ਜਪਾਨ ਏਸ਼ੀਆ ਯੂਥ ਐਕਸਚੇਜ ਪ੍ਰੋਗਰਾਮ ਚ ਜਾਣਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਵਿਦਿਆਰਥੀ

0
7

ਮਾਨਸਾ,(ਸਾਰਾ ਯਹਾ, ਬਲਜੀਤ ਸ਼ਰਮਾ) 05 ਮਾਰਚ- ਜਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਜਪਾਨ ਵਿਖੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਅੱਠ ਵਿਦਿਆਰਥੀ
ਸਾਰੇ ਦੇ ਸਾਰੇ ਸੂਬੇ ਦੇ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ। ਇਸ ਪ੍ਰੋਗਰਾਮ ਤਹਿਤ 35 ਦੇਸ਼ ਆਪਣੇ ਪ੍ਰਤਿਭਾਵਾਨ
ਵਿਦਿਆਰਥੀਆਂ ਨੂੰ ਜਪਾਨ ਵਿਖੇ ਵਿਗਿਆਨਕ ਖੇਤਰ ਵਿੱਚ ਹੋ ਰਹੀਆਂ ਆਧੁਨਿਕ ਖੋਜਾਂ ਤੋਂ ਜਾਣੂ ਕਰਵਾਉਣ ਭੇਜਦੇ ਹਨ, ਦਰਜਨਾਂ ਦੇਸ਼ਾ ਦੇ
ਹੋਣਹਾਰ ਵਿਦਿਆਰਥੀਆਂ ਦੀ ਇਹ ਤਕਨੀਕ ਏਸ਼ੀਆ ਦੇ ਮੁਲਕਾਂ ਲਈ ਸਾਇੰਸ ਦੀ ਤਰੱਕੀ ਲਈ ਹੋਰ ਰਾਹ ਖੋਲਦੀ ਹੈ। ਯੂਥ ਐਕਸਚੇਂਜ
ਪ੍ਰੋਗਰਾਮ ਵਿੱਚ ਭਾਗ ਲੈ ਰਹੇ ਭਾਰਤ ਦੇ 50 ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਪੰਜਾਬ ਦੇ ਆਮ ਘਰਾ ਦੇ ਵਿਦਿਆਰਥੀਆਂ ਦੀ ਹੈ, ਜਿਨ੍ਹਾਂ ਨੇ
ਪਹਿਲਾਂ ਮੈਟ੍ਰਿਕ ਦੀ ਪ੍ਰੀਖਿਆ ਦੌਰਾਨ 97 ਪ੍ਰਤੀਸ਼ਤ ਤੋ ਵੱਧ ਨੰਬਰ ਲਏ ਅਤੇ ਹੁਣ ਕੋਮਾਂਤਰੀ ਪੱਧਰ ਤੇ ਆਪਣੇ ਮਾਪਿਆਂ ਅਤੇ ਸਰਕਾਰੀ ਸਕੂਲਾਂ
ਦੇ ਅਧਿਆਪਕਾਂ ਦਾ ਨਾਂ ਚਮਕਾਉਣਗੇ।


ਪੰਜਾਬ ਦੇ ਅੱਠ ਵਿਦਿਆਰਥੀਆਂ ਵਿੱਚ ਪੰਜਾਬ ਦੇ ਕੰਡੀ ਖੇਤਰ ਦੇ ਇੱਕ ਛੋਟੇ ਜਿਹੇ ਪਿੰਡ ਲੱਥਰ ਜਿਲ੍ਹਾ ਹੁਸ਼ਿਆਰਪੁਰ ਦੇ ਨਰਸਰੀ
ਵਿੱਚ ਕੰਮ ਕਰਦੇ ਇੱਕ ਮਜਦੂਰ ਮਦਨ ਲਾਲ ਦੀ ਧੀ ਵਰਖਾ ਵੀ ਸ਼ਾਮਲ ਹੈ,ਜਿਸ ਨੇ ਜਪਾਨ ਜਾਣ ਲਈ ਜਹਾਜ ਚੜ੍ਹਣਾ ਹੈ, ਨੇ ਆਪਣੇ ਪਿਤਾ ਦੇ
ਮਿਹਨਤ ਮਸ਼ੱਕਤ ਦੇ ਮੁੜਕੇ ਦੀ ਲਾਜ ਰੱਖੀ ਹੈ, ਉਹ ਆਪਣੀ ਦਸਵੀ ਦੀ ਪ੍ਰੀਖਿਆ ਵਿੱਚੋ 97.07 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਵੀ
ਆਪਣੀ ਕਾਬਲੀਅਤ ਦਿਖਾ ਚੁੱਕੀ ਹੈ। ਉਸ ਦੇ ਦੋਨੋ ਭੈਣ ਭਰਾ ਵੀ ਬਹੁਤ ਹੁਸ਼ਿਆਰ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਹੀ
ਦੇਵੀ ਦੇ ਪ੍ਰਿੰਸੀਪਲ ਰਾਜੇਸ਼ ਸਿੰਘ ਅਤੇ ਸਮੂਹ ਸਟਾਫ ਦਾ ਹੱਥ ਵੀ ਇਸ ਬੱਚੀ ਦੇ ਸਿਰ ਦੇ ਹਮੇਸ਼ਾ ਰਿਹਾ ਹੈ।
ਜਪਾਨ ਜਾਣ ਵਾਲੇ ਵਿਦਿਆਰਥੀਆਂ ਵਿੱਚ ਮਾਨਸਾ ਜਿਲ੍ਹੇ ਦੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੀ
ਵਿਦਿਆਰਥਣ ਨੇਵੀ ਮਿੱਤਲ ਵੀ ਸ਼ਾਮਿਲ ਹੈ, ਜੋ ਛੋਟੇ ਜਿਹੇ ਪਿੰਡ ਤਾਲਬਵਾਲਾ ਦੇ ਸੁਧਾਰਨ ਦੁਕਾਨਦਾਰ ਦੀ ਬੇਟੀ ਹੈ, ਜਿਸ ਨੇ ਪਹਿਲਾ ਦੱਸਵੀ
ਦੀ ਪ੍ਰੀਖਿਆ ਦੌਰਾਨ 97 ਪ੍ਰਤੀਸ਼ਤ ਨੰਬਰ ਲੈ ਕੇ ਵੱਡੀ ਪ੍ਰਾਪਤੀ ਖੱਟੀ ਹੈ । ਇਸ ਸਕੂਲ ਦੇ ਪ੍ਰਿੰਸੀਪਲ ਪਿਰਮਲ ਸਿੰਘ ਤੇਜਾ,ਦੀਪਕ ਗੁਪਤਾ ਦਾ
ਕਹਿਣਾ ਹੈ ਕਿ ਇਸ ਹੋਣਹਾਰ ਵਿਦਿਆਰਥਣ ਤੋਂ ਉਹਨਾਂ ਨੂੰ ਵੱਡੀਆਂ ਉਮੀਦਾਂ ਹਨ। ਇਹ ਵਿਦਿਆਰਥਣ ਪਿੰਡ ਤਾਲਬਵਾਲਾ ਤੋਂ ਲੱਖੀਵਾਲ ਤੱਕ
ਡੇਢ ਕਿਲੋਮੀਟਰ ਤੁਰ ਕੇ ਅਗਲੇ ਸਫਰ ਲਈ ਬੱਸ ਚੜਦੀ ਹੈ। ਜਪਾਨ ਜਾਣ ਵਾਲੇ ਵਿਦਿਆਰਥੀਆਂ ਵਿੱਚ ਸਰਕਾਰੀ ਸੈਕੰਡਰੀ ਸਕੂਲ ਵਿੱਚ ਮੁੰਡੇ
ਤਪਾ ਜਿਲ੍ਹਾ ਬਰਨਾਲਾ ਦਾ ਮੋਹਨਦੀਪ ਸਿੰਘ ਪੁੱਤਰ ਜੋਰਾ ਸਿੰਘ ਪਿੰਡ ਖੁੱਡੀ ਖੁਰਦ ਤੋਂ ਵੀ ਸ਼ਾਮਲ ਹੈ। ਜਿਸ ਨੇ ਦੱਸਵੀ ਦੀ ਪ੍ਰੀਖਿਆ ਦੌਰਾਨ
98.62 ਪ੍ਰਤੀਸ਼ਤ ਨੰਬਰ ਲੈ ਕੇ ਮਾਪਿਆਂ ਦਾ ਨਾਮ ਰੋਸ਼ਣ ਕੀਤਾ ਹੈ ਅਤੇ ਹੁਣ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।
ਗਣਿਤ ਅਧਿਆਪਕ ਡਾ ਸੰਜੀਵ ਕੁਮਾਰ ਅਤੇ ਅੰਗਰੇਜੀ ਤੇ ਸਮਾਜਿਕ ਸਿੱਖਿਆ ਅਧਿਆਪਕ ਸੁਖਵਿੰਦਰ ਸਿੰਘ ਭੰਡਾਰੀ ਨੇ ਹਮੇਸ਼ਾ ਹੀ ਇਸ ਬੱਚੇ
ਦੇ ਸਿਰ ਤੇ ਹੱਥ ਰੱਖਿਆ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ੍ਹ ਦੀ ਵਿਦਿਆਰਥਣ ਤਮੰਨਾ ਪੁੱਤਰੀ ਸੁਰੇਸ਼ ਕੁਮਾਰ,
ਮੰਜੂ ਰਾਣੀ ਪਿੰਡ ਰੁੜਕੀ ਪੁਖਤਾ ਵੀ ਜਪਾਨ ਜਾ ਰਹੀ ਹੈ, ਜਿਸ ਨੇ ਦਸਵੀ ਦੀ ਪ੍ਰੀਖਿਆ ਵਿੱਚ ਪੰਜਾਬ ਦੀ ਮੈਰਿਟ ਸੂਚੀ ਵਿੱਚ ਦਸਵਾਂ ਸਥਾਨ ਅਤੇ
ਜਿਲ੍ਹੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇਸ ਤੋ ਇਲਾਵਾ ਦ੍ਰਿਸ਼ਟੀ ਟਰੱਸਟ ਦੁਬਾਰਾ 50 ਹਜ਼ਾਰ ਦਾ ਨਗਦ ਇਨਾਮ ਵੀ ਜਿੱਤ ਚੁੱਕੀ ਹੈ।
ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਅਤੇ ਕਲਾਸ ਇੰਚਾਰਜ ਮਨੀਸ਼ਾ ਗੋਗਨਾ ਆਪਣੀ ਵਿਦਿਆਰਥਣ ਤੋ ਬਾਗੋਬਾਗ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਪਟਿਆਲਾ ਅਰਚਨਾ ਰਾਣੀ ਨੇ ਮੈਥ ਉਲੰਪਿਕ ਵਿੱਚ ਪਹਿਲਾ ਸਥਾਨ ਅਤੇ
ਹਰਗੋਬਿੰਦ ਖਰਾਣਾ ਸਕਾਲਰਸ਼ਿਪ ਪ੍ਰਾਪਤ ਕਰਕੇ ਹੁਣ ਜਪਾਨ ਜਾਣ ਲਈ ਜਹਾਜ ਚੜ੍ਹ ਰਹੀ ਹੈ। ਇਸ ਸਕੂਲ ਦੇ ਪ੍ਰਿੰਸੀਪਲ ਅਤੇ ਹੁਣ ਡਿਪਟੀ
ਡਾਇਰੈਕਟਰ ਜਰਨੈਲ ਸਿੰਘ ਕਾਲੇਕਾ ਦਾ ਕਹਿਣਾ ਹੈ ਕਿ ਇਹ ਬੱਚੀ ਛੇਵੀ ਕਲਾਸ ਤੋਂ ਉਹਨਾ ਦੇ ਸਕੂਲ ਵੱਚ ਪੜ੍ਹ ਰਹੀ ਹੈ ਅਤੇ ਦਸਵੀ ਵਿੱਚ
97.2 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਜਪਾਨ ਜਾ ਰਹੇ ਵਿਦਿਆਰਥੀਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਹਿਰੂ
ਗਾਰਡਨ ਜਲੰਧਰ ਦੀ ਵਿਦਿਆਰਥਣ ਜਸਵੀਨ ਕੌਰ ਨੇ ਦਸਵੀ ਦੀ ਪ੍ਰੀਖਿਆ ਦੌਰਾਨ 97.38 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ ਅਤੇ ਪੰਜਾਬ
ਵਿੱਚੋ 16 ਵਾਂ ਸਥਾਨ ਪ੍ਰਾਪਤ ਕੀਤਾ ਹੈ। ਉਹ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਮਾਪਿਆ ਅਤੇ ਸਕੂਲ ਅਧਿਆਪਕਾ ਦੇ ਸਿਰ ਬਣਦੀ ਹੈ। ਇਹ
ਵਿਦਿਆਰਥਣ ਭਵਿੱਖ ਵਿੱਚ ਅਧਿਆਪਕ ਬਣਕੇ ਆਪਣੇ ਵਰਗੇ ਹੋਣਹਾਰ ਵਿਦਿਆਰਥੀ ਬਣਾਉਣਾ ਚਾਹੁੰਦੀ ਹੈ। ਪ੍ਰਿੰਸੀਪਲ ਗੁਰਿੰਦਰਜੀਤ ਕੌਰ
ਦਾ ਕਹਿਣਾ ਹੈ ਕਿ ਸਕੂਲ ਵਿੱਚ ਪੜ੍ਹਾਈ ਦਾ ਮਾਹੌਲ ਬਹੁਤ ਹੀ ਵਧੀਆਂ ਹੈ ਜਿਸ ਕਾਰਨ ਚੰਗੀਆਂ ਪ੍ਰਾਪਤੀਆਂ ਸਕੂਲ ਦੀ ਝੋਲੀ ਵਿੱਚ ਪੈ ਰਹੀਆਂ
ਹਨ।

NO COMMENTS