*ਜਰਮਨ ਤੇ ਧਰਤੀ ਤੇ ਕਬੱਡੀ ਖਿਡਾਰੀ ਖੁਸ਼ੀ ਬੱਛੋਆਣਾ ਨੇ ਪਾਈਆਂ ਧੂਮਾਂ, ਪਿੰਡ ਪਹੁੰਚਣ ਤੇ ਸਵਾਗਤ*

0
111

ਬੁਢਲਾਡਾ 19 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਵਿਦੇਸ਼ ਦੀ ਧਰਤੀ ਜਰਮਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਆਪਣੀ ਖੇਡ ਦਾ ਜੋਹਰ ਵਿਖਾਉਂਣ ਵਾਲਾ ਖੁਸ਼ੀ ਬੱਛੋਆਣਾ ਦਾ ਅੱਜ ਪਿੰਡ ਬੱਛੋਆਣਾ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਊਘੇ ਰੈਫਰੀ ਅਜਾਇਬ ਸਿੰਘ ਕੈਲੇ, ਲੈਕਚਰਾਰ ਮੱਖਣ ਸਿੰਘ ਨੇ ਦੱਸਿਆ ਕਿ ਖੁਸ਼ੀ ਬੱਛੋਆਣਾ ਪਿਛਲੇ ਲੰਬੇ ਸਮੇਂ ਤੋਂ ਕਬੱਡੀ ਦੇ ਟੂਰਨਾਮੈਂਟਾਂ ਵਿੱਚ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਕਈ ਖੇਡ ਮੇਲਿਆ ਚ ਜਿੱਤ ਪ੍ਰਾਪਤ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਕਬੱਡੀ ਨੂੰ ਨਿਘਾਰਣ ਵਿੱਚ ਇਸਦੇ ਕੋਚ ਸੁਖਵਿੰਦਰ ਸਿੰਘ ਬਿੱਲੀ, ਡੋਗਰ ਭੀਖੀ ਅਤੇ ਲਾਲੀ ਢੰਡੋਲੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਜਿਨ੍ਹਾਂ ਨੇ ਇਸ ਖੇਡ ਦੇ ਦਾਓ ਪੇਸ਼ ਸਿਖਾਉਣ ਤੋਂ ਬਾਅਦ ਖੁਸ਼ੀ ਵੱਡੀਆਂ ਜਿੱਤਾਂ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਜਿੱਥੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਹੋਣ ਦੀ ਪ੍ਰੇਰਣਾ ਮਿਲਦੀ ਹੈ ਉਥੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਪੰਜਾਬ ਅਤੇ ਭਾਰਤ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸ ਮੌਕੇ ਸਵਾਗਤ ਕਰਨ ਵਾਲਿਆਂ ਚ ਖੁਸ਼ੀ ਦੇ ਮਾਤਾ ਪਿਤਾ ਤੋਂ ਇਲਾਵਾ ਡੇਰਾ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ, ਗੁਰੀ ਬੱਛੋਆਣਾ, ਸਾਬਕਾ ਸਰਪੰਚ ਨਛੱਤਰ ਸਿੰਘ ਸੰਧੂ, ਮੇਜਰ ਸਿੰਘ, ਰਿੰਕੂ ਬੱਛੋਆਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵਧਾਈ ਦੇਣ ਲਈ ਪਹੁੰਚੇ। 

NO COMMENTS