*ਜਦੋਂ ਰਾਮ ਨਾਟਕ ਕਲੱਬ ਦੀ ਸਟੇਜ ਤੇ ਰਾਮਲੀਲਾ ਨੂੰ ਦੇਖਣ ਲਈ ਉਮੜਿਆ ਲੋਕਾਂ ਦਾ ਜਨਸੈਲਾਬ*

0
38

ਮਾਨਸਾ 09 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਨੋਵੀ ਨਾਇਟ ਦਾ ਉਦਘਾਟਨ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਕਰਦਿਆਂ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਰਮਾਇਣ ਦਾ ਇੱਕ ਇੱਕ ਪੰਨਾ ਸਿਖਿਆ ਨਾਲ ਭਰਿਆ ਪਿਆ ਹੈ।ਸੋ ਲੋੜ ਹੈ ਸਾਨੂੰ ਇਸ ਤੇ ਅਮਲ ਕਰਨ ਦੀ ।ਅੱਜ ਦੀ ਨਾਇਟ ਦੋਰਾਨ ਸ਼੍ਰੀ ਰਾਮ ਚੰਦਰ ਅਤੇ ਸੁਗਰੀਵ ਮਿੱਤਰਤਾ ਤੇ ਬਾਲੀ ਵਧ ਦਾ ਸੀਨ ਬਾਖੂਬੀ ਪੇਸ਼ ਕੀਤਾ ਗਿਆ। ਉਨ੍ਹਾਂ ਰਾਮ ਲੀਲਾ ਮੰਚਨ ਪ੍ਰਤੀ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸ੍ਰੀ ਰਾਮ ਲੀਲਾ ਦਾ ਮੰਚਨ ਨਵੀ ਪੀੜੀ ਨੂੰ ਜਾਗਰੁੂਕ ਕਰਨਾ ਹੈ ਅਤੇ ਸ੍ਰੀ ਰਾਮ, ਲਛਮਨ ,ਸੀਤਾ ਜੀ ਦੇ ਸਾਦਗੀ ਭਰੇ ਜੀਵਨ ਅਤੇ ਆਪਣੇ ਮਾਤਾ ਪਿਤਾ ਦੀ ਆਗਿਆ ਨਿਭਾਉਣਾ ਲਈ ਕਿਸ ਤਰਾ ਸ੍ਰੀ ਰਾਮ ਚੰਦਰ ਖੁਸੀ ਖੁਸੀ 14 ਸਾਲਾ ਦੇ ਬਣਵਾਸ ਤੇ ਚਲੇ ਗਏ ਸਾਨੂੰ ਵੀ ਰਮਾਇਣ ਦੇ ਪਾਤਰਾ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ ।

ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਰਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਖਜਾਨਚੀ ਸਤੀਸ਼ ਧੀਰ, ਡਾਇਰੈਕਟਰ ਜਗਦੀਸ਼ ਜੋਗਾ, ਮਿਊਜਿਕ ਡਾਇਰੈਕਟਰ ਦੀਵਾਨ ਭਾਰਤੀ, ਸਟੇਜ ਸਕੱਤਰ ਰਮੇਸ਼ ਟੋਨੀ ,ਅਮਰ ਪੀ ਪੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ,ਜੀਵਨ ਮੀਰਪੂਰੀਆ, ਅਜੇ ਟੀਟੂ,ਅਮਰ ਪੀਪੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ, ਤਰਸੇਮ ਬਿੱਟੂ,  ਸੈਲੀ ਧੀਰ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਡਾ. ਕ੍ਰਿਸ਼ਨ ਪੱਪੀ, ਸਤੀਸ ਧੀਰ, ਹੇਮੰਤ ਸਿੰਗਲਾ, ਸੋਰਿਯ ਜੋਗਾ, ਪ੍ਰਿਥੀ ਜੋਗਾ, ਜਿੰਮੀ, ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਮੱਖਣ ਲਾਲ, ਰਕੇਸ਼ ਤੋਤਾ,ਭੋਲਾ ਸਰਮਾ,ਸਿੱੱਬੁ, ਸੰਗੀਤਕਾਰ ਵਿਨੋਦ ਬਠਿੰਡਾ, ਢੋਲਕ ਧੂਪ ਸਿੰਘ, ਮੇਕਅੱਪ ਮੈਨ ਮੱਖਣ ਲਾਲ, ਅਸ਼ੋਕ ਗੋਗੀ, ਆਸ਼ੂ, ਗੁੱਡੂ, ਸਟੋਰ ਕੀਪਰ ਸੁਰਿੰਦਰ ਕਾਲਾ, ਸਟੋਰ ਕੀਪਰ ਰਾਜ ਨੋਨਾ, ਸੀਨਰੀ ਇੰਚਾਰਜ ਬੰਟੀ ਮੰਘਾਣੀਆ ਅਤੇ ਸ਼ਿੱਬੂ ਮੰਘਾਨੀਆ, ਅੰਕੁਸ਼ ਸਿੰਗਲਾ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਦੇ ਆਗੂ ਬਿੰਦਰਪਾਲ ਗਰਗ ਅਤੇ ਰਜੇਸ਼ ਪੰਧੇਰ ਵੀ ਹਾਜ਼ਰ ਸਨ।

NO COMMENTS