*ਜਦੋਂ ਕਾਂਗਰਸੀ ਅਸ਼ਵਨੀ ਸ਼ੇਖੜੀ ਨੇ ਭਾਜਪਾਈ ਫਤਿਹਜੰਗ ਭਾਜਵਾ ਨੇ ਪਾਈ ਜੱਫੀ, ਗਲੇ ਲੱਗ ਕੇ ਦਿੱਤੀ ਵਧਾਈ*

0
34

Punjab Elections 2022 31,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਵਿਧਾਨ ਸਭਾ ਹਲਕਾ ਬਟਾਲਾ ‘ਚ ਅੱਜ ਕਾਂਗਰਸ ਦੇ ਉਮੀਦਵਾਰ ਅਸ਼ਵਨੀ ਸੇਖੜੀ ਤੇ ਭਾਜਪਾ ਦੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਦੋਵਾਂ ਉਮੀਦਵਾਰ ਨੇ ਐਸਡੀਐਮ ਦਫਤਰ ‘ਚ ਨੌਮੀਨੇਸ਼ਨ ਫਾਈਲ ਕੀਤਾ। ਇਸ ਦੌਰਾਨ ਉਹ ਜਦੋਂ ਆਹਮੋ-ਸਾਹਮਣੇ  ਹੋਏ ਤਾਂ ਇੱਕ-ਦੂਜੇ ਗਲੇ ਲੱਗ ਕੇ ਜੱਫੀ ਪਾਈ ਤੇ ਵਧਾਈ ਦਿੱਤੀ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਨੇ ਕਿਹਾ ਕਿ ਅੱਜ ਜੋ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਹਨ, ਉਸ ਦੇ ਚੱਲਦੇ ਪੰਜਾਬ ਭਰ ਵਿੱਚ ਕਾਂਗਰਸ ਪਾਰਟੀ ਵੱਡੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਧਰ, ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਉਨ੍ਹਾਂ ਗਰਮਜੋਸ਼ੀ ਨਾਲ ਆਪਣੇ ਵਿਰੋਧੀ ਰਾਜਨੀਤਕ ਪਾਰਟੀ ਦੇ ਉਮੀਦਵਾਰ ਅਸ਼ਵਨੀ ਸੇਖੜੀ ਦਾ ਸਵਾਗਤ ਕੀਤਾ ਹੈ। ਉਸ ਦੀ ਵਜ੍ਹਾ ਹੈ ਕਿ ਇਹ ਚੁਣਾਵੀ ਜੰਗ ਕੋਈ ਨਿੱਜੀ ਨਹੀਂ ਕਿਉਕਿ ਅਸ਼ਵਨੀ ਸੇਖੜੀ ਉਨ੍ਹਾਂ ਦੇ ਪੁਰਾਣੇ ਕਰੀਬੀ ਹਨ ਤੇ ਇਕੱਠੇ ਪੜ੍ਹਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਜੋ ਚੋਣ ਜੰਗ ਹੈ, ਉਹ ਰਾਜਨੀਤਕ ਪਾਰਟੀਆਂ ਦੀਆਂ ਨੀਤੀਆਂ ਤੇ ਹਲਕੇ ਦੇ ਲੋਕਾਂ ਦੇ ਭਲੇ ਦੀ ਲੜਾਈ ਹੈ। ਇਸ ਲਈ ਉਹ ਆਪਣੀ ਭਾਜਪਾ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਮੈਦਾਨ ‘ਚ ਹਨ। ਫਤਿਹਜੰਗ ਬਾਜਵਾ ਨੇ ਦਾਅਵਾ ਕੀਤਾ ਕਿ ਪੰਜਾਬ ਭਰ ਦੇ ਪਿੰਡਾਂ ਵਿੱਚ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਖਿੜ੍ਹੇਗਾ ਤੇ ਇਸ ਵਾਰ ਪੰਜਾਬ ‘ਚ ਭਾਜਪਾ ਉੱਭਰ ਕੇ ਅਗੇ ਆਵੇਗੀ।

NO COMMENTS