ਜਪਾਨ ਚੋ ਹੋਣ ਵਾਲੇ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਚ ਹਿੱਸਾ ਲਵੇਗੀ ਪਿੰਡ ਪਿੱਪਲੀਆਂ ਦੀ ਹਰਮਨਦੀਪ ਕੌਰ।

0
6

(ਬੁਢਲਾਡਾ) (ਸਾਰਾ ਯਹਾਂ/ਅਮਨ ਮਹਿਤਾ) : ਬੁਢਲਾਡਾ ਦੀ ਜੰਮਪਲ ਹਰਮਨਦੀਪ ਕੌਰ ਚੁਣੀ ਗਈ। ਜੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ 10O1 ਨਾਨ ਮੈਡੀਕਲ ਦੀ ਵਿਦਿਆਰਥਣ ਹੈ। ਪੰਜਾਬ ਦੇ ਵੱਖ—ਵੱਖ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਅੱਠ ਵਿਦਿਆਰਥਣਾਂ ਸਾਕੂਰਾ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਿੱਚ ਹਿੱਸਾ ਲੈਣ ਜਪਾਨ ਜਾਣਗੀਆਂ, ਜਿਨਾਂ ਵਿੱਚ ਪਿੰਡ ਪਿੱਪਲੀਆਂ ਦੀ ਜਮਪਲ ਹਰਮਨਦੀਪ ਕੌਰ ਵੀ ਸ਼ਾਮਲ ਹੈ।ਵਿਦਿਆਰਥਣ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਸਰਕਾਰ ਵੱਲੋਂ ਜਾਪਾਨ ਜਾਣ ਦਾ ਮੌਕਾ ਦਿੱਤਾ ਗਿਆ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਾਪਾਨ ਇੱਕ ਬਹੁਤ ਹੀ ਵਿਕਸਿਤ ਦੇਸ਼ ਹੈ ਅਤੇ ਉੱਥੇ ਜਾ ਕੇ ਕਾਫੀ ਕੁੱਝ ਸਿੱਖਣ ਲਈ ਮਿਲੇਗਾ। ਇਸ ਮੌਕੇ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਵੀ ਵਿਦਿਆਰਥੀ ਹੌਂਸਲਾ ਅਫਜਾਈ ਕਰਦਿਆਂ ਵਧਾਈ ਦਿੱਤੀ।  ਵਿਦਿਆਰਥਣ ਦੇ ਪਰਿਵਾਰ ਅਤੇ ਸਕੂਲ ਅਧਿਆਪਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਹੀ ਉਮੀਦ ਜਤਾਈ ਹੈ ਕਿ ਹਰਮਨਦੀਪ ਕੌਰ ਭਵਿੱਖ ਵਿੱਚ ਵੀ ਇਸੇ ਤਰਾਂ ਮੱਲਾਂ ਮਾਰੇਗੀ। ਇਸ ਸੰਬੰਧੀ ਸਕੂਲ ਪ੍ਰਿੰਸੀਪਲ ਪਦਮਿਨੀ ਅਤੇ ਸਕੂਲ ਅਧਿਆਪਕ ਡਾ ਵਿਨੋਦ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਚੰਗਾ ਉਪਰਾਲਾ ਹੈ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਸੱਤ ਦਿਨ ਲਈ ਜਪਾਨ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਵਿਦਿਆਰਥਣ ਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਪੰਜਾਬ ਭਰ ਵਿੱਚੋਂ ਤੀਜਾ ਅਤੇ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਆਉਣ ਵਾਲੇ ਭਵਿੱਖ ਵਿੱਚ ਵੀ ਇਸੇ ਤਰਾਂ ਮੱਲਾਂ ਮਾਰੇਗੀ।

NO COMMENTS