*ਜਥੇਰੇ ਦੁੱਗਲਾਂ ‘ਚ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ : ਜੈ ਦੇਵ*

0
23

ਫਗਵਾੜਾ 22 ਅਗਸਤ (ਸਾਰਾ ਯਹਾਂ/ਸ਼ਿਵ ਕੌੜਾ) ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਵਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ 26 ਅਗਸਤ ਦਿਨ ਸੋਮਵਾਰ ਨੂੰ ਦੁੱਗਲਨ ਜਠੇਰੇ ਹਦੀਆਬਾਦ ਫਗਵਾੜਾ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜਥੇਰੇ ਦੁੱਗਲਨ ਵੈਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਦੱਸਿਆ ਕਿ ਇਸ ਤਿਉਹਾਰ ਮੌਕੇ ਦੁੱਗਲਾਂ ਜਠੇਰੇ ਸਥਾਨ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ। ਛੋਟੇ ਬੱਚੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੇ ਬਚਪਨ ਦੇ ਕਾਰਨਾਮੇ ‘ਤੇ ਆਧਾਰਿਤ ਇਕ ਖੂਬਸੂਰਤ ਝਾਕੀਆ ਪੇਸ਼ ਕਰਨਗੇ, ਜਿਸ ਦੀ ਰਿਹਰਸਲ ਚੱਲ ਰਹੀ ਹੈ। ਸੰਗਤਾਂ ਦੀ ਸੇਵਾ ਵਿੱਚ ਫਲਾਂ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਕਰਵਾਏ ਜਾ ਰਹੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਅਪਾਰ ਬਖਸ਼ਿਸ਼ਾਂ ਦੇ ਪਾਤਰ ਬਣਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸੁਨੀਲ ਦੁੱਗਲ, ਅਨੂਪ ਦੁੱਗਲ, ਅਨਿਲ ਭਾਰਦਵਾਜ, ਮੰਗਤ ਰਾਮ ਦੁੱਗਲ, ਦੀਪਕ ਦੁੱਗਲ, ਅਨਿਰੁਧ ਕੁਮਰਾ, ਦਿਨੇਸ਼ ਦੁੱਗਲ, ਸੌਰਵ ਦੁੱਗਲ, ਰਾਜੂ ਦੁੱਗਲ ਆਦਿ ਹਾਜ਼ਰ ਸਨ।

NO COMMENTS