*ਜਨਮ ਦਿਨ ਮੌਕੇ ਵਿਰਾਟ ਕੋਹਲੀ ਨੇ ਜੜਿਆ 49ਵਾਂ ਸੈਂਕੜਾ, 173 ਮੈਚ ਪਹਿਲਾਂ ਕੀਤੀ ਸਚਿਨ ਦੇ ਰਿਕਾਰਡ ਦੀ ਬਰਾਬਰੀ*

0
41

05 ਨਵੰਬਰ(ਸਾਰਾ ਯਹਾਂ/ਬਿਊਰੋ ਨਿਊਜ਼): ਜਨਮ ਦਿਨ ਮੌਕੇ ਵਿਰਾਟ ਕੋਹਲੀ ਨੇ ਜੜਿਆ 49ਵਾਂ ਸੈਂਕੜਾ, 173 ਮੈਚ ਪਹਿਲਾਂ ਕੀਤੀ ਸਚਿਨ ਦੇ ਰਿਕਾਰਡ ਦੀ ਬਰਾਬਰੀ

ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਵਿਰਾਟ ਕੋਹਲੀ ਦੇ ਵਨਡੇ ਕਰੀਅਰ ਦਾ ਇਹ 49ਵਾਂ ਸੈਂਕੜਾ ਹੈ। ਇਸ ਤਰ੍ਹਾਂ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। ਸਚਿਨ ਤੇਂਦੁਲਕਰ ਦੇ ਨਾਮ ਵਨਡੇ ਫਾਰਮੈਟ ਵਿੱਚ 49 ਸੈਂਕੜੇ ਦਰਜ ਹਨ। ਇਸ ਤਰ੍ਹਾਂ ਵਨਡੇ ਮੈਚਾਂ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਸਚਿਨ ਤੇਂਦੁਲਕਰ ਦੇ ਨਾਲ ਵਿਰਾਟ ਕੋਹਲੀ ਸਾਂਝੇ ਤੌਰ ‘ਤੇ ਟਾਪ ‘ਤੇ ਹਨ।

ਵਿਰਾਟ ਕੋਹਲੀ ਨੇ 119 ਗੇਂਦਾਂ ਵਿੱਚ ਸੈਂਕੜਾ ਲਾਇਆ। ਵਿਰਾਟ ਕੋਹਲੀ 121 ਗੇਂਦਾਂ ‘ਚ 101 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ ਆਪਣੀ ਪਾਰੀ ‘ਚ 10 ਚੌਕੇ ਲਗਾਏ। ਦਰਅਸਲ, ਵਨਡੇ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦੇ ਨਾਮ ਹੈ। ਸਚਿਨ ਤੇਂਦੁਲਕਰ ਨੇ ਆਪਣੇ ਵਨਡੇ ਕਰੀਅਰ ‘ਚ 49 ਸੈਂਕੜੇ ਲਗਾਏ ਸਨ ਪਰ ਹੁਣ ਵਿਰਾਟ ਕੋਹਲੀ ਨੇ ਮਾਸਟਰ ਬਲਾਸਟਰ ਦੀ ਬਰਾਬਰੀ ਕਰ ਲਈ ਹੈ। ਹੁਣ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਸਾਂਝੇ ਤੌਰ ‘ਤੇ ਪਹਿਲੇ ਨੰਬਰ ‘ਤੇ ਹਨ।

NO COMMENTS