*ਜਨਮਅਸ਼ਟਮੀ ਤੇ ਪ੍ਰਭਾਤਫੇਰੀ 23 ਤੋਂ ਸ਼ੁਰੂ*

0
112

ਬੁਢਲਾਡਾ 22 ਅਗਸਤ (ਸਾਰਾ ਯਹਾਂ/ਮਹਿਤਾ) ਸ਼੍ਰੀ ਕ੍ਰਿਸ਼ਨਾ ਜਨਮਅਸ਼ਟਮੀ ਦੇ ਤਿਓਹਾਰ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਬਾਲਾ ਜੀ ਸੇਵਾ ਮੰਡਲ ਵੱਲੋਂ ਸ਼ਹਿਰ ਅੰਦਰ 4 ਦਿਨਾਂ ਪ੍ਰਭਾਤਫੇਰੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਸੰਸਥਾਂ ਦੇ ਪ੍ਰਧਾਨ ਹਰੀਓਮ ਗੋਇਲ ਅਤੇ ਕੁਸ਼ਲ ਤਾਇਲ ਨੇ ਦੱਸਿਆ ਕਿ ਸੰਸਥਾਂ ਵੱਲੋਂ 23 ਤੋਂ 26 ਅਗਸਤ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਵਾਲੇ ਦਿਨ ਤੱਕ 4 ਦਿਨ ਸਵੇਰੇ 4 ਵਜੇ ਪ੍ਰਾਚੀਨ ਸੰਕਟ ਮੋਚਨ ਹਨੂੰਮਾਨ ਮੰਦਰ ਰੇਲਵੇ ਰੋਡ ਤੋਂ ਪ੍ਰਭਾਤਫੇਰੀ ਨਿਕਾਲੀ ਜਾਵੇਗੀ ਜੋ ਸ਼ਹਿਰ ਦੇ ਮੁੱਖ ਬਾਜਾਰਾਂ ਅਤੇ ਮੰਦਰਾਂ ਚ ਹੁੰਦੇ ਹੋਏ ਵਾਪਿਸ ਮੰਦਰ ਵਿਖੇ ਆ ਕੇ ਸਮਾਪਤ ਹੋਇਆ ਕਰੇਗੀ। ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਵਾਲੇ ਦਿਨ ਵਿਸ਼ੇਸ਼ ਤੌਰ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਬਾਲ ਰੂਪ ਵਿੱਚ ਭਗਤਾਂ ਨੂੰ ਪ੍ਰਸ਼ਾਦ ਵੀ ਦੇਣਗੇ। ਉਨ੍ਹਾਂ ਪ੍ਰਭੂ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪ੍ਰਭਾਤਫੇਰੀ ਵਿੱਚ ਸ਼ਾਮਲ ਹੋ ਕੇ ਧਰਮ ਲਾਭ ਉਠਾਉਣ। ਇਸ ਮੌਕੇ ਸੰਸਥਾਂ ਦੇ ਸੈਕਟਰੀ ਗੋਰਿਸ਼ ਗੋਇਲ, ਕਮਲਕਾਂਤ, ਗਿਆਨ ਚੰਦ ਬਾਂਸਲ, ਸੁਖਦਰਸ਼ਨ ਨੇਵਟੀਆਂ, ਦੀਪਕ ਜੈਨ, ਦੀਪਾਂਸ਼ੂ ਬਾਂਸਲ, ਗੌਰਵ ਜੈਨ, ਸਾਹਿਲ ਬਾਂਸਲ, ਸੁਨੀਲ ਕੁਮਾਰ, ਸਾਹਿਲ ਗੋਇਲ ਆਦਿ ਮੌਜੂਦ ਸਨ।



NO COMMENTS