*ਜਨਰਲ ਅਬਜ਼ਰਵਰ ਦੀ ਹਾਜ਼ਰੀ ’ਚ ਹੋਈ ਸਪਲੀਮੈਂਟਰੀ ਰੈਂਡੇਮਾਈਜੇਸ਼ਨ*

0
6

ਮਾਨਸਾ, 15 ਫਰਵਰੀ  (ਸਾਰਾ ਯਹਾਂ/ ਜੋਨੀ ਜਿੰਦਲ) : ਵਿਧਾਨ ਸਭਾ ਚੋਣਾਂ 2022 ਲਈ ਮਾਨਸਾ ਜ਼ਿਲੇ ਵਿਖੇ ਤਾਇਨਾਤ ਜਨਰਲ ਨਿਗਰਾਨ ਸ਼੍ਰੀ ਚੰਦਰੇਸ਼ ਕੁਮਾਰ ਦੀ ਹਾਜ਼ਰੀ ਵਿੱਚ ਈ.ਵੀ.ਐਮਜ਼ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕਰਵਾਈ ਗਈ, ਤਾਂ ਜੋ ਚੋਣਾਂ ਦਾ ਕੰਮ ਨਿਰਪੱਖ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਪੋਿਗ ਦੌਰਾਨ ਈ.ਵੀ.ਐਮਜ਼ ਦੀ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਪਿਛਲੇ ਦਿਨੀਂ ਈ.ਵੀ.ਐਮਜ਼ ਦੀ ਤਿਆਰੀ ਮੌਕੇ ਕੁਝ ਮਸ਼ੀਨਾਂ ਖ਼ਰਾਬ ਹੋ ਗਈਆਂ ਸਨ, ਜਿਸ ਕਾਰਨ ਰਿਜਰਵ ਮਸ਼ੀਨਾਂ ਘੱਟ ਗਈਆਂ ਸਨ। ਉਨਾਂ ਦੱਸਿਆ ਕਿ ਅੱਜ ਰੈਂਡੇਮਾਈਜੇਸ਼ਨ ਕਰਕੇ ਈ.ਵੀ.ਐਮਜ਼ ਸਬੰਧਤ ਵਿਧਾਨ ਸਭਾ ਹਲਕਿਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਇਸ ਤਹਿਤ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਨੂੰ 11 ਬੀ.ਯੂ-ਸੀ.ਯੂ. ਅਤੇ 16 ਵੀ.ਵੀ.ਪੈਟ ਅਲਾਟ ਕੀਤੀਆਂ ਗਈਆਂ। ਇਸੇ ਤਰਾਂ 97-ਸਰਦੂਲਗੜ ਵਿਖੇ 06 ਬੀ.ਯੂ.-ਸੀ.ਯੂ ਅਤੇ 13 ਵੀ.ਵੀ.ਪੈਟ ਅਤੇ 98-ਬੁਢਲਾਡਾ ਵਿਖੇ 08 ਬੀ.ਯੂ. 05 ਸੀ.ਯੂ. ਅਤੇ 20 ਵੀ.ਵੀ.ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਤੋਂ ਇਲਾਵਾ ਸਿਆਸੀ ਪਾਰਟੀ ਦੇ ਨੁਮਾਇੰਦੇ ਮੌਜੂਦ ਸਨ।

NO COMMENTS