ਮਾਨਸਾ, 07 ਅਕਤੂਬਰ (ਸਾਰਾ ਯਹਾ / ਹੀਰਾ ਸਿੰਘ ਮਿੱਤਲ) : : ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਮਮਤਾ ਮੁੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਲਿਆ ਵਿੱਚ 6ਵੀਂ ਜਮਾਤ ’ਚ ਦਾਖਲੇ ਲਈ ਸਾਲ 2021-22 ਆਲ ਇੰਡੀਆ ਜਵਾਹਰ ਨਵੋਦਿਆ ਸਿਲੈਕਸ਼ਨ ਟੈਸਟ ਮਾਨਸਾ ਵਿਖੇ 10 ਅਪ੍ਰੈਲ 2021 ਨੂੰ ਸਵੇਰੇ 11:30 ਤੋਂ 1:30 ਵਜੇ ਤੱਕ ਹੋਵੇਗਾ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਟੈਸਟ ਲਈ ਫਾਰਮ ਭਰਨ ਦੀ ਆਖ਼ਿਰੀ ਮਿਤੀ 30 ਨਵੰਬਰ 2020 ਹੈ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਵਾਲੇ ਵਿਦਿਆਰਥੀ ਨੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਤੀਜੀ ਜਮਾਤ 2018-19, ਚੌਥੀ ਜਮਾਤ 2019-20 ਅਤੇ ਪੰਜਵੀਂ ਜਮਾਤ 2020-21 ਵਿੱਚ ਪਾਸ ਕੀਤੀ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਸੁਨਿਹਰੀ ਮੌਕੇ ਮਾਨਸਾ ਜ਼ਿਲ੍ਹੇ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਬੱਚਿਆਂ ਲਈ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਬੱਚਿਆਂ ਲਈ 75 ਫੀਸਦੀ, ਸ਼ਹਿਰੀ ਬੱਚਿਆਂ ਲਈ 25 ਫੀਸਦੀ ਅਦੇ ਐਸ.ਸੀ./ਐਸ.ਟੀ. ਬੱਚਿਆਂ ਲਈ 22.5 ਫੀਸਦੀ ਅਤੇ ਅਪੰਗ ਬੱਚਿਆਂ ਲਈ 3 ਫੀਸਦੀ ਸੀਟਾਂ ਰਾਖਵੀਆਂ ਹਨ। ਪ੍ਰਿੰਸੀਪਲ ਸ਼੍ਰੀ ਮਮਤਾ ਮੁੰਦਰਾ ਨੇ ਦੱਸਿਆ ਕਿ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ http://cbseit.in/cbse/2020/nvsregn/index.aspx ’ਤੇ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਫੋਨ ਨੰਬਰ 01652-283992, 283392, 70731-89187, 94785-47460, 98780-85025 ’ਤੇ ਸੰਪਰਕ ਕੀਤਾ ਜਾ ਸਕਦਾ ਹੈ।