੱਚ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਤੇ ਹਰ ਮਦਦ ਦਾ ਭਰੋਸਾ ਦਿਵਾਇਆ ਤੇ ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਕਮਜ਼ੋਰ ਪਕੜ ਦਾ ਨੀਤੀ ਦਾ ਨਤੀਜਾ ਦੱਸਿਆ ਹੈ। ਉਨ੍ਹਾ ਪਿੰਡ ਦੀ ਸੱਥ ਵਿੱਚ ਇਕੱਤਰ ਹੋਏ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਜਿਲੇ ਵਿੱਚ ਅਜਿਹੇ ਖੌਫਨਾਕ ਦੁਖਾਂਤ ਦੇ ਪੀੜ੍ਹਤ ਗਰੀਬ ਅਨੁਸੂਚਿਤ ਜਾਤੀ ਪਰਿਵਾਰਾਂ ਦੇ ਨਾਲ ਹਮਦਰਦੀ ਤੇ ਮਦਦਗਾਰ ਬਣਨ ਕੋਈ ਸਹਿਯੋਗ ਕਰਨਾ ਵੀ ਯੋਗ ਨਹੀਂ ਸਮਝਿਆ ਗਿਆ। ਭਾਰਤੀਆ ਜਨਤਾ ਪਾਰਟੀ ਇਸ ਸ਼ਰਮਨਾਕ ਵਤੀਰੇ ਦੀ ਨਿਖੇਧੀ ਕਰਦੀ ਹੈ। ਸ੍ਰ ਕੈਂਥ ਨੇ ਕਿਹਾ ਕਿ ਵਿੱਤ ਮੰਤਰੀ ਤੇ ਐਕਸਾਈਜ਼ ਅਤੇ ਟੈਕਸੇਸ਼ਨ ਮੰਤਰੀ ਹਰਪਾਲ ਸਿੰਘ ਚੀਮਾ ਜੋ ਘਟਨਾਕ੍ਰਮ ਦਿੜਬਾ ਵਿਧਾਨ ਸਭਾ ਵਾਪਰਿਆ ਹੈ ਉਸ ਦੀ ਇਹ ਨੁਮਾਇਗੀ ਕਰਦੇ ਹਨ। ਦਲਿਤ ਨੇਤਾ ਸ੍ਰ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਨੂੰ ਨੈਤਿਕ ਜਿੰਮੇਵਾਰੀ ਲੈਦਿਆਂ ਆਪਣੇ ਮੰਤਰੀ ਤੋ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾ ਮੰਗ ਕੀਤੀ ਅਨੁਸੂਚਿਤ ਜਾਤੀ ਅੱਤਿਆਚਾਰ ਰੋਕਥਾਮ ਐਕਟ 89 ਦੀ ਧਾਰਾਵਾਂ ਅਧੀਨ ਕੇਸ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਿਸਾਨ ਨੇਤਾ ਸ੍ਰ ਰਣਜੀਤ ਸਿੰਘ ਸਰਾ, ਰਣ ਸਿੰਘ ਮਹਿਲਾ,’ਅੰਮ੍ਰਿਤਪਾਲ ਸਿੰਘ ਚੰਦੜ,ਬਸੰਤ ਕੁਮਾਰ ਕਾਗੜਾਂ , ਪਰਮਿੰਦਰ ਸਿੰਘ ਬੱਸੀ ਅਤੇ ਗੁਰਪ੍ਰੀਤ ਸਿੰਘ ਗੁਰੀ ਵੀ ਮੌਜੂਦ ਸਨ ।

NO COMMENTS