*ਜਰਮਨੀ ‘ਚ ਗ੍ਰਿਫਤਾਰ ਜਸਵਿੰਦਰ ਵੱਲੋਂ ਖੁਲਾਸਾ, ਪੰਜਾਬ ਚੋਣਾਂ ਤੋਂ ਪਹਿਲਾਂ ਪਾਕਿ ਨੇ ਰਚੀ ਸੀ ਫਿਰਕੂ ਹਿੰਸਾ ਦੀ ਸਾਜ਼ਿਸ਼*

0
82

: ਸਿੱਖ ਫਾਰ ਜਸਟਿਸ (SFJ) ਦੇ ਚੋਟੀ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਵਿੱਚ 23 ਦਸੰਬਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਸਬੰਧੀ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਹਮਲੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ 5 ਹੋਰ ਜ਼ਖਮੀ ਹੋ ਗਏ ਸੀ। ਜਰਮਨੀ ‘ਚ ਗ੍ਰਿਫਤਾਰ ਕੀਤੇ ਗਏ ਖਾਲਿਸਤਾਨੀ ਸਮਰਥਕ ਜਸਵਿੰਦਰ ਸਿੰਘ ਮੁਲਤਾਨੀ ਤੋਂ ਪੁੱਛਗਿੱਛ ‘ਚ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੀ ਕੋਸ਼ਿਸ਼ ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਫਿਰਕੂ ਹਿੰਸਾ ਫੈਲਾਉਣ ਦੀ ਹੈ।

ਜਸਵਿੰਦਰ ਮੁਲਤਾਨੀ ਨੂੰ ਜਰਮਨ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਸਵਿੰਦਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਪਾਕਿਸਤਾਨ ਪੰਜਾਬ ਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਚੋਣਾਂ ਤੋਂ ਪਹਿਲਾਂ ਹਿੰਸਾ ਫੈਲਾਉਣ ਦੀ ਕਿਸੇ ਵੀ ਤਰੀਕੇ ਨਾਲ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਹਨ ਕਿ ਭਾਰਤ ਵਿੱਚ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਜਾਵੇ ਕਿ ਜਨਤਾ ਸਰਕਾਰ ਵਿਰੁੱਧ ਹੋ ਜਾਵੇ। ਜਰਮਨ ਅਦਾਲਤ ਨੇ ਕਿਹਾ ਹੈ ਕਿ ਭਾਰਤੀ ਏਜੰਸੀਆਂ ਜਦੋਂ ਚਾਹੁਣ ਜਸਵਿੰਦਰ ਮੁਲਤਾਨੀ ਨੂੰ ਬੁਲਾ ਕੇ ਪੁੱਛਗਿੱਛ ਕਰ ਸਕਦੀਆਂ ਹਨ ਪਰ ਫਿਲਹਾਲ ਉਸ ਨੂੰ ਜੇਲ੍ਹ ਭੇਜਣ ਦੀ ਕੋਈ ਲੋੜ ਨਹੀਂ।

ਲੁਧਿਆਣਾ ਧਮਾਕੇ ਦਾ ISI ਕੁਨੈਕਸ਼ਨ

ਪੰਜਾਬ ਪੁਲਿਸ ਦੇ ਡੀਜੀਪੀ ਨੇ ਏਬੀਪੀ ਨਿਊਜ਼ ਨੂੰ ਇਸ ਸਬੰਧੀ ਇੱਕ ਵੱਡੀ ਜਾਣਕਾਰੀ ਦਿੱਤੀ ਹੈ। ਲੁਧਿਆਣੇ ਵਿੱਚ ਹੋਇਆ ਧਮਾਕਾ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਹੋਇਆ ਸੀ ਤੇ ਨਿਸ਼ਾਨਾ ਸਿਰਫ ਪੰਜਾਬ ਦਾ ਲੁਧਿਆਣਾ ਹੀ ਨਹੀਂ ਸਗੋਂ ਦੇਸ਼ ਦੇ ਕਈ ਹੋਰ ਸ਼ਹਿਰ ਵੀ ਸਨ ਕਿਉਂਕਿ ਪੰਜਾਬ ਵਿੱਚ ਵੀ ਚੋਣਾਂ ਜਲਦੀ ਹੋਣੀਆਂ ਹਨ, ਇਸ ਲਈ ਆਈਐਸਆਈ ਪਹਿਲਾਂ ਇੱਥੇ ਅਸਥਿਰਤਾ ਫੈਲਾਉਣਾ ਚਾਹੁੰਦੀ ਹੈ। ਧਮਾਕੇ ਨਾਲ ਜੁੜੇ ਇੱਕ ਖਾਲਿਸਤਾਨੀ ਅੱਤਵਾਦੀ ਨੂੰ ਜਰਮਨੀ ‘ਚ ਫੜਿਆ ਗਿਆ ਹੈ, ਜਿਸ ਤੋਂ ਪੁੱਛਗਿੱਛ ‘ਚ ਕਈ ਰਾਜ਼ ਖੁੱਲ੍ਹੇ ਹਨ।

ਕੌਣ ਹੈ ਜਸਵਿੰਦਰ ਸਿੰਘ ਮੁਲਤਾਨੀ?

ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦਾ ਸਰਗਰਮ ਮੈਂਬਰ ਹੈ। ਉਹ ਮੁਕੇਰੀਆ ਹੁਸ਼ਿਆਰਪੁਰ, ਪੰਜਾਬ ਦਾ ਵਸਨੀਕ ਹੈ। ਉਸ ਦਾ ਇੱਕ ਛੋਟਾ ਭਰਾ ਹੈ ਜੋ ਜਰਮਨੀ ਵਿੱਚ ਵੀ ਰਹਿੰਦਾ ਹੈ। ਦੋਵੇਂ ਭਰਾ ਜਰਮਨੀ ਵਿੱਚ ਇੱਕ ਵੱਡੀ ਦੁਕਾਨ ਦੇ ਮਾਲਕ ਹਨ।

NO COMMENTS