*ਜਥੇਦਾਰ ਦੇ ਬਿਆਨ ‘ਤੇ ਭੜਕੇ ਔਜਲਾ, ਡੰਡੇ ਦੇ ਜ਼ੋਰ ‘ਤੇ ਕਿਸੇ ਧਰਮ ਦਾ ਪ੍ਰਚਾਰ ਰੋਕਣ ਦੀ ਬਜਏ ਸ਼੍ਰੋਮਣੀ ਕਮੇਟੀ ਨੂੰ ਜਵਾਬਦੇਹ ਬਣਾਉਣ*

0
41

ਅੰਮ੍ਰਿਤਸਰ 31,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ): ਅੱਜ ਪੱਟੀ ਨੇੜਲੇ ਪਿੰਡ ਠੱਕਰਵਾਲ ਵਿਖੇ ਚਰਚ ‘ਚ ਵਾਪਰੀ ਬੇਅਦਬੀ ਦੀ ਘਟਨਾ ਲਈ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਅੋਜਲਾ ਨੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਾਲ ਹੀ ‘ਚ ਦਿੱਤੇ ਬਿਆਨ ਨੂੰ ਜ਼ਿੰਮੇਵਾਰ ਦੱਸਿਆ ਹੈ। 

ਔਜਲਾ ਨੇ ਕਿਹਾ ਕਿ ਜਥੇਦਾਰ ਡੰਡੇ ਨਾਲ ਕਿਸੇ ਧਰਮ ਦਾ ਪ੍ਰਚਾਰ ਰੋਕਣ ਦੀ ਬਜਾਏ ਸ਼੍ਰੋਮਣੀ ਕਮੇਟੀ ਕੋਲੋਂ ਪੁੱਛਣ ਕਿ ਸਿੱਖੀ ਦੇ ਪ੍ਰਚਾਰ ‘ਚ ਕਮੀ ਕਿੱਥੇ ਰਹਿ ਗਈ ਨਾ ਕਿ ਕਿਸੇ ਹੋਰ ਧਰਮ ਨੂੰ ਧੱਕੇ ਨਾਲ ਰੋਕਣ ਬਾਬਤ ਬਿਆਨ ਦੇਣ। 

ਗੁਰਜੀਤ ਔਜਲਾ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਸਿੱਖ ਪੰਥ ਦੇ ਸਿਰਮੌਰ ਹਨ ਤੇ ਅਸੀਂ ਸਾਰੇ ਉਨ੍ਹਾਂ ਨੂੰ ਫਾਲੋ ਕਰਦੇ ਹਾਂ ਤੇ ਬਹੁਤ ਅਜਿਹੇ ਹਨ ਜੋ ਉਨਾਂ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਤੇ ਇਸ ਦੇ ਨਤੀਜੇ ਸਹੀ ਨਹੀਂ ਨਿਕਲਣਗੇ। 

ਔਜਲਾ ਨੇ ਕਿਹਾ ਕਿ ਹਾਲੇ ਵੀ ਕੁਝ ਨਹੀਂ ਵਿਗੜਿਆ ਹੈ ਜਥੇਦਾਰ ਸ਼੍ਰੋਮਣੀ ਕਮੇਟੀ ਨੂੰ ਸੇਧ ਦੇਣ ਨਹੀਂ ਤਾਂ ਅਜਿਹੇ ਬਿਆਨ ਜਾਰੀ ਰਹੇ ਤਾਂ ਭਵਿੱਖ ‘ਚ ਹਾਲਾਤ ਬੇਹੱਦ ਗੰਭੀਰ ਬਣ ਜਾਣਗੇ। ਔਜਲਾ ਨੇ ਨਾਲ ਹੀ ਲਾਅ ਐਂਡ ਆਰਡਰ ਦੇ ਮੁੱਦੇ ‘ਤੇ ਮਾਨ ਸਰਕਾਰ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਪਹਿਲਾਂ ਵੀ ਪੰਜਾਬ ਦਾ ਅਜਿਹੀਆ ਘਟਨਾਵਾਂ ਕਰਕੇ ਬਹੁਤ ਨੁਕਸਾਨ ਹੋਇਆ ਹੈ।ਮਾਨ ਸਰਕਾਰ ਨੂੰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੰਜੀਦਗੀ ਨਾਲ ਕਦਮ ਚੁੱਕ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਬਰੀ ਧਰਮ ਪਰਿਵਰਤਨ ਵਿਰੁੱਧ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਈਸਾਈ ਮਿਸ਼ਨਰੀਆਂ ਨਾਲ ਝੜਪ ਮਾਮਲੇ ਵਿੱਚ ਨਿਹੰਗ ਸਿੰਘਾਂ ਉਪਰ ਦਰਜ ਪਰਚੇ ਰੱਦ ਕਰਨ ਦੀ ਵੀ ਮੰਗ ਕੀਤੀ ਸੀ।

LEAVE A REPLY

Please enter your comment!
Please enter your name here