ਜਨਵਾਦੀ ਨੌਜਵਾਨ ਸਭਾ ਅਤੇ ਐਸ ਐਫ ਆਈ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ

0
21

ਬੁਢਲਾਡਾ 28 ਸਤੰਬਰ (ਸਾਰਾ ਯਹਾ/ਅਮਨ ਮਹਿਤਾ) ਜਨਵਾਦੀ ਨੌਜਵਾਨ ਸਭਾ (ਡੀ ਵਾਈ ਐਫ ਆਈ) ਅਤੇ ਵਿਿਦਆਰਥੀ ਜਥੇਬੰਦੀ ਐੱਸ ਐਫ ਆਈ ਵੱਲੋਂ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਨਾਇਕ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ , ਇਸ ਮੌਕੇ ਨੌਜਵਾਨਾਂ ਨੇ ਪਰਣ ਲਿਆ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਉਨ੍ਹਾਂ ਦੇ ਦਰਸਾਏ ਮਾਰਗ ੋਤੇ ਚੱਲਣਗੇ। ਇਸ ਮੌਕੇ ਨੌਜਵਾਨਾਂ ਦੇ ਇਕੱਠ ਨੂੰ ਐਸ ਐਫ ਆਈ ਦੇ ਸਾਬਕਾ ਜਨਰਲ ਸਕੱਤਰ ਸਵਰਨਜੀਤ ਸਿੰਘ ਦਲਿਓ ਅਤੇ ਜਨਵਾਦੀ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਬਿੰਦਰ ਸਿੰਘ ਅਹਿਮਦਪੁਰ ਨੇ ਮੁੱਖ ਰੂਪ ਵਿੱਚ ਸੰਬੋਧਨ ਕੀਤਾ । ਦੋਵਾਂ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਅਤੇ ਦੁਨੀਆਂ ਦੇ ਹਾਲਾਤ 20 ਵੀਂ ਸਦੀ ਦੇ ਆਰੰਭ ਦੇ ਦਹਾਕਿਆਂ ਵਰਗੇ ਬਣੇ ਹੋਏ ਹਨ। ਕਿਸਾਨੀ ਕਰਜ਼ੇ ਵਿੱਚ ਜਕੜੀ ਹੋਈ ਹੈ , ਖੇਤੀ ਦਾ ਧੰਦਾ ਮੰਦਹਾਲੀ ਵਿੱਚ ਹੈ ਅਤੇ ਨੌਜਵਾਨਾਂ ਵਿੱਚ ਵਿੱਚ ਡਾਹਢੀ ਬੇਚੈਨੀ ਹੈ ਅਤੇ ਹਾਕਮਾਂ ਪ੍ਰਤੀ ਬੇਅਥਾਹ ਗੁੱਸਾ ਹੈ। ਸਾਮਰਾਜੀ ਅਤੇ ਬਹੁਕੌਮੀ ਕੰਪਨੀਆਂ ਕੁੱਦਰਤੀ ਸਰੋਤਾਂ ੋਤੇ ਕਬਜ਼ੇ ਕਰ ਰਹੀਆਂ ਅਤੇ ਲੁੱਟ-ਖਸੁੱਟ ਬੇਕਿਰਕੀ ਨਾਲ ਜਾਰੀ ਹੈ। ਲੋਕ ਲਹਿਰਾਂ ਕੁਚਲਣ ਲਈ ਖਤਰਨਾਕ ਕਾਨੂੰਨ ਘੜੇ ਜਾ ਰਹੇ ਹਨ। ਨੌਜਵਾਨ ਆਗੂਆਂ ਨੇ ਕਿਹਾ ਕਿ ਇਨਾਂ ਹਾਲਤਾਂ ਵਿੱਚ ਦੇਸ਼ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਪੂਰੀ ਸਕਤੀ ਨਾਲ ਵਿਚਾਰਧਾਰਕ ਤੌਰ ਤੇ ਪ੍ਰਪੱਕ ਹੋ ਕੇ ਸੰਘਰਸ਼ਾਂ ਵਿੱਚ ਕੁੱਦਣਾ ਹੋਵੇਗਾ। ਆਗੂਆਂ ਨੇ ਕਿਹਾ ਕਿ ਅੱਜ ਦਾ ਦੌਰ ਚੁਣੌਤੀਆਂ ਦਾ ਹੋਣ ਦੇ ਨਾਲ ਨਾਲ ਸੰਭਾਵਨਾਵਾਂ ਭਰਪੂਰ ਹੈ।ਇਸ ਲਈ ਵਿਚਾਰਧਾਰਕ ਤੌਰ ੋਤੇ ਪ੍ਰਪੱਕ ਹੋ ਕੇ ਅਤੇ ਸਿਆਸੀ ਚੇਤੰਨਤਾ ਨਾਲ ਲੈੱਸ ਹੋ ਕੇ ਹੀ ਸ਼ਹੀਦਾਂ ਦੇ ਵਿਚਾਰਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਨੌਜਵਾਨ ਆਗੂਆਂ ਦਲਿਓ ਅਤੇ ਬਿੰਦਰ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਤੀ ਅਤੇ ਦੇਸ਼ ਲਈ ਖਤਰਨਾਕ ਕਾਲੇ ਕਾਨੂੰਨਾਂ ਅਤੇ ਫਿਰਕੂ-ਫਾਸੀਵਾਦੀ ਤਾਕਤਾਂ ਦੇ ਵਿਰੋਧ ਵਿੱਚ ਅੱਗੇ ਆਉਣ। ਇਸ ਮੌਕੇ ੋਤੇ ਐਸ ਐਫ ਆਈ ਦੇ ਆਗੂ ਹਰਦੀਪ ਅਹਿਮਦਪੁਰ , ਅਵਤਾਰ ਸਿੰਘ , ਕਮਲ ਸ਼ਰਮਾ , ਜੁਗਰਾਜ ਸਿੰਘ , ਮਨਪ੍ਰੀਤ ਸਿੰਘ , ਹਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ , ਗੁਰਪਿਆਰ ਸਿੰਘ , ਅਮਨ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਸ਼ਹੀਦ ਭਗਤ ਸਿੰਘ ਨੂੰ ਸਰਧਾਂਜਲੀ ਭੇਟ ਕੀਤੀ ।

NO COMMENTS