ਸੰਗਰੂਰ, 9 ਅਗਸਤ 2021(ਸਾਰਾ ਯਹਾਂ/ਬਿਊਰੋ ਰਿਪੋਰਟ): ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਦੀ ਮੀਟਿੰਗ ਗਦਰ ਭਵਨ, ਸੰਗਰੂਰ ਵਿਖੇ ਇਕਾਈ ਪ੍ਰਧਾਨ ਨਾਮਦੇਵ ਭੂਟਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਭਾਜਪਾ ਸਰਕਾਰ ਵੱਲੋਂ ਸੱਚ ਦੀ ਅਵਾਜ਼ ਉਠਾਉਣ ਵਾਲੇ ਅਤੇ ਸਰਕਾਰੀ ਨੀਤੀਆਂ /ਫੈਸਲਿਆਂ ਨਾਲ ਅਸਹਿਮਤੀ ਪ੍ਰਗਟ ਕਰਨ ਵਾਲੇ ਸੰਘਰਸ਼ਸ਼ੀਲ ਲੋਕਾਂ, ਬੁੱਧੀਜੀਵੀਆਂ, ਲੇਖਕਾਂ,ਨੂੰ ਯੂ. ਏ. ਪੀ. ਏ., ਦੇਸ਼ ਧ੍ਰੋਹੀ, ਐਨ. ਐਸ. ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲਾਂ ਵਿਚ ਬੰਦ ਕਰਨ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ/ਨੀਤੀਆਂ ਨੂੰ ਬੇਪਰਦ ਕਰਨ ਵਾਲੇ ਸਮਾਜਿਕ ਸੰਗਠਨਾਂ, ਮੀਡੀਆ ਸੰਸਥਾਨਾਂ, ਅਤੇ ਸਿਆਸੀ ਵਿਰੋਧੀਆਂ ਉਪਰ ਇਨਫੋਰਸਮੈਂਟ ਡਾਇਰੈਕਟੋਰੇਟ ( ED ), ਆਮਦਨ ਕਰ ਵਿਭਾਗ, ਸੀ. ਬੀ. ਆਈ ਦੇ ਛਾਪੇ ਪਵਾ ਕੇ ਉਨ੍ਹਾਂ ਨੂੰ ਚੁੱਪ ਕਰਵਾਉਣ, ਸਰਕਾਰੀ ਨੀਤੀਆਂ/ਫੈਸਲਿਆਂ ਦਾ ਵਿਰੋਧ ਕਰਨ ਵਾਲੇ ਪੱਤਰਕਾਰਾਂ, ਸਿਆਸੀ ਲੋਕਾਂ, ਅਤੇ ਸਰਕਾਰ ਅਨੁਸਾਰ ਨਾ ਚੱਲਣ ਵਾਲੇ ਅਧਿਕਾਰੀਆਂ /ਜੱਜਾਂ / ਵਕੀਲਾਂ ਹੋਰ ਪ੍ਰਸ਼ਾਸਨਿਕ ਕੰਮਾਂ ਉਪਰ ਤਾਇਨਾਤ ਵਿਆਕਤੀਆਂ ਦੀ ਜਾਸੂਸੀ ਪੈਗਾਸਸ ਸਾਫਟਵੇਅਰ ਰਾਹੀਂ ਕਰਵਾ ਕੇ ਉਨ੍ਹਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਖਤਮ ਕਰਨ ਤੇ ਵਿਚਾਰਾਂ ਕਰਨ ਉਪਰੰਤ 14 ਅਗਸਤ ਦਿਨ ਸ਼ਨੀਵਾਰ ਨੂੰ ਹੋਟਲ ਹੌਟ ਚੌਪ ਵਿਖੇ ਜਬਰ ਵਿਰੋਧੀ ਕਨਵੈਨਸ਼ਨ ਕਰਵਾਉਣ ਦਾ ਨਿਰਣਾ ਲਿਆ ਗਿਆ।
ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਦਿੱਲੀ ਹਾਈਕੋਰਟ ਦੇ ਉਘੇ ਵਕੀਲ ਸ਼੍ਰੀ ਰਜਤ ਕੁਮਾਰ ਜੀ ਹੋਣਗੇ। ਇਕਾਈ ਦੇ ਸਾਰੇ ਮੈਂਬਰਾਂ, ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਇਸ ਕਨਵੈਨਸ਼ਨ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ । ਮੀਟਿੰਗ ਵਿਚ ਠੇਕਾ ਮੁਲਾਜ਼ਮਾਂ ਤੇ ਲਾਠੀਚਾਰਜ , ਦਿੱਲੀ ਬਲਾਤਕਾਰ ਦੀ ਕਾਂਡ ਨਿਖੇਧੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਅਤੇ ਹਾਕੀ ਖਿਡਾਰੀ ਵੰਦਨਾ ਕਟਾਰੀਆ ਘਰ ਅੱਗੇ ਖ਼ਰੂਦ ਪਾਉਣ ਦੀ ਨਿਖੇਧੀ ਤੇ ਉਨ੍ਹਾਂ ‘ਤੇ ਸਖਤ ਕਾਰਵਾਈ ਕਰਕੇ ਸਜਾਵਾਂ ਦੇਣ ਦੀ ਮੰਗ ਕੀਤੀ ।
ਮੀਟਿੰਗ ਵਿਚ ਕਾਰਜਕਾਰੀ ਮੈਂਬਰ ਪ੍ਰਿੰਸੀਪਲ ਅਮਰੀਕ ਸਿੰਘ ਖੋਖਰ, ਵਿੱਤ ਸਕੱਤਰ ਮਨਧੀਰ ਸਿੰਘ , ਸਵਰਨਜੀਤ ਸਿੰਘ, ਗੁਰਜੰਟ ਬਡਰੁਖਾਂ, ਦਰਸ਼ਨ ਕੁਨਰਾਂ, ਮਾਸਟਰ ਦਾਤਾ ਸਿੰਘ, ਮਾਸਟਰ ਕੁਲਦੀਪ ਸਿੰਘ, ਮਾਸਟਰ ਰਾਮ ਸਿੰਘ ਵੀ ਪਿੰਕੀ ਹਾਜਿਰ ਸਨ।