**ਜਨਮ ਦਿਨ ਦੀ ਖੁਸ਼ੀ ਵਿਚ ਮਾਪਿਆ ਵਲੋ ਲੋੜਵੰਦ ਬੱਚਿਆਂ ਨੂੰ ਵੰਡੇ ਸਕੂਲ ਬੈਗ ਅਤੇ ਸਟੇਸ਼ਨਰੀ**

0
15

ਬੁਢਲਾਡਾ 23 ਸਤੰਬਰ (ਸਾਰਾ ਯਹਾਂ/ ਅਮਨ ਮੇਹਤਾ) ਜਨਮ ਦਿਨ ਦੀ ਖੁਸ਼ੀ ਵਿੱਚ ਆਂਗਨਵਾੜੀ ਸੈਂਟਰ ਦੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਅਤੇ ਸਟੇਸ਼ਨਰੀ ਮਾਪਿਆ ਵਲੋ ਵੰਡੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਣਜੋਧ ਸਿੰਘ ਵਿਰਦੀ, ਗੁਰਦੀਪ ਕੋਰ ਵਿਰਦੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਬੇਟੇ ਬਿਸ਼ਮੀਤ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿਚ ਸ਼ਹਿਰ ਦੇ ਭੀਖੀ ਰੋਡ ਦੇ ਆਂਗਣਵਾਡ਼ੀ ਸੈਂਟਰ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲੀ ਬੈਗ ਕਾਪੀਆਂ ਪੈਨਸਲਾਂ  ਅਤੇ ਸਟੇਸ਼ਨਰੀ ਵੰਡੀ ਗਈ ਅਤੇ ਇਸ ਤੋਂ ਇਲਾਵਾ ਸਾਰੇ ਸ਼ਹਿਰ ਦੇ ਬਿਰਧ ਆਸ਼ਰਮ ਵਿੱਚ ਵੀ ਸੇਵਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਪਰਿਵਾਰ ਦੀ ਹਰ ਖ਼ੁਸ਼ੀ ਵੇਲੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਬਿਨਾਂ ਮਤਲਬ ਤੋਂ ਕੀਤੇ ਜਾਣ ਵਾਲੇ ਖ਼ਰਚੇ ਦੀ ਬਜਾਏ ਲਗਾਇਆ ਜਾਣ ਵਾਲਾ ਪੈਸਾ ਕਿਸੇ ਚੰਗੇ ਕੰਮ ਲੱਗ ਸਕੇ। ਇਸ ਮੌਕੇ ਆਂਗਣਵਾਡ਼ੀ ਸੈਂਟਰ ਦੇ ਮੁਲਾਜ਼ਮ ਅਤੇ ਵਿਦਿਆਰਥੀ ਹਾਜਰ ਸਨ। 

NO COMMENTS